ਅੰਮ੍ਰਿਤਪਾਲ ਦੇ ਸਾਥੀ ਪਪਲਪ੍ਰੀਤ ਦੀ ਨਵੀਂ ਤਸਵੀਰ ਆਈ ਸਾਹਮਣੇ

Amritpal

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਅੰਮ੍ਰਿਤਪਾਲ ਸਿੰਘ (Amritpal) ਦੇ ਸਾਥੀ ਪਪਲਪ੍ਰੀਤ ਦੀ ਨਵੀਂ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ। ਪਪਲਪ੍ਰੀਤ ਨੇ ਅੰਮ੍ਰਿਤਪਾਲ ਨੂੰ ਭਜਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ। ਪੁਲਿਸ ਸੂਤਰਾਂ ਮੁਤਾਬਕ ਹੁਸ਼ਿਆਰਪੁਰ ‘ਚ ਪੁਲਿਸ ਦੇ ਘੇਰੇ ‘ਚ ਆਉਣ ਤੋਂ ਬਾਅਦ ਦੋਵੇਂ ਇਕ-ਦੂਜੇ ਤੋਂ ਵੱਖ ਹੋ ਗਏ ਹਨ। ਪਪਲਪ੍ਰੀਤ ਸਿੰਘ ਜੋਗਾ ਸਿੰਘ ਨੂੰ ਲੈ ਕੇ ਇੱਥੋਂ ਭੱਜ ਗਿਆ, ਜਦੋਂਕਿ ਅੰਮ੍ਰਿਤਪਾਲ ਸਿੰਘ ਕਿਸੇ ਹੋਰ ਸਾਥੀ ਨੂੰ ਲੈ ਕੇ ਭੱਜ ਗਿਆ। ਪੁਲਿਸ ਅੰਮ੍ਰਿਤਪਾਲ ਨੂੰ ਫੜਨ ਲਈ ਲਗਾਤਾਰ ਸਰਚ ਆਪਰੇਸ਼ਨ ਚਲਾ ਰਹੀ ਹੈ।

ਅੰਮ੍ਰਿਤਸਰ। ਵਾਰਸ ਪੰਜਾਬ ਦੇ ਜੱਥੇਬੰਦੀ ਦੀ ਮੁਖੀ ਤੇ ਖਾਲਿਸਤਾਨੀ ਸਮੱਰਥਕ ਅੰਮ੍ਰਿਤਪਾਲ ਸਿੰਘ (Amritpal Singh) ਦੀ ਵੀਡੀਓ ਤੇ ਆਡੀਓ ਸਾਹਮਣੇ ਆਉਣ ਮਗਰੋਂ ਪੰਜਾਬ ਹਾਈ ਅਲਰਟ ’ਤੇ ਹੈ। ਖੂਫ਼ੀਆ ਅਤੇ ਸੁਰੱਖਿਆ ਏਜੰਸੀਆਂ ਸੋਸ਼ਲ ਮੀਡੀਆ ਦੇ ਨਾਲ-ਨਾਲ ਸੂਬੇ ਦੀ ਸੁਰੱਖਿਆ ਨੂੰ ਬਣਾਈ ਰੰਖਣ ਲਈ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ। ਇੱਕ ਪਾਸੇ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਇਲਾਕਿਆਂ ’ਚ ਪੰਜਾਬ ਪੁਲਿਸ ਤੇ ਨੀਮ ਫੌਜੀ ਬਲਾਂ ਵੱਲੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਸੂਬੇ ਦਾ ਖੂਫ਼ੀਆ ਤੰਤਰ ਅੰਮ੍ਰਿਤਪਾਲ ਬਾਰੇ ਲਗਾਤਾਰ ਸੁਰਾਗ ਲੱਭਣ ’ਚ ਲੱਗਾ ਹੋਇਆ ਹੈ।

ਅੰਮ੍ਰਿਤਪਾਲ ਸਿੰਘ ਦੀ ਵੀਡੀਓ ਤੇ ਆਡੀਓ ਮਗਰੋਂ ਪੰਜਾਬ ’ਚ ਹਾਈ ਅਲਰਟ

ਬਿਨਾ ਸ਼ੱਕ ਪੁਲਿਸ ਅੰਮਿ੍ਰਤਪਾਲ (Amritpal Singh) ਦੇ ਕੋਨੇ-ਕੋਨੇ ’ਚ ਫੈਲੇ ਸੁਰੱਖਿਆ ਘੇਰੇ ਨੂੰ ਤਿਉਹਾਰਾਂ ਤੇ ਨਰਾਤਿਆਂ ਨਾਲ ਜੋੜ ਰਹੀ ਹੈ। ਇਹ ਫਲੈਗ ਮਾਰਚ ਏਡੀਸੀ ਡਾ. ਮਹਿਤਾਬ ਸਿੰਘ ਦੀ ਪ੍ਰਧਾਨਗੀ ਹੇਠ ਕੱਢਿਆ ਗਿਆ, ਜਿਸ ’ਚ ਏ ਆਰ ਐਫ਼ ਪੰਜਾਬ ਪੁਲਿਸ ਦੇ ਜਵਾਨ ਵੀ ਜਵਾਨਾਂ ਨਾਲ ਸ਼ਾਮਲ ਹੋਏ।

ਗਲਿਆਰਾ ਖੇਤਰ ਤੋਂ ਸ਼ੁਰੂ ਹੋਇਆ ਫਲੈਗ ਮਾਰਚ ਵਿਰਾਸਤੀ ਮਾਗਰ ਹਾਲ ਗੇਟ, ਕੱਟਣਾ ਜੈਮਲ ਸਿੰਘ, ਗੁਰੂ ਬਾਜ਼ਾਰ, ਓਲਡ ਸਿਟੀ ਤੋਂ ਹੁੰਦਾ ਹੋਇਆ ਥਾਣਾ ਕੋਤਵਾਲੀ ਦੇ ਸਾਹਮਣੇ ਖ਼ਤਮ ਹੋਇਆ। ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਜਦੋਂਕਿ ਸ਼ਹਿਰ ਦੀ ਸੁਰੱਖਿਆ ਸਬੰਧੀ ਕੋਈ ਲਾਪ੍ਰਵਾਹੀ ਨਹੀਂ ਵਰਤੀ ਜਾ ਰਹੀ।

ਇਹ ਵੀ ਪੜ੍ਹੋ : ਸਰੰਡਰ ਦੀਆਂ ਚਰਚਾਵਾਂ ਦੌਰਾਨ ਸਾਹਮਣੇ ਆਇਆ ਅੰਮ੍ਰਿਤਪਾਲ

ਚੰਡੀਗੜ੍ਹ। ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਵੱਲੋਂ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਦੌਰਾਨ ਅੰਮਿ੍ਰਤਪਾਲ ਸਿੰਘ (Amritpal) ਫੇਸਬੁੱਕ ਪੇਜ਼ ’ਤੇ ਲਾਈਵ ਹੋ ਕੇ ਸਾਹਮਣੇ ਆਇਆ ਹੈ। ਉਸ ਨੇ ਲਾਈਵ ਦੌਰਾਨ ਪੰਜਾਬ ਦੇ ਨੌਜਵਾਨਾਂ ਨੂੰ ਸੰਬੋਧਨ ਕੀਤਾ ਹੈ। ਅੰਮਿ੍ਰਤਪਾਲ ਸਿੰਘ ਨੇ ਵਿਸਾਖੀ ਮੌਕੇ ਸਭ ਇਕੱਠੇ ਹੋਣ ਦੀ ਅਪੀਲ ਕੀਤੀ। ਉਸ ਨੇ ਕਿਹਾ ਕਿ ਮੈਂ ਬਿਲਕੁਲ ਠੀਕ-ਠਾਕ ਹਾਂ। ਉਸ ਨੇ ਆਪਣੇ-ਆਪ ਨੂੰ ਬੇਗੁਨਾਹ ਦੱਸਿਆ ਹੈ। ਉਸ ਨੇ ਕਿਹਾ ਕਿ ਗਿ੍ਰਫ਼ਤਾਰੀ ਜਿਵੇਂ ਵਾਹਿਗੁਰੂ ਨੇ ਚਾਹਿਆ ਉਸੇ ਤਰ੍ਹਾਂ ਹੋਵੇਗੀ। (Amritpal)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।