ਸਵਾਰੀਆਂ ਨਾਲ ਭਰੀ ਚੱਲਦੀ ਬੱਸ ਨੂੰ ਲੱਗੀ ਭਿਆਨਕ ਅੱਗ, ਮੱਚੀ ਹਾਹਾਕਾਰ

Bus-Fire
ਲੁਧਿਆਣਾ : ਧੂੰ ਧੂੰ ਕਰਕੇ ਸੜ ਰਹੀ ਬੱਸ।

(ਰਘਬੀਰ ਸਿੰਘ) ਲੁਧਿਆਣਾ। ਇੱਥੋਂ ਦੇ ਲਾਡੋਵਾਲ ਨੇੜੇ ਇੱਕ ਨਿੱਜੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਬੱਸ ਜਲੰਧਰ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਜਾ ਰਹੀ ਸੀ। ਅਚਾਨਕ ਡਰਾਈਵਰ ਨੂੰ ਬੱਸ ਦੇ ਇੰਜਣ ’ਚੋਂ ਸੜਨ ਦੀ ਬਦਬੂ ਆਉਣ ਲੱਗੀ। ਇਸ ਤੋਂ ਬਾਅਦ ਬੱਸ ’ਚ ਸਵਾਰ ਯਾਤਰੀਆਂ ਨੂੰ ਜਲਦਬਾਜੀ ’ਚ ਬਾਹਰ ਕੱਢਿਆ ਗਿਆ। ਕੁਝ ਸਮੇਂ ਵਿੱਚ ਹੀ ਬੱਸ ਨੂੰ ਲੱਗੀ ਅੱਗ ਭਾਂਬੜ ਦਾ ਰੂਪ ਧਾਰਨ ਕਰ ਗਈ। ਚੰਗੀ ਗੱਲ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। (Bus Fire)

ਇਹ ਵੀ ਪੜ੍ਹੋ : ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰ ਦੀ ਇੱਕ ਕਰੋੜ ਦੀ ਪ੍ਰਾਪਰਟੀ ਜ਼ਬਤ

ਬੱਸ ਚਾਲਕ ਮਨਦੀਪ ਸਿੰਘ ਨੇ ਦੱਸਿਆ ਕਿ ਕਿਸੇ ਚੀਜ ਦੇ ਸੜਨ ਦੀ ਬਦਬੂ ਆਉਣ ’ਤੇ ਉਸ ਨੇ ਬੱਸ ਦਾ ਇੰਜਣ ਚੈੱਕ ਕੀਤਾ। ਇੰਜਣ ’ਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਇਸ ਤੋਂ ਬਾਅਦ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਗਿਆ। ਕੁਝ ਹੀ ਸਮੇਂ ’ਚ ਹਾਈਵੇ ’ਤੇ ਬੱਸ ’ਚ ਅੱਗ ਫੈਲ ਗਈ। ਲੋਕਾਂ ਨੇ ਤੁਰੰਤ ਫਾਇਰ ਬਿ੍ਰਗੇਡ ਨੂੰ ਸੂਚਨਾ ਦਿੱਤੀ। ਥਾਣਾ ਲਾਡੋਵਾਲ ਦੀ ਪੁਲਿਸ ਵੀ ਘਟਨਾ ਵਾਲੀ ਥਾਂ ’ਤੇ ਪੁੱਜ ਗਈ। ਪੁਲਿਸ ਨੇ ਤੁਰੰਤ ਯਾਤਰੀਆਂ ਨੂੰ ਸੁਰੱਖਿਅਤ ਸਥਾਨ ’ਤੇ ਪਹੁੰਚਾਇਆ। ਫਾਇਰ ਵਿਭਾਗ ਵੱਲੋਂ ਧੂੰ-ਧੂੰ ਕਰਕੇ ਸੜ ਰਹੀ ਬੱਸ ਦੀ ਅੱਗ ’ਤੇ ਜਦੋਂ ਤੱਕ ਕਾਬੂ ਪਾਇਆ ਉਦੋਂ ਤੱਕ ਬੱਸ ਸੜ ਚੁੱਕੀ ਸੀ। ਪੁਲਿਸ ਨੇ ਕਰੇਨ ਦੀ ਮੱਦਦ ਨਾਲ ਬੱਸ ਨੂੰ ਸੜਕ ਤੋਂ ਇੱਕ ਪਾਸੇ ਹਟਾ ਕੇ ਟ੍ਰੈਫਿਕ ਚਾਲੂ ਕੀਤਾ। ਅੱਗ ਲੱਗਣ ਕਾਰਨ ਕਈ ਥਾਵਾਂ ’ਤੇ ਟਰੈਫਿਕ ਜਾਮ ਹੋ ਗਿਆ ਸੀ।

LEAVE A REPLY

Please enter your comment!
Please enter your name here