ਤਕਨੀਕੀ ਨੁਕਸ ਪੈਣ ਦੇ ਕਾਰਨ ਇੰਡੀਅਨ ਏਅਰ ਫੋਰਸ ਦਾ ਜਹਾਜ਼ ਉਤਰਿਆ ਢੱਡਰੀਆਂ ‘ਚ
ਲੌਂਗੋਵਾਲ, 18 ਫਰਵਰੀ (ਹਰਪਾਲ/ਕ੍ਰਿਸ਼ਨ)-ਇੱਥੋ ਨੇੜਲੇ ਪਿੰਡ ਢੱਡਰੀਆਂ ਵਿਖੇ ਇੰਡੀਅਨ ਏਅਰ ਫੋਰਸ ਦਾ ਹੈਲੀਕਾਪਟਰ ਬਟਾਲੀਅਨ 126 ਦਾ ਜਹਾਜ਼ ਪਾਇਲਟ ਨੂੰ ਉਦੋਂ ਉਤਾਰਨਾ ਪਿਆ ਜਦੋਂ ਅਚਾਨਕ ਹੀ ਤਕਨੀਕੀ ਨੁਕਸ ਪੈ ਗਿਆ। ਪਿੰਡ ਢੱਡਰੀਆਂ ਵਿਖੇ ਇੰਡੀਅਨ ਏਅਰ ਫੋਰਸ ਦਾ ਹੈਲੀਕਾਪਟਰ ਉਤਨਣ ਨਾਲ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। Helicopter
ਇਹ ਵੀ ਪੜ੍ਹੋ: UP Weather : ਯੂਪੀ ’ਚ ਇਸ ਦਿਨ ਆਵੇਗਾ ਤੇਜ਼ ਤੂਫਾਨ ਨਾਲ ਮੀਂਹ, ਮੌਸਮ ਵਿਭਾਗ ਦੀ ਭਵਿੱਖਬਾਣੀ
Helicopter ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਸੂਚਨਾ ਮਿਲਦੇ ਹੀ ਪਿੰਡ ਢੱਡਰੀਆਂ ਵਿਖੇ ਪੁੱਜੇ ਹੋਏ ਸਨ। ਇਸ ਜਹਾਜ਼ ਨੂੰ ਦੇਖਣ ਦੇ ਲਈ ਪਿੰਡ ਢੱਡਰੀਆਂ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਹੈ।ਇਸ ਸਬੰਧੀ ਫੌਜ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇੰਡੀਅਨ ਏਅਰ ਫੋਰਸ ਦਾ ਇਹ ਹੈਲੀਕਾਪਟਰ ਬੋਇੰਗ ਵਰਟੋਲ ਸੀਐਚ-46 ਸੀ ਨਾਈਟ ਬਟਾਲੀਅਨ 126 ਦਾ ਜਹਾਜ਼ ਤਕਨੀਕੀ ਨੁਕਸ ਪੈਣ ਕਾਰਨ ਪਿੰਡ ਢੱਡਰੀਆਂ ਦੇ ਖੇਤਾਂ ਵਿਚ ਉਤਾਰਨਾ ਪਿਆ। ਇਸ ਠੀਕ ਕਰਨ ਦੇ ਲਈ ਤਕਨੀਕੀ ਮਾਹਿਰਾ ਨੂੰ ਬੁਲਾਇਆ ਗਿਆ ਹੈ।