ਮਹਿਲਾ ਸ਼ਕਤੀਕਰਨ ’ਤੇ ਸ਼ਾਹ ਸਤਿਨਾਮ ਜੀ ਕਾਲਜ ਆਫ਼ ਐਜ਼ੂਕੇਸ਼ਨ ’ਚ ਰਾਸ਼ਟਰੀ ਗੋਸ਼ਟੀ ਕਰਵਾਈ

Shah Satnam Ji College of Education

ਔਰਤ ਜੇਕਰ ਧਾਰ ਲਵੇ ਤਾਂ ਉਹ ਹਰ ਮੁਸ਼ਕਲ ਕੰਮ ਨੂੰ ਕਰਨ ਦਾ ਦਮ ਰੱਖਦੀ ਹੈ: ਏਐੱਸਪੀ

ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਸ਼ਾਹ ਸਤਿਨਾਮ ਜੀ ਕਾਲਜ ਆਫ਼ ਐਜ਼ੂਕੇਸ਼ਨ (Shah Satnam Ji College of Education) ’ਚ ਸ਼ੁੱਕਰਵਾਰ ਨੂੰ ਔਰਤ ਦਿਵਸ ਮੌਕੇ ਇੱਕ ਰੋਜ਼ਾ ਕੌਮੀ ਗੋਸ਼ਟੀ ਕਰਵਾਈ ਗਈ। ਜਿਸ ਦਾ ਵਿਸ਼ਾ ਮਹਿਲਾ ਸ਼ਕਤੀਕਰਨ ਪਰਦੇ ਦੇ ਪਿੱਛੇ ਦਾ ਦਰਦ ਰਿਹਾ। ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਸਰਸਾ ਦੇ ਏਐੱਸਪੀ ਦੀਪਤੀ ਗਰਗ ਨੇ ਸ਼ਿਰਕਤ ਕੀਤੀ। ਜਦੋਂਕਿ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਰਸਾ ਤੋਂ ਡੀਨ ਆਫ਼ ਕਾਲਜ ਪ੍ਰੋਫੈਸਰ ਆਰਤੀ ਗੌੜ ਮੌਜ਼ੂਦ ਰਹੇ।

ਕੌਮੀ ਗੋਸ਼ਟੀ ’ਚ ਮੁੱਖ ਬੁਲਾਰੇ ਦੇ ਤੌਰ ’ਤੇ ਪ੍ਰੋਫੈਸਰ ਰਣਜੀਤ ਕੌਰ ਚੇਅਰਪਰਸਨ ਸਿੱਖਿਆ ਵਿਭਾਗ ਸੀਡੀਐੱਲਯੂ ਸਰਸਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਾਇਕ ਪ੍ਰੋਫੈਸਰ ਡਾ. ਨਵਦੀਪ ਕੌਰ ਨੇ ਵਿਚਾਰ ਸਾਂਝੇ ਕੀਤੇ। ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਦਾ ਸੁਆਗਤ ਤੇ ਸਨਮਾਨ ਕਾਲਜ ਦੇ ਪ੍ਰਸ਼ਾਸਿਕਾ ਡਾ. ਚਰਨਪ੍ਰੀਤ ਕੌਰ, ਪਿ੍ਰੰਸੀਪਲ ਡਾ. ਰਜਨੀਬਾਲਾ ਤੇ ਪ੍ਰਸ਼ਾਸ਼ਕ ਪ੍ਰੋ. ਸ਼ਸ਼ੀ ਆਨੰਦ ਵੱਲੋਂ ਕੀਤਾ ਗਿਆ।

ਗੋਸ਼ਟੀ ਦੀ ਸ਼ੁਰੂਆਤ ਮੁੱਖ ਮਹਿਮਾਨ, ਕਾਲਜ ਪ੍ਰਸ਼ਾਸ਼ਿਕਾ, ਪਿ੍ਰੰਸੀਪਲ ਵੱਲੋਂ ਮਾਂ ਸਰਸਵਤੀ ਦੀ ਤਸਵੀਰ ਸਾਹਮਣੇ ਦੀਪ ਜਗਾ ਕੇ ਤੇ ਸਰਸਵਤੀ ਵੰਦਨਾ ਨਾਲ ਕੀਤੀ ਗਈ। ਕੌਮੀ ਗੋਸ਼ਟੀ ਦੇ ਸਰਪ੍ਰਸਤ ਡਾ. ਚਰਨਪ੍ਰੀਤ ਕੌਰ ਢਿੱਲੋਂ, ਕਨਵੀਨਰ ਅਤੇ ਪਿ੍ਰੰਸੀਪਲ ਰਾਜਨੀਬਾਲਾ, ਕੋ-ਆਰਡੀਨੇਟਰ ਡਾ. ਮੀਨਾਕਸ਼ੀ ਰਹੇ। ਮੰਚ ਦਾ ਸੰਚਾਲਨ ਡਾ. ਮੀਨਾਕਸ਼ੀ ਤੇ ਡਾ. ਪ੍ਰੇਮ ਕੁਮਾਰ ਵਰਮਾ ਨੇ ਬਾਖੂਬੀ ਨਿਭਾਇਆ।

ਬੁਲਾਰਿਆਂ ਦੇ ਵਿਚਾਰ | Shah Satnam Ji College of Education

ਮੁੱਖ ਬੁਲਾਰੇ ਪ੍ਰੋ. ਰਣਜੀਤ ਕੌਰ ਨੇ ਆਪਣੇ ਵਿਚਾਰਾਂ ’ਚ ਕਿਹਾ ਕਿ ਔਰਤ ਨੂੰ ਅੱਗੇ ਵਧਣ ਲਈ ਪਰਿਵਾਰ ਦਾ ਸਾਥ ਬਹੁਤ ਜ਼ਰੂਰੀ ਹੈ। ਚੰਗੀ ਸਿੱਖਿਆ ਔਰਤ ਤਾਂ ਹੀ ਪ੍ਰਾਪਤ ਕਰ ਸਕਦੀ ਹੈ ਜਦੋਂ ਪਰਿਵਾਰਕ ਮੈਂਬਰ ਉਸ ਦਾ ਸਾਥ ਦਿੰਦੇ ਹਨ। ਡਾ. ਰਵਿੰਦਰ ਕੁਮਾਰ ਅਸਿਸਟੈਂਟ ਪ੍ਰੋ: ਗਵਰਨਮੈਂਟ ਕਾਲਜ ਰਾਣੀਆਂ ਨੇ ਆਪਣੇ ਖੋਜ ਪੱਤਰ ਰੋਲ ਆਫ਼ ਵੂਮੈਨ ਇਨ ਸਵਿਕ ਸੁਸਾਇਟੀ ਤੇ ਡਾ. ਨਰਿੰਦਰ ਕੁਮਾਰ ਅਸਿਸਟੈਂਟ ਪ੍ਰੋ: ਮਨੋਹਰ ਮੈਮੋਰੀਅਲ ਕਾਲਜ ਆਫ਼ ਐਜ਼ੂਕੇਸ਼ਨ ਫਤਿਆਬਾਦ ਨੇ ਆਪਣੇ ਖੋਜ ਪੱਤਰ ਵੂਮੈਨ ਐਂਪਾਵਰਮੈਂਟ ਚੈਲੇਂਜ ਐਂਡ ਬੈਰੀਅਰ ਪੇਸ਼ ਕੀਤੇ। ਪੋ੍ਰਫੈਸਰਾਂ ’ਚ ਬੈਸਟ ਪੇਪਰ ਡਾ. ਵਿਨੋਦ ਕੁਮਾਰ ਨੈਸ਼ਨਲ ਕਾਲਜ ਆਫ਼ ਐਜ਼ੂਕੇਸ਼ਨ ਸਰਸਾ ਨੇ ਪੇਸ਼ਾ ਕੀਤਾ ਤੇ ਵਿਦਿਆਰਕੀਆਂ ’ਚ ਬੈਸਟ ਪੇਪਰ ਡਿੰਪਲ ਗੁਰੂ ਜੰਭੇਸ਼ਵਰ ਕਾਲਜ ਨੇ ਪੇਸ਼ ਕੀਤਾ। ਅੰਤ ’ਚ ਕਾਲਜ ਪ੍ਰਸ਼ਾਸ਼ਿਕਾ ਡਾ. ਚਰਨਪ੍ਰੀਤ ਕੌਰ, ਪਿੰ੍ਰਸੀਪਲ ਡਾ. ਰਜਨੀਬਾਲਾ ਨੇ ਆਏ ਹੋਏ ਮਹਿਮਾਨਾਂ ਏਐੱਸਪੀ ਦੀਪਤੀ ਗਰਗ, ਪ੍ਰੋ: ਆਰਤੀ ਗੌੜ, ਪ੍ਰੋ: ਰਣਜੀਤ ਕੌਰ, ਪ੍ਰੋ: ਨਵਦੀਪ ਕੌਰ ਤੇ ਸਾਰੇ ਪ੍ਰੋਫੈਸਰਾਂ, ਵਿਦਿਆਰਥੀਆਂ ਧੰਨਵਾਦ ਕੀਤਾ।

ਯੂਪੀਐੱਸਸੀ ਪ੍ਰੀਖਿਆ ਨਾਲ ਸਬੰਧਿਤ ਤਜ਼ਰਬੇ ਸਾਂਝੇ ਕੀਤੇ

ਮੁੱਖ ਮਹਿਮਾਨ ਏਐੱਸਪੀ ਦੀਪਤੀ ਗਰਗ ਨੇ ਗੋਸ਼ਟੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਔਰਤ ਕਿਸੇ ਵੀ ਖੇਤਰ ’ਚ ਕਿਸੇ ਤੋਂ ਪਿੱਛੇ ਨਹੀਂ ਹੈ ਤੇ ਜਿਸ ਖੇਤਰ ’ਚ ਆਪਣਾ ਕਦਮ ਰੱਖਦੀ ਹੈ ਉਸ ’ਚ ਹਮੇਸ਼ਾ ਸਫ਼ਲ ਹੋ ਕੇ ਵਿਖਾਉਂਦੀ ਹੈ। ਔਰਤ ਚਾਹੇ ਤਾਂ ਉਹ ਕੀ ਨਹੀਂ ਕਰ ਸਕਦੀ। ਜੇਕਰ ਉਹ ਧਾਰ ਲਵੇ ਤਾਂ ਹਰ ਮੁਸ਼ਕਲ ਕੰਮ ਨੂੰ?ਕਰਨ ਦਾ ਦਮ ਰੱਖਦੀ ਹੈ। ਉਸ ਦੇ ਨਾਲ ਪਰਿਵਾਰ, ਸਮਾਜ ਦਾ ਸਾਥ ਬਹੁਤ ਜ਼ਰੂਰੀ ਹੈ। ਇਸ ਲਈ ਪੁਰਸ਼ ਨੂੰ ਔਰਤ ਦਾ ਸਹਿਯੋਗ ਕਰਨਾ ਤੇ ਸਨਮਾਨ ਕਰਨਾ ਚਾਹੀਦਾ ਹੈ। ਉੱਥੇ ਇਸ ਦੌਰਾਨ ਏਐੱਸਪੀ ਨੇ ਵਿਦਿਆਰਥੀਆਂ ਨਾਲ ਯੂਪੀਐੱਸਸੀ ਪ੍ਰੀਖਿਆ ਨਾਲ ਸਬੰਧਿਤ ਆਪਣੇ ਤਜ਼ਰਬਿਆਂ ਨੂੰ ਸਾਂਝਾ ਕਰਦੇ ਹੋਏ ਯੂਪੀਐੱਸਸੀ ਦੀ ਤਿਆਰੀ ਨਾਲ ਸਬੰਧਿਤ ਟਿੱਪਸਦਿੱਤੇ। ਨਾਲ ਹੀ ਉਨ੍ਹਾਂ ਕਿਹਾ ਕਿ ਨਸ਼ੇ ਦੀ ਬਿਮਾਰੀ ਨੂੰ ਜੜ੍ਹੋਂ ਖਤਮ ਕਰਨ?ਲਈ ਹਰ ਵਿਅਕਤੀ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਤਾਂ ਕਿ ਸਾਡਾ ਸਮਾਜ ਵਧੀਆ ਬਣ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।