Delhi Assembly Elections: ਦਿੱਲੀ ਵਿਧਾਨ ਸਭਾ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਹਨ ਤਿਵੇਂ ਤਿਵੇਂ ਵਾਅਦਿਆਂ ਤੇ ਬਿਆਨਬਾਜ਼ੀ ’ਚ ਵਾਧਾ ਹੋ ਰਿਹਾ ਹੈ ਦਿੱਲੀ ਭਾਵੇਂ ਵਿਧਾਨ ਸਭਾ ਵਾਲਾ ਕੇਂਦਰ ਪ੍ਰਬੰਧਕੀ ਪ੍ਰਦੇਸ਼ ਹੈ ਪਰ ਦੇਸ਼ ਦੀ ਰਾਜਧਾਨੀ ਹੋਣ ਕਰਕੇ ਸਾਰੀਆਂ ਪਾਰਟੀਆਂ ਲਈ ਵੱਕਾਰ ਦਾ ਸਵਾਲ ਹੈ ਖਾਸ ਗੱਲ ਇਹ ਹੈ ਵੱਡੀਆਂ ਪਾਰਟੀਆਂ ਭਾਜਪਾ ਤੇ ਕਾਂਗਰਸ ਲੰਮੇ ਸਮੇਂ ਤੱਕ ਇੱਥੇ ਸਰਕਾਰ ਬਣਾ ਚੁੱਕੀਆਂ ਹਨ ਇਸ ਤਰ੍ਹਾਂ ਨਵੀਂ ਪਾਰਟੀ ਆਮ ਆਦਮੀ ਪਾਰਟੀ ਵੀ ਲਗਾਤਾਰ ਤਿੰਨ ਵਾਰ ਸਰਕਾਰ ਬਣਾ ਚੁੱਕੀ ਹੈ ਇਸ ਵਾਰ ਵਿਧਾਨ ਸਭਾ ਚੋਣਾਂ ’ਚ ਸਭ ਤੋਂ ਵੱਡੀ ਤੇ ਵੱਖਰੀ ਗੱਲ ਇਹ ਹੈ ਕਿ ਇਸ ਵਾਰ ਜਨਤਾ ਨਾਲ ਜਿੰਨੇ ਵੱਡੇ ਤੇ ਜ਼ਿਆਦਾ ਵਾਅਦੇ ਕੀਤੇ ਗਏ ਪਹਿਲਾਂ ਨਹੀਂ ਹੋਏ ਇਸ ਵਾਰ ਮੁਫਤ ਵਾਅਦੇ, ਪੂਰੇ ਜ਼ੋਰਾਂ ’ਤੇ ਹਨ ਮੁਫਤ ਵੰਡਣ ਦਾ ਵਾਅਦਾ ਚੋਣਾਂ ਦਾ ਅਟੁੱਟ ਹਿੱਸਾ ਬਣ ਗਿਆ ਹੈ।
ਇਹ ਖਬਰ ਵੀ ਪੜ੍ਹੋ : Saint Dr MSG: ਸਭ ਨਾਲ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ, ਕਿਸੇ ਦਾ ਦਿਲ ਨਾ ਦੁਖਾਓ: ਪੂਜਨੀਕ ਗੁਰੂ ਜੀ
ਕਿਉਂਕਿ ਕਿਸੇ ਵੀ ਪਾਰਟੀ ਨੇ ਇਸ ਤੋਂ ਕਿਨਾਰਾ ਨਹੀਂ ਕੀਤਾ ਇਸ ਲਈ ਕੋਈ ਵੀ ਪਾਰਟੀ ਦੂਜੇ ’ਤੇ ਸਵਾਲ ਨਹੀਂ ਕਰ ਸਕੀ ਕਿ ਉਹ ਸਰਕਾਰ ਬਣਾਉਣ ’ਤੇ ਇੰਨੇ ਫੰਡ ਦਾ ਪ੍ਰਬੰਧ ਕਿੱਥੋਂ ਕਰਨਗੇ ਵਾਅਦੇ ਇੰਨੇ ਜ਼ੋਰਦਾਰ ਤੇ ਜ਼ਿਆਦਾ ਹਨ ਕਿ ਵੋਟਰ ਸਾਰੀਆਂ ਪਾਰਟੀਆਂ ਦੇ ਵਾਅਦਿਆਂ ਦੀ ਤੁਲਨਾ ਕਰਨ ’ਚ ਹੀ ਰੁਝ ਗਏ ਹਨ ਦਿੱਲੀ ਚੋਣਾਂ ਦੇ ਨਤੀਜੇ ਜੋ ਮਰਜੀ ਹੋਣ ਪਰ ਇਸ ਦੌਰ ਨੇ ਸਿਆਸਤ ਤੇ ਮੁਫਤ ਦੇ ਵਾਅਦਿਆਂ ਨੂੰ ਵੱਡੀ ਚੋਣ ਰਣਨੀਤੀ ਦੇ ਤੌਰ ’ਤੇ ਪੇਸ਼ ਕਰ ਦਿੱਤਾ ਹੈ ਚੰਗਾ ਹੋਵੇ ਜੇਕਰ ਪਾਰਟੀਆਂ ਮੁਫਤ ਦੇ ਵਾਅਦਿਆਂ ਨੂੰ ਪੂਰਾ ਕਰਨ ਸਬੰਧੀ ਵੀ ਚਰਚਾ ਕਰਨ ਤਾਂ ਕਿ ਨਵੀਂ ਸਰਕਾਰ ਬਿਨਾਂ ਕਿਸੇ ਬੋਝ ਦੇ ਆਪਣੀ ਆਰਥਿਕਤਾ ਨੂੰ ਅੱਗੇ ਵਧਾ ਸਕੇ ਭਾਵੇਂ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ ਜੋ ਕਹਿੰਦੇ ਹਨ ਕਿ ਆਰਥਿਤਾ ਲਈ ਸੰਤੁਲਿਤ ਨੀਤੀਆਂ ਅਪਣਾਈਆਂ ਜਾਣ ਫਿਰ ਵੀ ਆਰਥਿਕ ਵਸੀਲਿਆ (ਸੰਸਾਧਨਾਂ) ਦੀ ਹਕੀਕਤ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। Delhi Assembly Elections