Welfare Work: ਵਿਆਹ ਦੀ ਵਰ੍ਹੇਗੰਢ ਮੌਕੇ ਕੀਤਾ ਨੇਕ ਕਾਰਜ

Welfare Work

Welfare Work: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੁਨਾਮ ਸ਼ਹਿਰ ਦੀ ਸਾਧ-ਸੰਗਤ ਵੱਲੋਂ ਨਾਮ ਚਰਚਾ 15 ਮੈਂਬਰ ਗੁਲਜਾਰ ਸਿੰਘ ਇੰਸਾਂ ਦੇ ਨਿਵਾਸ ਸਥਾਨ ਵਿਖੇ ਕੀਤੀ ਗਈ। ਇਸ ਮੌਕੇ ਸ਼ਹਿਰੀ ਪ੍ਰੇਮੀ ਸੇਵਕ ਅਵਤਾਰ ਇੰਸਾਂ ਨੇ ਨਾਮ ਚਰਚਾ ਦੀ ਸ਼ੁਰੂਆਤ ਬੇਨਤੀ ਦੇ ਸ਼ਬਦ ਨਾਲ ਕੀਤੀ। ਇਸ ਮੌਕੇ ਕਵੀਰਾਜਾਂ ਵੱਲੋਂ ਖੁਸ਼ੀ ਪਰਥਾਏ ਸ਼ਬਦਬਾਣੀ ਕੀਤੀ ਗਈ ਤੇ ਪਵਿੱਤਰ ਗ੍ਰੰਥਾਂ ਵਿੱਚੋਂ ਸੰਤਾਂ ਮਹਾਤਮਾ ਦੇ ਅਨਮੋਲ ਬਚਨ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਏ ਗਏ।

Read Also : Punjab AQI: ਪੰਜਾਬ ਹੋਇਆ ਹਾਲੋਂ-ਬੇਹਾਲ, ਹਵਾ ਗੁਣਗੱਤਾ ਨੇ ਘੁੱਟਿਆ ਲੋਕਾਂ ਦਾ ਦਮ

ਨਾਮ ਚਰਚਾ ਉਪਰੰਤ 15 ਮੈਂਬਰ ਗੁਲਜਾਰ ਸਿੰਘ ਇੰਸਾਂ ਦੇ ਪੁੱਤਰ ਗੁਰਸੇਵਕ ਸਿੰਘ ਤੇ ਨੂੰਹ ਮਨਦੀਪ ਕੌਰ ਦੇ ਵਿਆਹ ਦੀ ਵਰੇਗੰਡ ਦੀ ਖੁਸ਼ੀ ਵਿੱਚ ਅਤੇ ਦੋਹਤਾ ਸੱਚਦੀਪ ਅਤੇ ਦੋਹਤੀ ਮਹਿਤਾਬ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਮੂਹ ਪਰਿਵਾਰ ਵੱਲੋਂ 2 ਲੋੜਵੰਦ ਪਰਿਵਾਰਾਂ ਨੂੰ ਮਹੀਨੇ-ਮਹੀਨੇ ਭਰ ਦਾ ਰਾਸ਼ਨ ਵੰਡਿਆ ਗਿਆ। ਇਸ ਮੌਕੇ ਗੁਲਜਾਰ ਸਿੰਘ ਇੰਸਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਜਨਿਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਇਹੀ ਪਵਿੱਤਰ ਪ੍ਰੇਰਨਾ ਦਿੱਤੀ ਗਈ ਹੈ ਕਿ ਕਿਸੇ ਵੀ ਖੁਸ਼ੀ ਮੌਕੇ ਲੋੜਵੰਦਾਂ ਦੀ ਸਹਾਇਤਾ ਕਰਨੀ ਹੈ ਜਿਸ ਦੇ ਚਲਦੇ ਉਹਨਾਂ ਵੱਲੋਂ ਅੱਜ ਦੋ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਹੈ। Welfare Work

ਇਸ ਮੌਕੇ ਮਾਸਟਰ ਜਾਗਰ ਸਿੰਘ ਇੰਸਾਂ, ਮਾਸਟਰ ਕੇਵਲ ਕ੍ਰਿਸ਼ਨ ਇੰਸਾਂ, ਓਮ ਪ੍ਰਕਾਸ ਇੰਸਾਂ, ਪਾਲੀ ਇੰਸਾਂ, ਬਲਵਿੰਦਰ ਇੰਸਾਂ, ਪਿਊਸ਼ ਇੰਸਾਂ, ਭੈਣ ਅਮਰਜੀਤ ਇੰਸਾਂ, ਭੈਣ ਮਨਜੀਤ ਇੰਸਾਂ, ਭੈਣ ਚਰਨਜੀਤ ਇੰਸਾਂ, ਭੈਣ ਜੋਤੀ ਇੰਸਾਂ, ਭੈਣ ਸੰਜਣਾ ਇੰਸਾਂ, ਭੈਣ ਲਾਜਵੰਤੀ ਇੰਸਾਂ ਅਤੇ ਹੋਰ ਸਾਧ-ਸੰਗਤ ਨੇ ਨਾਮ ਚਰਚਾ ਵਿੱਚ ਸਿਰਕਤ ਕੀਤੀ।