ਫਾਜ਼ਿਲਕਾ (ਰਜਨੀਸ਼ ਰਵੀ)। ਜਿਲ੍ਹਾ ਫਾਜ਼ਿਲਕਾ (Fazilka News) ਦੇ ਥਾਣਾ ਖੂਈਖੇੜਾ ਅਧੀਨ ਆਉਦੇ ਪਿੰਡ ਕਟਹੈੜਾ ਵਿਖੇ ਚੋਰੀ ਦੀ ਵੱਡੀ ਵਾਰਦਾਤ ਦੀ ਖਬਰ ਸਹਮਣੇ ਆ ਰਹੀ ਹੈ। ਇਸ ਸੰਬਧੀ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਸਰਪੰਚ ਦੇ ਘਰੋਂ 1.40 ਕਰੋੜ ਰੁਪਏ ਚੋਰੀ ਹੋਣ ਦਾ ਮਾਮਲਾ ਦਰਜ ਕੀਤਾ ਹੈ।
ਉਪਰੋਕਤ ਮਾਮਲਾ ਘਰ ਦੇ ਨੌਕਰ ਤੇ ਦੋ ਅਣਪਛਾਤੇ ਵਿਅਕਤੀਆਂ ਤੇ ਕੀਤਾ ਗਿਆ ਹੈ। ਸਰਪੰਚ ਆਤਮਾ ਰਾਮ ਦੇ ਘਰ ਵਿੱਚ ਵਾਪਰੀ ਇਸ ਚੋਰੀ ਦੀ ਘਟਨਾ ਬਾਰੇ ਅਧਿਕਾਰੀ ਭਗਵਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਤਮਾ ਰਾਮ ਵਾਸੀ ਪਿੰਡ ਕਟਾਹੈੜਾ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਉਹ ਅਤੇ ਉਸ ਦਾ ਪਰਿਵਾਰ ਕਿਸੇ ਕੰਮ ਲਈ ਹਰਿਆਣਾ ਦੇ ਪਿੰਡ ਬਨਵਾਲਾ ਸਿਰਸਾ ਗਿਆ ਹੋਇਆ ਸੀ। ਉਹ ਆਪਣੇ ਨੌਕਰ ਪੂਰਨ ਸ਼ਾਹ ਵਾਸੀ ਏ-37 ਜੋਸੀ ਕਲੋਨੀ ਆਈਪੀ ਐਕਸਟੈਂਸ਼ਨ ਈਸਟ ਦਿੱਲੀ ਅਤੇ ਅਮਰ ਸਿੰਘ ਵਾਸੀ ਪਿੰਡ ਕਟਾਹੈੜਾ ਨੂੰ ਰਖਵਾਲੀ ਲਈ ਘਰ ਛੱਡ ਗਿਆ ਸੀ। (Fazilka News)
ਇਹ ਵੀ ਪੜ੍ਹੋ : ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ : ਪੰਜਾਬ ਦਾ ਗੱਭਰੂ ਦੇਸ਼ ਲਈ ਹੋਇਆ ਕੁਰਬਾਨ
27 ਮਈ ਦੀ ਰਾਤ ਨੂੰ ਉਸ ਦੇ ਨੌਕਰ ਪੂਰਨ ਸ਼ਾਹ ਨੇ ਪਿੰਡ ਵਾਸੀ ਅਮਰ ਸਿੰਘ ਨੂੰ ਚਾਹ ਵਿੱਚ ਕੋਈ ਨਸ਼ੀਲਾ ਪਦਾਰਥ ਪਿਲਾ ਦਿੱਤਾ, ਜਿਸ ਕਾਰਨ ਉਹ ਸੌਂ ਗਿਆ। ਇਸ ਤੋਂ ਬਾਅਦ ਪੂਰਨ ਸ਼ਾਹ ਘਰ ਵਿੱਚ ਰੱਖੀ ਕਰੀਬ 2 ਕਿਲੋ ਸੋਨਾ, 2-1/2 ਕਿਲੋ ਚਾਂਦੀ, ਸੋਨੀ ਕੰਪਨੀ ਦਾ ਡੀਐਸਐਲਆਰ ਕੈਮਰਾ, 18 ਲੱਖ ਨਗਦੀ ਸਮੇਤ 1.40 ਕਰੋੜ ਰੁਪਏ ਚੋਰੀ ਕਰਕੇ ਫਰਾਰ ਹੋ ਗਿਆ।
ਹੋਸ਼ ਆਉਣ ‘ਤੇ ਪਿੰਡ ਦੇ ਵਿਅਕਤੀ ਨੇ ਆਤਮਾ ਰਾਮ ਨੂੰ ਫੋਨ ਕਰਕੇ ਦੱਸਿਆ ਕਿ ਤਉਸ ਨੂੰ ਪੂਰਨ ਤਾਂ ਨਹੀਂ ਮਿਲਿਆ ਪਰ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ ਉਸ ਨੇ ਫੋਨ ਕਰਕੇ ਚੋਰੀ ਬਾਰੇ ਦੱਸਿਆ। ਉਹ ਤੁਰੰਤ ਪਰਿਵਾਰ ਸਮੇਤ ਮੌਕੇ ’ਤੇ ਪੁੱਜੇ ਪੁਲੀਸ ਨੂੰ ਸੂਚਨਾ ਦੇਣ ਮੌਕੇ ਪੁਜੀ ਪੁਲੀਸ ਵਲੋ ਨੌਕਰ ਪੂਰਨ ਸ਼ਾਹ ਸਮੇਤ ਦੋ ਅਣਪਛਾਤੇ ਵਿਅਕਤੀਆਂ ’ਤੇ ਧਾਰਾ 457, 380 ਤਹਿਤ ਕੇਸ ਦਰਜ ਕਰ ਲਿਆ ਹੈ।