ਰਾਜਸਥਾਨ ਦੀ ਅਦਾਲਤ ਵੱਲੋਂ ਵਿਅਕਤੀ ਨੂੰ 10 ਸਾਲ ਦੀ ਸਜ਼ਾ
ਸੀਕਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਸੀਕਰ ਦੀ ਇੱਕ ਪੋਕਸੋ ਅਦਾਲਤ ਨੇ ਨਾਬਾਲਗ ਨਾਲ ਜਬਰ ਜਨਾਹ ਕਰਨ ਵਾਲੇ ਇੱਕ ਵਿਅਕਤੀ ਨੂੰ 10 ਸਾਲ ਦੀ ਸਖ਼ਤ ਸਜ਼ਾ ਸੁਣਾਈ ਹੈ। ਪੋਕਸੋ ਅਦਾਲਤ ਦੇ ਹੁਕਮ ਨੰਬਰ ਦੋ ਦੇ ਵਿਸ਼ੇਸ਼ ਜੱਜ ਅਸ਼ੋਕ ਚੌਧਰੀ ਨੇ ਮੰਗਲਵਾਰ ਨੂੰ ਮੁਲਜ਼ਮ ਜਸਵਿੰਦਰ ਸਿੰਘ ਉਰਫ ਜੱਸੀ ਵਾਸੀ ਬਰਨਾਲਾ ਨੂੰ ਇਹ ਸਜ਼ਾ ਸੁਣਾਈ। ਅਦਾਲਤ ਨੇ ਮੁਲਜ਼ਮਾਂ ਨੂੰ ਸੱਠ ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ।
ਕੀ ਹੈ ਮਾਮਲਾ
ਜਸਵਿੰਦਰ ਸਿੰਘ ਨੇ ਆਨਲਾਈਨ ਗੇਮ ਖੇਡਦੇ ਹੋਏ ਨਾਬਾਲਿਗ ਨਾਲ ਦੋਸਤੀ ਕੀਤੀ, ਫਿਰ ਮੋਬਾਈਲ ’ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ 4 ਜੁਲਾਈ 2019 ਨੂੰ ਨਾਬਾਲਗ ਲੜਕੀ ਨੂੰ ਵਰਗਲਾ ਕੇ ਪੰਜਾਬ ਦੇ ਬਰਨਾਲਾ ਵਿਖੇ ਲੈ ਗਿਆ। ਤਿੰਨ ਦਿਨਾਂ ਤੋਂ ਵੱਧ ਸਮੇਂ ਤੱਕ ਘਰ ਵਿੱਚ ਬੰਧਕ ਬਣਾ ਕੇ ਰੱਖਿਆ। ਨਾਬਾਲਗ ਉਸ ਦਾ ਆਧਾਰ ਕਾਰਡ, ਕੱਪੜੇ, ਚਾਰ ਲੱਖ ਰੁਪਏ ਅਤੇ ਸੋਨੇ-ਚਾਂਦੀ ਦੇ ਗਹਿਣੇ ਵੀ ਲੈ ਗਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ