ਸ਼ੁਜਾਤ ਬੁਖਾਰੀ ਦੇ ਕਾਤਲਾਂ ‘ਚ ਇੱਕ ਪਾਕਿਸਤਾਨੀ ਵੀ : ਪੁਲਿਸ

Even, Pakistani, Murderers, Shujaat Bukhari, Police

ਸਾਰੇ ਮੁਲਜ਼ਮਾਂ ਦੀ ਹੋਈ ਪਛਾਣ

ਸ੍ਰੀਨਗਰ, (ਏਜੰਸੀ) ਜੰਮੂ ਕਸ਼ਮੀਰ ਪੁਲਿਸ ਨੇ ਅੱਜ ਕਿਹਾ ਕਿ 14 ਜੂਨ ਨੂੰ ਕਸ਼ਮੀਰ ਦੇ ਦੋ ਤੇ ਪਾਕਿਸਤਾਨ ਨਾਲ ਸਬੰਧ ਰੱਖਣ ਵਾਲੇ ਇੱਕ ਨੌਜਵਾਨ ਨੇ ਮਿਲ ਕੇ ਸੀਨੀਅਰ ਪੱਤਰਕਾਰ ਸ਼ੁਜਾਤ ਬੁਖਾਰੀ ਦਾ ਕਤਲ ਕੀਤਾ ਸੀ ‘ਰਾਈਜਿੰਗ ਕਸ਼ਮੀਰ’ ਅਖਬਾਰ ਦੇ ਸੰਪਾਦਕ ਬੁਖਾਰੀ ਦਾ ਬਾਈਕ ‘ਤੇ ਸਵਾਰ ਤਿੰਨ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਬੁਖਾਰੀ  ਉਸ ਸਮੇਂ ਆਪਣੀ ਕਾਰ ‘ਚ ਸਵਾਰ ਸਨ ਇਸ ‘ਚ ਬੁਖਾਰੀ ਦੇ ਦੋ ਸੁਰੱਖਿਆ ਮੁਲਾਜ਼ਮ ਵੀ ਜ਼ਖਮੀ ਹੋ ਗਏ ਬੁਖਾਰੀ ਦੇ ਕਤਲ ਤੋਂ ਤੁਰੰਤ ਬਾਅਦ ਸ੍ਰੀਨਗਰ ਦੇ ਡੀਆਈਜੀ ਦੀ ਅਗਵਾਈ ‘ਚ ਐਸਆਈਟੀ ਦਾ ਗਠਨ ਕੀਤਾ ਸੀ ਕਤਲ ਦੇ ਦਿਨ ਜਿਨ੍ਹਾਂ ਤਿੰਨ ਵਿਅਕਤੀਆਂ ਦੀ ਸੀਸੀਟੀਵੀ ਤਸਵੀਰ ਪੁਲਿਸ ਨੇ ਜਾਰੀ ਕੀਤੀ ਸੀ, ਪੁਲਿਸ ਨੂੰ ਉਨ੍ਹਾਂ ਸਬੰਧੀ ਸਾਰੀ ਜਾਣਕਾਰੀ ਮਿਲ ਗਈ ਹੈ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ, ‘ਕੇਸ ਨੂੰ ਸੁਲਝਾ ਲਿਆ ਗਿਆ ਹੈ ਤੇ ਸਾਰੇ ਹਮਲਾਵਾਰਾਂ ਦੀ ਪਛਾਣ ਹੋ ਚੁੱਕੀ ਹੈ ਉਨ੍ਹਾਂ ਦੱਸਿਆ ਕਿ ਹਮਲੇ ‘ਚ ਦੋ ਸਥਾਨਕ ਤੇ ਇੱਕ ਪਾਕਿਸਤਾਨੀ ਨਾਗਰਿਕ ਸ਼ਾਮਲ ਸੀ ਪੁਲਿਸ ਨੇ ਜਿਸ ਪਾਕਿ ਨਾਗਰਿਕ ਦੀ ਪਛਾਣ ਕੀਤੀ ਹੈ, ਉਸ ਦਾ ਨਾਂਅ ਨਾਵੀਦ ਜੱਟ ਦੱਸਿਆ ਹੈ।

LEAVE A REPLY

Please enter your comment!
Please enter your name here