ਵਿਸ਼ੇ-ਵਿਕਾਰਾਂ ’ਚ ਫਸਿਆ ਵਿਅਕਤੀ ਦੁਖੀ ਰਹਿੰਦੈ: ਪੂਜਨੀਕ ਗੁਰੂ ਜੀ

ਵਿਸ਼ੇ-ਵਿਕਾਰਾਂ ’ਚ ਫਸਿਆ ਵਿਅਕਤੀ ਦੁਖੀ ਰਹਿੰਦੈ: ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਹ ਕਲਿਯੁਗੀ ਸੰਸਾਰ ਇੱਕ ਸੜਦੇ-ਬਲਦੇ ਭੱਠ ਵਾਂਗ ਹੈ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਮਨ ਮਾਇਆ ਅਜਿਹੀ ਅੱਗ ਹੈ, ਜਿਸ ਦੇ ਵੀ ਅੰਦਰ ਇਹ ਧੁਖਦੀ ਹੈ ਤਾਂ ਉਹ ਇਨਸਾਨ ਕਦੇ ਚੈਨ ਨਹੀਂ ਲੈ ਸਕਦਾ ਜਿਸ ਤਰ੍ਹਾਂ ਕਿਸੇ ਗਿੱਲੀ ਲੱਕੜ ’ਚ ਅੱਗ ਲੱਗਣ ਨਾਲ ਉਸ ’ਚ ਅੱਗ ਘੱਟ ਧੂੰਆਂ ਜ਼ਿਆਦਾ ਸੁਲਗਣ ਲੱਗਦਾ ਹੈ ਇਸ ਦੌਰਾਨ ਇਨਸਾਨ ਦਾ ਸਾਹ ਲੈਣ ’ਚ ਬੁਰਾ ਹਾਲ ਹੋ ਜਾਂਦਾ ਹੈ, ਪਰ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ ਦੀ ਅੱਗ ਜਿਸ ਵੀ ਮਨੁੱਖ ’ਚ ਧੁਖਦੀ ਹੈ, ਉਹ ਇਨਸਾਨ ਨੂੰ ਇੰਨਾ ਡੇਗ ਦਿੰਦੀ ਹੈ ਕਿ ਉਸ ਲਈ ਇਨਸਾਨੀਅਤ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਕੋਈ ਕੁਝ ਅਰਥ ਨਹੀਂ ਰੱਖਦਾ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ, ਕਾਮ, ਵਾਸਨਾ ਦੀ ਅੱਗ ’ਚ ਹਮੇਸ਼ਾ ਧੁਖਦਾ ਰਹਿੰਦਾ ਹੈ, ਹਮੇਸ਼ਾ ਦੁਖੀ ਤੇ ਪ੍ਰੇਸ਼ਾਨ ਰਹਿੰਦਾ ਹੈ ਇਨਸਾਨ ਨੂੰ ਕਾਮ-ਵਾਸਨਾ ਜਦੋਂ ਆਉਂਦੀ ਹੈ ਤਾਂ ਫਿਰ ਉਸ ਦੇ ਸਾਹਮਣੇ ਚਾਹੇ ਮਾਂ, ਭੈਣ, ਧੀ ਕੋਈ ਵੀ ਹੋਵੇ ਉਹ ਸਾਰਿਆਂ ਨੂੰ ਬਰਬਾਦ ਕਰ ਦਿੰਦਾ ਹੈ ਤੇ ਉਹ ਖੁਦ ਵੀ ਬਰਬਾਦ ਹੋ ਜਾਂਦਾ ਹੈ ਇਸ ਤਰ੍ਹਾਂ ਮੋਹ, ਮਮਤਾ ’ਚ ਜੋ ਜੀਵ ਅੰਨ੍ਹੇ ਹੋ ਜਾਂਦੇ ਹਨ,

ਉਨ੍ਹਾਂ ਨੂੰ ਕਿਸੇ ਦੇ ਚੰਗੇ-ਬੁਰੇ ਦੀ ਖ਼ਬਰ ਨਹੀਂ ਰਹਿੰਦੀ ਉਨ੍ਹਾਂ ਨੂੰ ਤਾਂ ਸਿਰਫ਼ ਆਪਣਾ ਹੀ ਆਪਣਾ ਨਜ਼ਰ ਆਉਂਦਾ ਹੈ ਤੇ ਉਹ ਆਪਣਿਆਂ ਨੂੰ ਹੀ ਸ਼ੈਤਾਨ ਬਣਾ ਦਿੰਦੇ ਹਨ ਜਿਸ ਤੋਂ ਬਾਅਦ ਸਾਰੀ ਉਮਰ ਦੁਖੀ ਰਹਿੰਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਲੋਭ-ਲਾਲਚ ਸਾਰੇ ਪਾਪਾਂ ਦਾ ਬਾਪ ਹੈ ਜਿੱਥੇ ਵੀ ਇਨਸਾਨ ਦੇ ਮਨ ’ਚ ਲੋਭ, ਲਾਲਚ ਜਾਗ ਪਿਆ ਬਾਕੀ ਪਾਪ ਉਸ ਦੇ ਅੰਦਰ ਖੁਦ ਹੀ ਆ ਜਾਂਦੇ ਹਨ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬੇਪਰਵਾਹ ਸੱਚੇ ਦਾਤਾ ਰਹਿਬਰ ਫ਼ਰਮਾਉਂਦੇ ਹਨ ਕਿ ‘ਲੋਭ ਹੈ ਸਰਵ ਪਾਪ ਕਾ ਬਾਪ’ ਇੱਕ ਆਦਮੀ ਚੰਗੀ-ਭਲੀ ਜ਼ਿੰਦਗੀ ਜਿਉਂਦਾ ਹੈ ਤੇ ਚੰਗੇ ਕਰਮ ਕਰਦਾ ਹੈ, ਪਰ ਉਸ ਦੇ ਅੰਦਰ ਜਿਉਂ ਹੀ ਲੋਭ, ਲਾਲਚ ਜਾਗਦਾ ਹੈ ਤਾਂ ਉਸ ਦਾ ਮਨ ਸਬਜ਼ਬਾਗ ਦਿਖਾਉਣੇ ਸ਼ੁਰੂ ਕਰ ਦਿੰਦਾ ਹੈ ਤੇ ਉਹ ਲੋਭ-ਲਾਲਚ ’ਚ ਆ ਕੇ ਠੱਗੀ, ਬੇਈਮਾਨੀ ਆਦਿ ਬੁਰੇ ਕਰਮ ਕਰਨਾ ਸ਼ੁਰੂ ਕਰ ਦਿੰਦਾ ਹੈ ਜਿਸ ਨਾਲ ਉਸ ਦੀ ਖੁਦ ਦੀ ਜ਼ਿੰਦਗੀ ਨਰਕ ਤੋਂ ਵੀ ਬਦਤਰ ਹੋ ਜਾਂਦੀ ਹੈ ਇਸ ਲਈ ਇਨਸਾਨ ਨੂੰ ਲੋਭ-ਲਾਲਚ ਦੇ ਚੱਕਰਾਂ ’ਚ ਕਦੇ ਨਹੀਂ ਫਸਣਾ ਚਾਹੀਦਾ ਤੇ ਫਿਰ ਆਉਂਦਾ ਹੈ ਹੰਕਾਰ,ਕਿਸੇ ਨੂੰ ਅਕਲ ’ਤੇ, ਕਿਸੇ ਨੂੰ ਰਾਜ ਪਹੁੰਚ ’ਤੇ, ਕਿਸੇ ਨੂੰ ਸਰੀਰ ’ਤੇ, ਕਿਸੇ ਨੂੰ ਔਲਾਦ ਦਾ ਹੰਕਾਰ ਹੁੰਦਾ ਹੈ ਇਸ ਹੰਕਾਰ ’ਚ ਫਸੇ ਲੋਕ ਮਾਲਕ ਤੋਂ ਦੂਰ ਹੁੰਦੇ ਜਾਂਦੇ ਹਨ, ਅਜਿਹੇ ਇਨਸਾਨ ਕਦੇ ਵੀ ਮਾਲਕ ਦੇ ਨੇੜੇ ਨਹੀਂ ਆਉਂਦੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here