ਐਤਵਾਰ ਨੂੰ ਰਿਸਤੇਦਾਰੀ ਦੀ ਜਾਂਦੇ ਸਮੇਂ ਕਾਰ ’ਚ ਚੱਲੀ ਸੀ ਗੋਲੀ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੰਘੇ ਐਤਵਾਰ ਗੋਲੀ ਲੱਗਣ ਕਾਰਨ ਜਖ਼ਮੀ ਹੋਏ ਪਿੰਡ ਅਕਾਲਗੜ ਖੁਰਦ ਦੇ ਵਿਅਕਤੀ ਦੀ ਅੱਜ ਡੀਐਸੀ ਲੁਧਿਆਣਾ ਵਿਖੇ ਇਲਾਜ਼ ਦੌਰਾਨ ਮੌਤ ਹੋ ਗਈ। ਗੋਲੀ ਉਸ ਸਮੇਂ ਚੱਲੀ ਸੀ ਜਦੋਂ ਉਹ ਆਪਣੀ ਪਤਨੀ ਤੇ ਬੇਟੇ ਸਮੇਤ ਕਿਸੇ ਰਿਸਤੇਦਾਰੀ ’ਚ ਜਾ ਰਿਹਾ ਸੀ। (Ludhiana News)
ਪ੍ਰਾਪਤ ਜਾਣਕਾਰੀ ਮੁਤਾਬਕ ਕਿਸਾਨ ਦਲਜੀਤ ਸਿੰਘ ਉਰਫ਼ ਜੀਤਾ ਆਪਣੀ ਪਤਨੀ ਤੇ ਬੱਚੇ ਸਮੇਤ ਆਪਣੀ ਕਿਸੇ ਰਿਸਤੇਦਾਰੀ ’ਚ ਜਾ ਰਹੇ ਸਨ। ਪਿੰਡ ਤੋਂ ਕੁੱਝ ਦੂਰੀ ’ਤੇ ਜਾਣ ’ਤੇ ਹੀ ਕਾਰ ’ਚ ਅਚਾਨਕ ਗੋਲੀ ਚੱਲੀ ਜੋ ਦਲਜੀਤ ਸਿੰਘ ਦੇ ਪੇਟ ਵਿੱਚ ਲੱਗ ਗਈ। ਜਿਸ ਕਾਰਨ ਦਲਜੀਤ ਸਿੰਘ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਜਖ਼ਮੀ ਹਾਲਤ ਵਿੱਚ ਡੀਐਮਸੀ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਅੱਜ ਦਲਜੀਤ ਸਿੰਘ ਉਰਫ਼ ਜੀਤਾ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਸਨੌਰ ਵਿਖੇ ਮਹਾਨ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ
ਮੁਢਲੀ ਜਾਂਚ ਮੁਤਾਬਕ ਦਲਜੀਤ ਸਿੰਘ ਦਾ 9 ਸਾਲਾ ਬੇਟਾ ਕਾਰ ’ਚ ਉਸਦੀ ਪਿਛਲੀ ਸੀਟ ’ਤੇ ਬੈਠਾ ਸੀ। ਜਿਸ ਦੇ ਹੱਥ ਪਿਸਟਲ ਲੱਗ ਗਿਆ ਜਿਸ ’ਚੋਂ ਬੱਚੇ ਹੱਥੋਂ ਕਥਿੱਤ ਗੋਲੀ ਚੱਲ ਗਈ ਜੋ ਅਗਲੀ ਸੀਟ ’ਤੇ ਬੈਠੇ ਉਸ ਦੇ ਪਿਤਾ ਦੇ ਪੇਟ ’ਚ ਜਾ ਲੱਗੀ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ’ਚ ਫ਼ਿਲਹਾਲ ਜਾਂਚ ਕੀਤੀ ਜਾ ਰਹੀ ਹੈ।