ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News ਦੇਸ਼ ’ਚ ਵਿਰੋਧੀ...

    ਦੇਸ਼ ’ਚ ਵਿਰੋਧੀ ਧਿਰ ਲਈ ਲੋਕਤੰਤਰ ਤੋਂ ਵੱਡੀ ਪਾਰਟੀ : ਵਸੁੰਧਰਾ

    Vasundhara-Raje

    ਜੈਪੁਰ (ਸੱਚ ਕਹੂੰ ਨਿਊਜ਼)। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਰਾਸ਼ਟਰੀ ਉਪ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ (Vasundhara) ਨੇ ਕਿਹਾ ਹੈ ਕਿ ਪੂਰੇ ਬਹੁਮਤ ਨਾਲ ਚੁਣੀ ਗਈ ਸਰਕਾਰ ਖਿਲਾਫ਼ ਬੇਭਰੋਸਗੀ ਮਤਾ ਲਿਆ ਕੇ ਦੇਸ਼ ’ਚ ਵਿਰੋਧੀ ਧਿਰ ਨੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਲਈ ਪਾਰਟੀ ਲੋਕਤੰਤਰ ਤੋਂ ਵੀ ਵੱਡੀ ਹੈ ਅਤੇ ਰਾਸ਼ਟਰ ਅੱਗੇ ਰਾਜਨੀਤੀ ਉਸ ਦੀ ਤਰਜੀਹ ਹੈ। ਸ੍ਰੀਮਤੀ ਰਾਜੇ ਨੇ ਇਹ ਗੱਲ ਵਿਰੋਧੀ ਧਿਰ ਵੱਲੋਂ ਲਿਆਂਦੇ ਬੇਭਰੋਸਗੀ ਮਤੇ ਦੇ ਅਸਫ਼ਲ ਹੋਣ ਮਗਰੋਂ ਕਹੀ।

    ਉਨ੍ਹਾਂ ਸੋਸ਼ਲ ਮੀਡੀਆ ’ਤੇ ਕਿਹਾ ਕਿ ਸ੍ਰੀ ਮੋਦੀ ਦੀ ਅਗਵਾਈ ’ਚ ਪਿਛਲੇ ਚਾਰ ਸਾਲਾਂ ’ਚ ਕੇਂਦਰ ਸਰਕਾਰ ਵੱਲੋਂ ਅਜਿਹੇ ਕਈ ਬਿੱਲ ਲਿਆਂਦੇ ਗਏ ਜੋ ਪਿੰਡਾਂ, ਗਰੀਬਾਂ, ਦਲਿਤਾਂ, ਕਿਸਾਨਾਂ, ਪਛੜਿਆਂ ਅਤੇ ਆਦਿਵਾਸੀਆਂ ਦੀ ਭਲਾਈ ਲਈ ਸਨ। ਇਨ੍ਹਾਂ ਬਿੱਲਾਂ ਨਾਲ ਦੇਸ਼ ਦੇ ਹਰ ਵਰਗ ਦਾ ਭਵਿੱਖ ਜੁੜਿਆ ਹੋਇਆ ਸੀ ਪਰ ਵਿਰੋਧੀ ਧਿਰ ਨੇ ਕਦੇ ਵੀ ਇਨ੍ਹਾਂ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ।

    Vasundhara

    ਉਨ੍ਹਾਂ ਕਿਹਾ ਕਿ ਜਨਤਾ ਵੱਲੋਂ ਪੂਰਨ ਬਹੁਮਤ ਨਾਲ ਭਰੋਸੇ ਨਾਲ ਚੁਣੀ ਗਈ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਲਿਆ ਕੇ ਵਿਰੋਧੀ ਧਿਰ ਨੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਲਈ ਲੋਕਤੰਤਰ ਤੋਂ ਵੀ ਵੱਡੀ ਪਾਰਟੀ ਹੈ। ਉਨ੍ਹਾਂ ਦੀ ਤਰਜੀਹ ਦੇਸ਼ ਅੱਗੇ ਰਾਜਨੀਤੀ ਹੈ। ਇਸੇ ਲਈ ਪ੍ਰਧਾਨ ਮੰਤਰੀ ਨੇ ਸੱਚ ਕਿਹਾ ਹੈ ਕਿ ਵਿਰੋਧੀ ਧਿਰ ਨੂੰ ਗਰੀਬਾਂ ਦੀ ਭੁੱਖ ਦੀ ਚਿੰਤਾ ਨਹੀਂ ਹੈ, ਸਗੋਂ ਸੱਤਾ ਦੀ ਭੁੱਖ ਉਨ੍ਹਾਂ ਦੇ ਮਨ ’ਤੇ ਹੈ।

    ਉਨ੍ਹਾਂ ਕਿਹਾ, “ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਦੇਸ਼ ਤੁਹਾਨੂੰ ਦੇਖ ਰਿਹਾ ਹੈ, ਤੁਹਾਡੀ ਹਰ ਗੱਲ ਅਤੇ ਜਵਾਬ ਨੂੰ ਧਿਆਨ ਨਾਲ ਸੁਣ ਰਿਹਾ ਹੈ। ਦੇਸ਼ ਤੁਹਾਡੇ ਤੋਂ ਬਿਹਤਰ ਵਿਰੋਧੀ ਧਿਰ ਦੀ ਉਮੀਦ ਕਰਦਾ ਹੈ, ਜੋ ਰਾਸ਼ਟਰੀ ਹਿੱਤ ਦੇ ਮੁੱਦਿਆਂ ’ਤੇ ਗੱਲ ਕਰੇਗਾ ਅਤੇ ਜਨਤਾ ਨਾਲ ਜੁੜੇ ਸਵਾਲ ਪੁੱਛੇਗਾ। ਪਰ ਪਾਰਟੀ ਰਾਜਨੀਤੀ ਨੂੰ ਢਾਲ ਵਜੋਂ ਵਰਤ ਕੇ ਲੋਕਤੰਤਰ ਦਾ ਘਾਣ ਕਰਨਾ ਸ਼ਾਇਦ ਤੁਹਾਡੀ ਆਦਤ ਬਣ ਗਈ ਹੈ। ਇਸੇ ਲਈ ਤੁਸੀਂ ਹਰ ਵਾਰ ਦੇਸ਼ ਨੂੰ ਨਿਰਾਸ਼ਾ ਤੋਂ ਇਲਾਵਾ ਕੁਝ ਨਹੀਂ ਦਿੱਤਾ।

    ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਇਸ ਵਰਗ ਲਈ ਖਾਸ ਐਲਾਨ, ਨੌਜਵਾਨਾਂ ਦੀ ਹੋਈ ਬੱਲੇ! ਬੱਲੇ!

    LEAVE A REPLY

    Please enter your comment!
    Please enter your name here