ਸ਼ਰਮਸਾਰ ਹੋਈ ਇਨਸਾਨੀਅਤ : ਗਲੀ ’ਚੋਂ ਮਿਲੀ ਨਵਜੰਮੀ ਬੱਚੀ

Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ (Ludhiana News) ਵਿਖੇ ਇੱਕ ਗਲੀ ’ਚੋਂ ਨਵਜਨਮੀ ਬੱਚੀ ਦੀ ਲਾਸ਼ ਮਿਲਣ ਕਾਰਨ ਇਨਸਾਨੀਅਤ ਸ਼ਰਮਸਾਰ ਹੋਈ ਹੈ। ਜਿਸ ਦੇ ਸਬੰਧ ’ਚ ਥਾਣਾ ਦੁੱਗਰੀ ਵਿਖੇ ਅਣਪਛਾਤੇ ਵਿਅਕਤੀ/ ਔਰਤ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ। ਥਾਣੇਦਾਰ ਹਜੂਰ ਲਾਲ ਨੇ ਦੱਸਿਆ ਕਿ ਸ਼ਸੀ ਸੈਕਸੈਨਾ ਪੁੱਤਰ ਅਸ਼ੋਕ ਸੈਕਸੈਨਾ ਵਾਸੀ ਸੰਤ ਇੰਨਕਲੇਵ ਧਾਂਦਰਾ ਰੋਡ ਦੁੱਗਰੀ ਮੁਤਾਬਕ 27 ਫਰਵਰੀ ਨੂੰ ਸ਼ਾਮ 7 ਕੁ ਵਜੇ ਦੇ ਕਰੀਬ ਉਨਾਂ ਦੇ ਗੁਆਂਢੀ ਜਸਵੰਤ ਸਿੰਘ ਦੇ ਘਰ ਲਾਗੇ ਇਕੱਠ ਹੋਇਆ ਪਿਆ ਸੀ।

ਉਨਾਂ ਦੱਸਿਆ ਕਿ ਘਰ ਦੇ ਬਾਹਰ ਗਲੀ ਵਿੱਚ ਇੱਕ ਨਵ ਜਨਮੀ ਬੱਚੀ ਸੁੱਟੀ ਪਈ ਸੀ। ਜਿਸ ਨੂੰ ਗੁਆਂਢੀ ਕੰਵਲਪ੍ਰੀਤ ਸਿੰਘ ਨੇ ਚੁੱਕ ਕੇ ਇਲਾਜ ਲਈ ਦੀਪ ਹਸਪਤਾਲ ਮਾਡਲ ਟਾਊਨ ਲੁਧਿਆਣਾਂ ਵਿਖੇ ਦਾਖਲ ਕਰਵਾਇਆ। ਥਾਣੇਦਾਰ ਹਜੂਰ ਲਾਲ ਨੇ ਦੱਸਿਆ ਕਿ ਸ਼ਸੀ ਸੈਕਸੈਨਾ ਮੁਤਾਬਕ ਉਕਤ ਨਵ ਜਨਮੀ ਬੱਚੀ ਨੂੰ ਕਿਸੇ ਅਣਵਿਆਹੀ ਕੁੜੀ ਜਾਂ ਵਿਆਹੀ ਔਰਤ ਵੱਲੋਂ ਆਪਣਾ ਪਾਪ ਛੁਪਾਉਣ ਲਈ ਗਲੀ ਵਿੱਚ ਸੁੱਟਿਆ ਦਿੱਤਾ ਗਿਆ ਹੈ। ਥਾਣੇਦਾਰ ਹਜੂਰ ਲਾਲ ਮੁਤਾਬਕ ਬੱਚੀ ਜ਼ੇਰੇ ਇਲਾਜ ਹੈ ਤੇ ਠੀਕ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here