ਪੁਲਿਸ ਵੱਲੋਂ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ’ਤੇ ਪਤੀ ਸਮੇਤ 3 ਵਿਰੁੱਧ ਮਾਮਲਾ ਦਰਜ਼ | Ludhiana News
ਲੁਧਿਆਣਾ (ਸੱਚ ਕਹੂੰ ਨਿਊਜ਼)। ਇੱਥੇ ਇੱਕ ਵਿਆਹੁਤਾ ਵੱਲੋਂ ਕਥਿੱਤ ਜ਼ਹਿਰ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਿਸ ਦੇ ਸਬੰਧ ’ਚ ਪੁਲਿਸ ਨੇ ਮਿ੍ਰਤਕ ਦੇ ਪਿਤਾ ਦੇ ਬਿਆਨਾਂ ’ਤੇ ਸਹੁਰਾ ਪਰਿਵਾਰ ’ਚੋਂ ਮ੍ਰਿਤਕਾ ਦੇ ਪਤੀ, ਦਿਉਰ ਤੇ ਸੱਸ ਵਿਰੁੱਧ ਮਾਮਲਾ ਦਰਜ਼ ਕਰਕੇ ਕਾਰਵਾਈ ਆਰੰਭ ਦਿੱਤੀ ਹੈ। (Ludhiana News)
ਇਹ ਵੀ ਪੜ੍ਹੋ : ਕਈ ਸੂਬਿਆਂ ’ਚ ਵਧਿਆ ਡੀਏ, ਹੁਣ ਸਰਕਾਰੀ ਮੁਲਾਜਮਾਂ ਦੇ ਖਾਤਿਆਂ ਆਵੇਗੀ ਵਧੀ ਹੋਈ ਤਨਖਾਹ
ਨਿਊ ਕਰਮਸਰ ਕਲੋਨੀ ਵਾਸੀ ਮ੍ਰਿਤਕਾ ਦੇ ਪਿਤਾ ਅਸ਼ੋਕ ਕੁਮਾਰ ਮੁਤਾਬਕ ਉਸਨੇ ਆਪਣੀ ਬੇਟੀ ਮਿਨਾਕਸ਼ੀ ਦਾ ਵਿਆਹ ਕਰੀਬ ਪੰਜ ਸਾਲ ਪਹਿਲਾਂ ਨਿਊ ਸ਼ਕਤੀ ਨਗਰ ਦੇ ਰਹਿਣ ਵਾਲੇ ਬਿੱਟੂ ਵਰਮਾ ਨਾਲ਼ ਪੂਰੇ ਰੀਤੀ ਰਿਵਾਜਾਂ ਮੁਤਾਬਕ ਕੀਤਾ ਸੀ। ਜਿਸ ਤੋਂ ਕੁੱਝ ਸਮਾਂ ਬਾਅਦ ਹੀ ਉਸਦੀ ਧੀ ਮਿਨਾਕਸ਼ੀ ਤੋਂ ਉਸਦਾ ਪਤੀ ਬਿੱਟੂ ਅਤੇ ਸਹੁਰੇ ਪਰਿਵਾਰ ਦੇ ਮੈਂਬਰ ਦਾਜ ਦੀ ਮੰਗ ਕਰਨ ਲੱਗੇ ਅਤੇ ਦਾਜ਼ ਨਾ ਲਿਆਉਣ ’ਤੇ ਉਸਦੀ ਕੁੱਟਮਾਰ ਕਰਨ ਲੱਗੇ ਤੇ ਕਈ ਵਾਰ ਹੋਏ ਰਾਜ਼ੀਨਾਮੇ ਦੇ ਬਾਵਜੂਦ ਵੀ ਹਾਲਾਤ ਜਿਉਂ ਦੇ ਤਿਉਂ ਰਹੇ।
ਮਾਨਸਿਕ ਤੌਰ ’ਤੇ ਪ੍ਰੇਸ਼ਾਨੀ | Ludhiana News
ਮਿਨਾਕਸ਼ੀ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਪਰ ਪਰਿਵਾਰਕ ਮੈਂਬਰਾਂ ਦੀ ਮਨਸ਼ਾ ਨਾ ਬਦਲੀ। ਮਿ੍ਰਤਕ ਦੇ ਪਿਤਾ ਅਨੁਸਾਰ 30 ਮਈ ਨੂੰ ਵੀ ਮਿਨਾਕਸ਼ੀ ਨਾਲ਼ ਉਸਦੇ ਪਤੀ, ਦਿਓਰ ਤੇ ਸੱਸ ਨੇ ਕੁੱਟਮਾਰ ਕੀਤੀ। ਜਿਸ ਪਿੱਛੋਂ ਮਿਨਾਕਸ਼ੀ ਆਪਣੇ ਪੇਕੇ ਘਰ ਆ ਗਈ ਜਿਥੋਂ ਉਸਨੇ ਆਪਣੀ ਬੇਟੀ ਨੂੰ ਉਸਦੇ ਕਿਰਾਏ ਵਾਲੇ ਘਰ ਸੁਭਾਸ਼ ਨਗਰ ਛੱਡ ਦਿੱਤਾ।
ਜਿਸ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨੀ ਕਾਰਨ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਜਿਸ ਕਾਰਨ ਚੰਡੀਗੜ ਵਿਖੇ ਜ਼ੇਰੇ ਇਲਾਜ਼ ਮਿਨਾਕਸੀ (37) ਦੀ ਮੌਤ ਹੋ ਗਈ। ਪੀੜਤ ਪਰਿਵਾਰ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਥਾਣਾ ਟਿੱਬਾ ਦੀ ਪੁਲਿਸ ਮਿ੍ਰਤਕਾ ਦੇ ਪਤੀ ਬਿੱਟੂ ਵਰਮਾ, ਦਿਓਰ ਰਮਨ ਅਤੇ ਸੱਸ ਰਾਮ ਮੂਰਤੀ ਵਿੱਰੁਧ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।