ਬਲਾਕ ਭਵਾਨੀਗੜ੍ਹ ਤੇ ਬਲਾਕ ਨਦਾਮਪੁਰ ਦੀ ਸਾਧ-ਸੰਗਤ ਨੇ ਕੀਤੇ ਅਨੇਕਾਂ ਲੋਕ ਭਲਾਈ ਦੇ ਕਾਰਜ | Welfare Work
- 250 ਅਤਿ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ, 100 ਲੋੜਵੰਦ ਗਰਭਵਤੀ ਔਰਤਾਂ ਨੂੰ ਦਿੱਤਾ ਪੌਸ਼ਟਿਕ ਆਹਾਰ, 6500 ਬੂਟੇ ਲਾਏ
ਭਵਾਨੀਗੜ੍ਹ (ਵਿਜੈ ਸਿੰਗਲਾ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 160 ਕਾਰਜਾਂ ਤਹਿਤ ਬਲਾਕ ਭਵਾਨੀਗੜ੍ਹ ਤੇ ਨਦਾਮਪੁਰ ਦੀ ਸਾਧ-ਸੰਗਤ ਨੇ ਇਸ ਵਰ੍ਹੇ 2023 ’ਚ ਵੀ ਲੋਕਾਂ ਦੀ ਭਲਾਈ ’ਚ ਤਨਦੇਹੀ ਨਾਲ ਜੁਟੀ ਰਹੀ ਅਤੇ ਅਨੇਕਾਂ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਅੰਜ਼ਾਮ ਦਿੱਤਾ। ਬਲਾਕ ਦੀ ਸਾਧ-ਸੰਗਤ ਵੱਲੋਂ ਇਸ ਵਰ੍ਹੇ ਕੀਤੇ ਗਏ ਮਾਨਵਤਾ ਭਲਾਈ ਕਾਰਜਾਂ ਸਬੰਧੀ ਜਾਣਕਾਰੀ ਦਿੰਦਿਆਂ 85 ਮੈਂਬਰ ਪੰਜਾਬ ਰਾਮ ਕਰਨ ਇੰਸਾਂ ਤੇ ਪ੍ਰੇਮ ਕੁਮਾਰ ਇੰਸਾਂ ਭਵਾਨੀਗੜ੍ਹ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ ਨਾਲ ਉਕਤ ਦੋਵੇਂ ਬਲਾਕਾਂ ਦੀ ਸਾਧ-ਸੰਗਤ ਵੱਲੋਂ 250 ਅਤਿ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਰਾਸ਼ਨ, 100 ਅਤਿ ਲੋੜਵੰਦ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ, ਵਾਤਾਵਰਣ ਦੀ ਸ਼ੁੱਧਤਾ ਲਈ 6500 ਪੌਦੇ ਲਾਏ, 20 ਅਤਿ ਲੋੜਵੰਦ ਬੱਚਿਆਂ ਨੂੰ ਕਾਪੀਆਂ ਤੇ ਸ਼ਟੇਸ਼ਨਰੀ ਦਾ ਸਮਾਨ ਵੰਡਿਆ ਗਿਆ, ਇੱਕ ਅਤਿ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਮੌਕੇ ਬਲਾਕ ਨਦਾਮਪੁਰ ਦੀ ਸਾਧ ਸੰਗਤ ਵੱਲੋਂ ਮੱਦਦ ਕੀਤੀ ਗਈ। (Welfare Work)
ਮੀਨਾ ਇੰਸਾਂ ਸੁਖਦੁਆ ਪਰਿਵਾਰ ਵੱਲੋਂ ਭਵਾਨੀਗੜ੍ਹ ਸ਼ਹਿਰ ਵਿਖੇ ਵੱਖ ਵੱਖ ਬੇਸਹਾਰਾ ਪਸ਼ੁੂਆਂ ਲਈ ਖੁਰਲੀਆਂ ਬਣਾਈਆਂ ਗਈਆਂ ਤੇ ਉਸ ਵਿੱਚ ਹਰਾ ਚਾਰਾ ਪਾਇਆ ਗਿਆ। 70 ਮਰੀਜ਼ਾਂ ਨੂੰ ਖੂਨਦਾਨ ਕੀਤਾ ਗਿਆ, 2 ਮਰੀਜ਼ਾਂ ਦਾ ਇਲਾਜ ਕਰਵਾਇਆ ਗਿਆ ਕੜਾਕੇ ਦੀ ਠੰਡ ਤੋਂ ਬਚਾਉਣ ਲਈ ਝੁੱਗੀਆਂ ਝੌਪੜੀਆਂ ’ਚ ਰਹਿੰਦੇ ਪਰਿਵਾਰਾਂ ਨੂੰ ਗਰਮ ਕੰਬਲ ਤੇ ਬੱਚਿਆਂ ਨੂੰ ਬੂਟ ਜ਼ੁਰਾਬਾਂ ਵੰਡੀਆਂ। ‘ਸੱਚ ਕਹੂੰ’ ਦੀ ਵਰੇਗੰਢ੍ਹ ਮੌਕੇ ਪੰਛੀਆਂ ਲਈ ਕਟੋਰੇ ਰੱਖੇ ਗਏੇ ਇਸ ਤੋਂ ਇਲਾਵਾ ਮੈਡੀਕਲ ਖੋਜਾਂ ਲਈ 4 ਡੇਰਾ ਸ਼ਰਧਾਲੂਆਂ ਦੇ ਮ੍ਰਿਤਕ ਸਰੀਰ ਬਲਾਕ ’ਚ ਦਾਨ ਕੀਤੇ ਗਏ। ਡੇਰਾ ਸੱਚਾ ਸੌਦਾ ਵੱਲੋਂ ਦਿੱਤੀ ਜਾਂਦੀ ਇਮਾਨਦਾਰੀ ਦੀ ਸਿੱਖਿਆ ਤਹਿਤ ਡੇਰਾ ਸ਼ਰਧਾਲੂਆਂ ਨੇ ਲੱਭੇ ਦੋ ਮੋਬਾਇਲ ਫੋਨ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ ਸਾਧ-ਸੰਗਤ ਵੱਲੋਂ ਕੀਤੇ ਗਏ ਇਨ੍ਹਾਂ ਕਾਰਜਾਂ ਦੀ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਤੇ ਸਿਆਸੀ ਆਗੂਆਂ ਤੇ ਹੋਰ ਪਤਵੰਤਿਆਂ ਨੇ ਰੱਜ ਕੇ ਸ਼ਲਾਘਾ ਕੀਤੀ। (Welfare Work)
ਵਾਤਾਵਰਨ ਦੀ ਸ਼ੁੱਧਤਾ ਲਈ ਜ਼ੋਰ-ਸ਼ੋਰ ਨਾਲ ਕੀਤਾ ਕੰਮ | Welfare Work
ਡੇਰਾ ਸੱਚਾ ਸੌਦਾ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਅਗਵਾਈ ’ਚ ਵਾਤਾਵਰਨ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਲਈ ਵੱਡੇ ਪੱਧਰ ’ਤੇ ਯੋਗਦਾਨ ਪਾਇਆ ਜਾ ਰਿਹਾ ਹੈ ਇਸੇ ਲੜੀ ਤਹਿਤ ਬਲਾਕ ਭਵਾਨੀਗੜ੍ਹ ਤੇ ਬਲਾਕ ਨਦਾਮਪੁਰ ਦੀ ਸਾਧ-ਸੰਗਤ ਨੇ ਵੀ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ’ਤੇ ਅਮਲ ਕਰਦਿਆਂ ਸਾਲ 2023 ’ਚ ਵਾਤਾਵਰਨ ਦੀ ਸ਼ੁੱਧਤਾ ਲਈ ਜ਼ੋਰ-ਸ਼ੋਰ ਨਾਲ ਕੰਮ ਕੀਤਾ ਹੈ ਦੋਵਾਂ ਬਲਾਕਾਂ ਦੀ ਸਾਧ-ਸੰਗਤ ਮਿਲ ਕੇ ਇਸ ਵਰ੍ਹੇ 6500 ਬੂਟੇ ਲਾਏ ਹਨ। (Welfare Work)
ਪੂਜਨੀਕ ਗੁਰੂ ਜੀ ਦੀ ਰਹਿਮਤ ਸਦਕਾ ਹੀ ਸੰਭਵ ਹੋ ਸਕੇ ਭਲਾਈ ਕਾਰਜ : ਜ਼ਿੰਮੇਵਾਰ | Welfare Work
85 ਮੈਂਬਰ ਰਾਮਕਰਨ ਇੰਸਾਂ ਤੇ 85 ਪ੍ਰੇਮ ਕੁਮਾਰ ਸਿੰਗਲਾ ਨੇ ਕਿਹਾ ਕਿ ਦੋਵਾਂ ਬਲਾਕਾਂ ਦੀ ਸਾਧ-ਸੰਗਤ ਵੱਲੋਂ ਕੀਤੇ ਇਹ ਸਭ ਕਾਰਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ ਸਦਕਾ ਹੀ ਸੰਭਵ ਹੋਏ ਸਕੇ ਸਨ। ਦੋਵਾਂ ਬਲਾਕਾਂ ਦੀ ਸਾਧ-ਸੰਗਤ ਨੇ ਆਉਣ ਵਾਲੇ ਨਵੇਂ ਸਾਲ ’ਚ ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਨਾਲ ਭਲਾਈ ਕਾਰਜਾਂ ਨੂੰ ਇਸੇ ਤਰ੍ਹਾਂ ਵਧ ਚੜ੍ਹ ਕੇ ਕਰਨ ਦਾ ਪ੍ਰਣ ਕੀਤਾ। (Welfare Work)
ਡੇਰਾ ਸੱਚਾ ਸੌਦਾ ਦੇ ਭਲਾਈ ਕਾਰਜ ਕਾਬਿਲੇਤਰੀਫ : ਸਮਾਜ ਸੇਵੀ | Welfare Work
ਇਸ ਮੌਕੇ ਸਾਧ-ਸੰਗਤ ਵੱਲੋਂ ਕੀਤੇ ਗਏ ਮਾਨਵਤਾ ਭਲਾਈ ਕਾਰਜਾਂ ਦੀ ਸ਼ਲਾਘਾ ਕਰਦਿਆਂ ਪ੍ਰਿੰਸੀਪਲ ਤੇ ਸਮਾਜ ਸੇਵੀ ਭਾਰਤ ਭੂਸ਼ਣ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਅਗਵਾਈ ‘ਚ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜ ਕਾਬਿਲੇਤਰੀਫ ਹਨ ਉਨ੍ਹਾਂ ਕਿਹਾ ਕਿ ਧੰਨ ਹਨ ਅਜਿਹੇ ਗੁਰੂ ਜੀ ਜੋ ਆਪਣੇ ਮੁਰੀਦਾਂ ਨੂੰ ਅਜਿਹੀ ਲੋਕ ਭਲਾਈ ਦੀ ਪਵਿੱਤਰ ਸਿੱਖਿਆ ਦਿੰਦੇ ਹਨ ਸਮਾਜ ਦੇ ਦੂਜੇ ਲੋਕਾਂ ਨੂੰ ਵੀ ਅਜਿਹੇ ਲੋਕ ਭਲਾਈ ਕਾਰਜਾਂ ਤੋਂ ਪ੍ਰੇਰਨਾ ਲੈ ਕੇ ਇਨਸਾਨੀਅਤ ਦਾ ਭਲਾ ਕਰਨਾ ਚਾਹੀਦਾ ਹੈ। (Welfare Work)