ਪਿੰਡ ਬਹਿਰ ਜੱਛ ’ਚ ਵਿਅਕਤੀ ਦਾ ਕਤਲ, ਲੋਕਾਂ ਨੇ ਲਾਇਆ ਧਰਨਾ
(ਭੂਸਨ ਸਿੰਗਲਾ) ਪਾਤੜਾਂ। ਪਿੰਡ ਬਹਿਰ ਜੱਛ ਵਿਖੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ, ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਤੇ ਲੋਕਾਂ ਵੱਲੋਂ ਕਾਤਲਾਂ ਦੀ ਗ੍ਰਿਫ਼ਤਾਰੀ ਸਬੰਧੀ ਸ਼ਹਿਰ ਦੇ ਭਗਤ ਸਿੰਘ ਚੌਂਕ ’ਚ ਲਾਸ਼ ਨੂੰ ਰੱਖ ਕੇ ਦਿੱਲੀ ਸੰਗਰੂਰ ਕੌਮੀ ਮਾਰਗ ਜਾਮ ਕਰਕੇ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ । ਇਸ ਮੌਕੇ ਪਰਿਵਾਰਕ ਮੈਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਆਪਣੇ ਘਰ ਕੰਮ ਕਰ ਰਹੇ ਸੀ ਜਦੋਂ ਰਾਂਝਾ ਰਾਮ ਬਾਹਰੋਂ ਸਮਾਨ ਚੁੱਕਣ ਗਿਆ ਤਾਂ ਮੁਲਜ਼ਮਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਜਿਸ ਨੂੰ ਛੁਡਾਉਣ ਲਈ ਉਸ ਦਾ ਭਰਾ ਜੋਨੀ ਰਾਮ ਗਿਆ ਉਸ ’ਤੇ ਵੀ ਕਿਰਚ ਨਾਲ ਵਾਰ ਕਰ ਦਿੱਤਾ ।
ਰਾਂਝਾ ਰਾਮ ਨੂੰ ਜਦੋਂ ਹਸਪਤਾਲ ਲਿਜਾ ਰਹੇ ਸੀ ਤਾਂ ਉਸ ਨੇ ਰਸਤੇ ’ਚ ਹੀ ਦਮ ਤੋੜ ਦਿੱਤਾ। ਲੰਘੀਆਂ ਪੰਚਾਇਤੀ ਚੋਣਾਂ ਸਮੇਂ ਮਿ੍ਰਤਕ ਦੀ ਮਾਤਾ ਵੱਲੋਂ ਮੁਲਜ਼ਮ ਸੰਜੀਵ ਕੁਮਾਰ ਦੀ ਪਤਨੀ ਖਿਲਾਫ ਚੋਣ ਲੜੀ ਸੀ ਜਿਨ੍ਹਾਂ ਦੀ ਚੋਣਾਂ ਨੂੰ ਲੈ ਕੇ ਆਪਸੀ ਰੰਜਿਸ਼ ਚਲਦੀ ਆ ਰਹੀ ਸੀ ਜੋ ਖੂਨੀ ਜੰਗ ’ਚ ਬਦਲ ਗਈ ।
ਪੁਲਿਸ ਵੱਲੋਂ ਮੁਲਜ਼ਮ ਰਿੰਕੂ ਰਾਮ ਪੁੱਤਰ ਰੁਲਦੂ ਰਾਮ, ਗੁਰਜੀਤ ਰਾਮ ਪੁੱਤਰ ਡੋਗਰ ਰਾਮ, ਡੋਗਰ ਰਾਮ ਪੁੱਤਰ ਜੋਗਿੰਦਰ ਰਾਮ, ਸੰਜੀਵ ਕੁਮਾਰ ਪੁੱਤਰ ਦਿਆਲਾ ਰਾਮ, ਰਵੀ ਰਾਮ ਪੁੱਤਰ ਬਲਵੀਰ, ਰਾਜ ਕੁਮਾਰ ਪੁੱਤਰ ਜੋਗਿੰਦਰ ਰਾਮ ,ਹਰੀਸ਼ ਕੁਮਾਰ ਪੁੱਤਰ ਲਛਮਣ ਰਾਮ ਵਾਸੀਅਨ ਬਹਿਰ ਜੱਛ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਡੀਐੱਸਪੀ ਪਾਤੜਾਂ ਗੁਰਦੀਪ ਸਿੰਘ ਦਿਓਲ ਦਾ ਕਹਿਣਾ ਹੈ ਕਿ ਮੁਦੱਈ ਧਿਰ ਵਾਲੇ ਮਾਮਲੇ ’ਚ ਕੁਝ ਹੋਰ ਵਿਅਕਤੀਆਂ ਨੂੰ ਨਾਮਜਦ ਕਰਵਾਉਣਾ ਚਾਹੁੰਦੇ ਹਨ ਜਿਸ ਵਾਸਤੇ ਲਿਖਾ-ਪੜ੍ਹੀ ਚੱਲ ਰਹੀ ਹੈ ਮੁਲਜ਼ਮਾਂ ’ਚੋਂ ਇੱਕ ਵਿਅਕਤੀ ਦੀ ਗਿ੍ਰਫ਼ਤਾਰੀ ਹੋ ਚੁੱਕੀ ਹੈ ਅਤੇ ਬਾਕੀਆਂ ਨੂੰ ਵੀ ਜਲਦ ਹੀ ਗਿ੍ਰਫ਼ਤਾਰ ਕਰ ਲਿਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ