ਦਾਨੀ ਸੱਜਣਾਂ ਵੱਲੋਂ Government Primary School ਨੂੰ ਪ੍ਰੋਜੈਕਟਰ ਕੀਤੇ ਭੇਂਟ
ਫਾਜ਼ਿਲਕਾ (ਰਜਨੀਸ਼ ਰਵੀ) ਬਲਾਕ ਖੂਈਆਂ ਸਰਵਰ ਦਾ ਸਕੂਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ (Government Primary School) ਦਿਵਾਨ ਖੇੜਾ ਨਾ ਸਿਰਫ ਬਲਾਕ ਸਗੋਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਹਿਲੀ ਕਤਾਰ ਦੇ ਸਕੂਲਾਂ ਵਿੱਚ ਸ਼ੁਮਾਰ ਹੈ।ਸਕੂਲ ਮੁੱਖੀ ਅਤੇ ਸਟਾਫ ਵੱਲੋਂ ਸਰਕਾਰੀ ਗ੍ਰਾਂਟਾ ਦੇ ਨਾਲ-ਨਾਲ ਦਾਨੀ ਸੱਜਣਾਂ ਦੇ ਸਹਿਯੋਗ ਅਤੇ ਆਪਣੀ ਨੇਕ ਕਮਾਈ ਵਿੱਚੋਂ ਖਰਚ ਕਰਦਿਆਂ ਲਗਾਤਾਰ ਯਤਨ ਕਰਕੇ ਸਕੂਲ ਦੀ ਨੁਹਾਰ ਬਦਲੀ ਜਾ ਰਹੀ ਹੈ।
ਪਿੰਡ ਦੇ ਦਾਨੀ ਸੱਜਣਾਂ ਵੱਲੋਂ ਸਕੂਲ ਦੀ ਭਲਾਈ ਲਈ ਹਮੇਸ਼ਾ ਵਧ ਚੜ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ। ਸਕੂਲ ਮੁੱਖੀ ਸੁਰਿੰਦਰ ਕੰਬੋਜ ਸਟੇਟ ਅਵਾਰਡੀ ਨੇ ਦੱਸਿਆ ਕਿ ਅੱਜ ਪਿੰਡ ਦੇ ਸਹਿਯੋਗੀ ਸੱਜਣਾਂ ਵੱਲੋ ਸਕੂਲ ਨੂੰ 2 ਪ੍ਰੋਜੈਕਟਰ ਭੇਂਟ ਕੀਤੇ ਗਏ।ਜਿਸ ਨਾਲ ਸਕੂਲ ਦੇ 2 ਕਲਾਸਰੂਮ ਜੋ ਕਿ ਪ੍ਰੋਜੈਕਟਰ ਤੋ ਵਾਝੇ ਸਨ। ਉਹਨਾਂ ਵਿੱਚ ਵੀ ਪ੍ਰੋਜੈਕਟ ਲੱਗਣ ਨਾਲ ਸਕੂਲ ਦੇ ਸਾਰੇ ਕਲਾਸ ਰੂਮਜ ਵਿੱਚ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਜਾ ਸਕੇਗੀ ਅਤੇ ਲੋੜੀਂਦੀਆਂ ਸਾਰੀਆ ਸੁਵਿਧਾਵਾਂ ਪੂਰੀਆਂ ਹੋ ਜਾਣਗੀਆ।
ਸਕੂਲ ਦੀ ਨੁਹਾਰ ਨੂੰ ਬਦਲਣ ਲਈ ਇਹਨਾਂ ਸਹਿਯੋਗੀ ਸੱਜਣਾਂ ਵੱਲੋ ਹਮੇਸ਼ਾ ਹੀ ਸਾਥ ਦਿੱਤਾ ਜਾਂਦਾ ਹੈ। ਬੀਪੀਈਓ ਸਤੀਸ਼ ਮਿਗਲਾਨੀ ਨੇ ਕਿਹਾ ਕਿ ਉਹ ਵਿਭਾਗ ਵੱਲੋਂ ਸਮੂਹ ਦਾਨੀ ਸੱਜਣਾਂ ਦਾ ਧੰਨਵਾਦ ਕਰਦੇ ਹਨ। ਪਿੰਡ ਵਾਸੀਆਂ ਦਾ ਸਕੂਲ ਨੂੰ ਦਾਨ ਦੇਣ ਇੱਕ ਸ਼ਲਾਘਾਯੋਗ ਉਪਰਾਲਾ ਹੈ।ਇਸ ਨੇਕ ਕਾਰਜ ਲਈ ਸਮੂਹ ਸਟਾਫ ਵੀ ਵਧਾਈ ਦਾ ਹੱਕਦਾਰ ਹੈ।ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਰਮਾ ਨੰਦ ਵੱਲੋ ਵਿਸ਼ੇਸ਼ ਤੌਰ ਤੇ ਸਹਿਯੋਗਿਆਂ ਦਾ ਧੰਨਵਾਦ ਕੀਤਾ ਗਿਆ।ਦਾਨੀ ਸੱਜਣਾਂ ਵੱਲੋਂ ਅੱਗੇ ਤੋ ਵੀ ਮੋਢੇ ਨਾਲ ਮੋਢਾ ਜੋੜ ਕੇ ਸਕੂਲ ਨੂੰ ਹੋਰ ਵੀ ਬੁਲੰਦੀਆਂ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ ਗਿਆ।
ਇਹ ਵੀ ਪੜ੍ਹੋ: ਅਗਲੇ ਦੋ ਦਿਨ ਕਿਵੇਂ ਰਹੇਗਾ ਪੰਜਾਬ ਦਾ ਮੌਸਮ
ਇਸ ਮੌਕੇ ਤੇ ਦਾਨੀ ਸੱਜਣ ਮਦਨ ਲਾਲ, ਸੁਨੀਲ ਕੁਮਾਰ, ਰਾਕੇਸ਼ ਕੁਮਾਰ, ਬਨਵਾਰੀ ਲਾਲ, ਅਨਿਲ ਕੁਮਾਰ,ਸਕੂਲ ਸਟਾਫ ਮੈਂਬਰ ਪ੍ਰਦੁਮਨ, ਬਲਵਿੰਦਰ ਸਿੰਘ, ਸੁਰੇਸ਼ ਕੁਮਾਰ, ਮਹਿੰਦਰ ਪਾਲ,ਸੁਧੀਰ ਕੁਮਾਰ, ਸੰਦੀਪ ਕੁਮਾਰ, ਮੈਡਮ ਰਮਨ,ਮੈਡਮ ਰਜਨੀ, ਮੈਡਮ ਮੀਨੂੰ,ਮੈਡਮ ਸੋਮਾ, ਵਿਦਿਆਰਥੀਆਂ ਦੇ ਮਾਪੇ,ਪਤਵੰਤੇ ਅਤੇ ਪਿੰਡ ਵਾਸੀ ਹਾਜਰ ਸਨ।