ਪੁਲਿਸ ਵੱਲੋਂ ਮਾਸਟਰਮਾਈਂਡ ਸਮੇਤ ਦੋ ਨੂੰ ਕਾਬੂ ਕਰਕੇ ਚੋਰੀ ਕੀਤੀਆਂ 20 ਐਲਈਡੀਜ਼ ਤੇ ਮੋਟਰਸਾਇਕਲ ਤੇ ਐਕਟਿਵਾ ਸਕੂਟਰੀ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਪੁਲਿਸ (Ludhiana News) ਨੇ ਮਾਸਟਰਮਾਈਂਡ ਸਮੇਤ ਦੋ ਅਜਿਹੇ ਅਰੋਪੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ ਜਿੰਨਾਂ ਨੇ ਜੇਲ ਅੰਦਰ ਦੋਸਤੀ ਹੋਣ ਪਿੱਛੋਂ ਬਾਹਰ ਨਿਕਲਣ ’ਤੇ ਮਿਲ ਕੇ ਧੋਖੇ ਨਾਲ ਐਲਈਡੀਜ਼ ਚੋਰੀ ਕਰਨ ਦਾ ਧੰਦਾ ਆਰੰਭ ਦਿੱਤਾ। ਪੁਲਿਸ ਨੇ ਦੋਵਾਂ ਦੇ ਕਬਜੇ ’ਚੋਂ ਚੋਰੀ ਕੀਤੀਆਂ 20 ਐਲਈਡੀਜ਼ ਅਤੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤੋਂ ’ਚ ਲਿਆਂਦਾ ਮੋਟਰਸਾਇਕਲ ਤੇ ਐਕਟਿਵਾ ਬਰਾਮਦ ਕਰ ਲਈ ਹੈ।
ਥਾਣਾ ਸਿਮਲਾਪੁਰੀ ਵਿਖੇ ਪੈ੍ਰਸ ਕਾਨਫਰੰਸ ਦੌਰਾਨ ਏਸਪੀ ਸੰਦੀਪ ਵੇਦਰਾ ਨੇ ਦੱਸਿਆ ਕਿ ਸੰਦੀਪ ਕੁਮਾਰ ਪੁੱਤਰ ਗੁਰਮੀਤ ਰਾਮ ਵਾਸੀ ਮਕਾਨ ਨੰਬਰ 543 ਗਲੀ ਨੰਬਰ 3 ਹਰੀ ਇੰਨਕਲੇਵ ਥਾਣਾ ਹੈਬੋਵਾਲ ਦੇ ਬਿਆਨਾਂ ’ਤੇ ਧੋਖੇ ਨਾਲ ਐਲਈਡੀਜ਼ ਚੋਰੀ ਕਰਨ ਦਾ ਮਾਮਲਾ ਦਰਜ਼ ਕੀਤਾ ਗਿਆ ਸੀ। ਜਿਸ ’ਚ ਥਾਣਾ ਡਾਬਾ (ਲੁਧਿਆਣਾ) ਦੀ ਪੁਲਿਸ ਵੱਲੋਂ ਅਰਵਿੰਦਰ ਸਿੰਘ ਉਰਫ਼ ਮਿੰਟੂ ਪੁੱਤਰ ਬਲਵੀਰ ਸਿੰਘ ਵਾਸੀ ਮਹੁੱਲਾ ਪ੍ਰੀਤ ਨਗਰ ਥਾਣਾ ਸਿਮਲਾਪੁਰੀ ਤੇ ਜਸਵੀਰ ਸਿੰਘ ਉਰਫ਼ ਲੱਕੀ ਉਰਫ਼ ਚਮਕੀਲਾ ਪੁੱਤਰ ਜਸਵੰਤ ਸਿੰਘ ਵਾਸੀ ਰਾਧਾ ਸੁਆਮੀ ਰੋਡ ਮੁਹੱਲਾ ਚੇਤ ਸਿੰਘ ਨਗਰ ਥਾਣਾ ਡਵੀਜਨ ਨੰਬਰ 6 ਨੂੰ ਮੋਟਰਸਾਇਕਲ ਪਲਸਰ ਪੀਬੀ- 36- ਜੇ- 2408 ਨਾਲ ਗਿ੍ਰਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਦਾ ਮਾਸਟਰਮਾਈਂਡ ਗੋਲਡੀ ਬਰਾੜ ਕੈਨੇਡਾ ‘ਚ ਮੋਸਟ ਵਾਂਟੇਡ
ਉਨਾਂ ਦੱਸਿਆ ਕਿ ਉਕਤ ਦੋਵਾਂ ਕੋਲੋਂ ਧੋਖਾਧੜੀ ਕਰਕੇ ਚੋਰ ਕੀਤੀਆਂ ਗਈਆਂ 20 ਐਲਈਡੀਜ਼ ਵੀ ਪ੍ਰਾਪਤ ਹੋਈਆਂ ਹਨ। ਉਨਾਂ ਦੱਸਿਆ ਕਿ ਉਕਤ ਦੋਵਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਜਾਰੀ ਹੈ, ਜਿਸ ’ਚ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਐਸਐਚਓ ਡਾਬਾ ਕੁਲਵੀਰ ਸਿੰਘ ਨੇ ਦੱਸਿਆ ਕਿ ਉਕਤ ਦੋਵੇਂ ਵਿਅਕਤੀਆਂ ਵਿੱਚੋਂ ਅਰਵਿੰਦਰ ਸਿੰਘ ਉਰਫ਼ ਮਿੰਟੂ ਵਿਰੁੱਧ ਜ਼ਿਲਾ ਲੁਧਿਆਣਾ ਦੇ ਵੱਖ ਵੱਖ ਥਾਣਿਆਂ ’ਚ ਪਹਿਲਾਂ ਵੀ ਦੋ ਮਾਮਲੇ ਦਰਜ਼ ਹਨ। ਇਸ ਤੋਂ ਇਲਾਵਾ ਜਸਵਿੰਦਰ ਸਿੰਘ ਉਰਫ਼ ਲੱਕੀ ਉਰਫ਼ ਚਮਕੀਲਾ ਖਿਲਾਫ਼ ਵੀ ਖੰਨਾ, ਜਗਰਾਓਂ ਤੇ ਲੁਧਿਆਣਾ ਵਿਖੇ 3 ਮਾਮਲੇ ਰਜ਼ਿਸਟਰ ਹਨ। ਜਿੰਨਾਂ ਤੋਂ ਕ੍ਰਮਵਾਰ ਚੋਰੀ ਕੀਤੀਆਂ 12 ਐਲਈਡੀਜ਼ ਤੇ ਪਲਸਰ ਮੋਟਰਸਾਇਕਲ ਅਤੇ 8 ਐਲਈਡੀਜ਼ ਅਤੇ ਇੱਕ ਐਕਟਿਵਾ ਸਕੂਟਰੀ ਵੀ ਬਰਾਮਦ ਹੋਈ ਹੈ।
ਇੰਝ ਦਿੰਦੇ ਸੀ ਅੰਜ਼ਾਮ | Ludhiana News
ਥਾਣਾ ਮੁਖੀ ਕੁਲਵੀਰ ਸਿੰਘ ਮੁਤਾਬਕ ਉਕਤ ਨੇ ਪੁੱਛਗਿੱਛ ਦੌਰਾਨ ਮੰਨਿਆਂ ਕਿ ਉਹ ਦੁਕਾਨ ਮਾਲਿਕ ਨੂੰ ਫੋਨ ਕਰਕੇ ਐਲਈਡੀ ਦਾ ਆਰਡਰ ਦਿੰਦੇ। ਜਿਉਂ ਹੀ ਡਰਾਇਵਰ ਰਿਕਸੇ ’ਤੇ ਐਲਈਡੀਜ਼ ਦੀ ਡਲਿਵਰੀ ਦੇਣ ਆਉਂਦਾ ਤਾਂ ਉਸ ਪਾਸੋਂ ਐਲਈਡੀਜ਼ ਲੈ ਕੇ ਪੇਮੈਂਟ ਦਫ਼ਤਰ ਜਾ ਕੇ ਕਰਨ ਦੀ ਗੱਲ ਕਹਿੰਦੇ ਸਨ। ਪਿੱਛੋਂ ਆਪਣੇ ਮੋਟਰਸਾਇਕਲ ’ਤੇ ਰਸਤੇ ਵਿੱਚ ਡਰਾਇਵਰ ਨੂੰ ਛੱਡ ਕੇ ਫਰਾਰ ਹੋ ਜਾਂਦੇ ਸਨ। ਥਾਣਾ ਮੁਖੀ ਅਨੁਸਾਰ ਅਰਵਿੰਦਰ ਸਿੰਘ ਨੇ ਮੰਨਿਆ ਕਿ ਜਸਵਿੰਦਰ ਸਿੰਘ ਉਸ ਨੂੰ ਜੇਲ ’ਚ ਮਿਲਿਆ ਸੀ, ਜਿੱਥੇ ਉਨਾਂ ਨੇ ਜੇਲ ਤੋਂ ਬਾਹਰ ਨਿਕਲਣ ’ਤੇ ਉਕਤ ਤਰੀਕੇ ਨਾਲ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀ ਯੋਜਨਾ ਉਲੀਕੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ