ਗੱਡੀ ’ਚ ਲੱਦ ਰਹੇ ਸਨ ਡੋਡਾ-ਪੋਸਤ | Rajasthan News
- ਖੇਡ ’ਚ ਮਿਲਿਆ ਇੱਕ ਜ਼ਮੀਨਦੋਜ਼ ਕਮਰਾ | Rajasthan News
ਚਿਤੌੜਗੜ੍ਹ (ਸੱਚ ਕਹੂੰ ਨਿਊਜ਼)। ਰਾਜ਼ਸਥਾਨ (Rajasthan News) ਦੇ ਚਿਤੌੜਗੜ੍ਹ ’ਚ ਡੋਡਾ-ਪੋਸਤ ਤਸਰਕਾਂ ਅਤੇ ਪੁਲਿਸ ’ਚ ਗੋਲੀਬਾਰੀ ਹੋਈ ਹੈ। ਇੱਥੇ ਕਾਰਵਾਈ ਕਰਨ ਗਈ ਟੀਮ ’ਤੇ ਮਾਲ ਲੱਦ ਰਹੇ ਬਦਮਾਸ਼ਾਂ ਨੇ ਗੱਡੀ ਵੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੌਰਾਨ ਮੌਕਾ ਵੇਖ ਕੇ 3 ਬਦਮਾਸ਼ ਭੱਜ ਨਿਕਲੇ। ਉੱਥੇ ਪੁਲਿਸ ਨੂੰ ਕਾਰਵਾਈ ਦੌਰਾਨ ਇੱਕ ਜ਼ਮੀਨਦੋੋਜ਼ ਕਮਰਾ ਵੀ ਮਿਲਿਆ ਹੈ, ਇੱਥੇ ਡੋਡਾ-ਪੋਸਤ ਦਾ ਸਟਾਕ ਛੁਪਾ ਕੇ ਰੱਖਿਆ ਜਾਂਦਾ ਸੀ। ਇਹ ਪੂਰਾ ਮਾਮਲਾ ਭਾਦੇਸਰ ਥਾਣਾ ਇਲਾਕੇ ਦੇ ਪਿੰਡ ਸਾਂਦ ਦਾ ਹੈ।
Holiday : 17 ਜਨਵਰੀ ਨੂੰ ਇਸ ਜ਼ਿਲ੍ਹੇ ’ਚ ਛੁੱਟੀ ਦਾ ਐਲਾਨ
ਜਿੱਥੇ ਪੁਲਿਸ ਨੇ ਸੋਮਵਾਰ ਰਾਤ ਨੂੰ ਪਿੰਡ ਦੇ ਇੱਕ ਖੇਤ ’ਚ ਛਾਪਾ ਮਾਰਿਆ। ਐੱਨਡੀਪੀਐੱਸ ਦੀ ਕਾਰਵਾਈ ਕਰਨ ਗਈ ਟੀਮ ’ਤੇ ਤਸਰਕਾਂ ਨੇ ਗੋਲੀਬਾਰੀ ਕਰ ਦਿੱਤੀ, ਜਿਸ ਦੇ ਜਵਾਬ ’ਚ ਪੁਲਿਸ ਨੇ ਵੀ 2 ਫਾਇਰ ਕੀਤੇ। ਇਸ ਦੌਰਾਨ ਤਸਕਰਾਂ ਨੇ ਪੁਲਿਸ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਇੱਕ ਪੁਲਿਸ ਅਧਿਕਾਰੀ ਦੀ ਨਿਜੀ ਗੱਡੀ ਨੂੰ ਟੱਕਰ ਵੀ ਮਾਰ ਦਿੱਤੀ। ਮੌਕਾ ਵੇਖ 3 ਤਸਕਰ ਭੱਜ ਨਿਕਲੇ। ਪੁਲਿਸ ਨੂੰ ਮੌਕੇ ’ਤੇ 1 ਪਸਤੌਲ ਅਤੇ 6 ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਪੁਲਿਸ ਨੇ ਖੇਤ ਦੇ ਮਾਲਕ ਅਤੇ 3 ਅਣਪਛਾਤੇ ਤਸਕਰਾਂ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ।
ਗੱਡੀ ’ਚ ਡੋਡਾ-ਪੋਸਤ ਲੱਦ ਰਹੇ ਸਨ ਬਦਮਾਸ਼ | Rajasthan News
ਸਾਂਦ ਪਿੰਡ ’ਚ ਕਰੂੰਦਾ, ਨਿਬਾਹੇੜਾ ਵਾਸੀ ਰਾਮਲਾਲ ਪੁੱਤਰ ਮਦਨਲਾਲ ਜਾਟ ਦੇ ਖੇਤ ’ਚ ਇੱਕ ਮਕਾਨ ਬਣਿਆ ਹੋਇਆ ਸੀ। ਪੁਲਿਸ ਨੂੰ ਸੂਚਨਾ ਮਿਲੀ ਕਿ ਉੱਥੇ 3 ਤਸਕਰ ਡੋਡਾ-ਪੋਸਤ ਲੱਦ ਰਹੇ ਹਨ। ਸੂਚਨਾ ਮਿਲਦੇ ਹੀ ਥਾਣਾ ਅਧਿਕਾਰੀ ਮੌਕੇ ’ਤੇ ਆਪਣੀ ਨਿਜੀ ਕਾਰ ਲੈ ਕੇ ਪਹੁੰਚੇ। ਅਧਿਕਾਰੀ ਨੇ ਆਪਣੀ ਗੱਡੀ ਪਿੱਛੇ ਹੀ ਰੋਕ ਦਿੱਤੀ ਅਤੇ ਪੈਦਲ ਚਲੇ ਗਏ। ਜਦੋਂ ਅਧਿਕਾਰੀਆਂ ਨੇ ਉੱਥੇ ਜਾ ਕੇ ਵੇਖਿਆ ਤਾਂ ਉੱਥੇ 2 ਤਸਕਰ ਡੋਡਾ-ਪੋਸਤ ਗੱਡੀ ’ਚ ਲੱਦ ਰਹੇ ਸਨ। ਇਸ ਦੌਰਾਨ ਪੁਲਿਸ ਨੂੰ ਵੇਖ ਗੱਡੀ ਲੱਦ ਰਹੇ ਤਸਕਰ ਮੌਕਾ ਵੇਖ ਕੇ ਭੱਜ ਨਿਕਲੇ।
ਬਾਲ-ਬਾਲ ਬਚਿਆ ਕਾਂਸਟੇਬਲ | Rajasthan News
ਜਿਸ ਗੱਡੀ ’ਚ ਮਾਲ ਲੱਦਿਆ ਜਾ ਰਿਹਾ ਸੀ, ਉਸ ’ਚ ਵੀ ਇੱਕ ਤਸਕਰ ਬੈਠਾ ਹੋਇਆ ਸੀ। ਉਸ ਨੇ ਪੁਲਿਸ ਨੂੰ ਵੇਖ ਪੁਲਿਸ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਵੀ ਕੀਤੀ। ਪੁਲਿਸ ਟੀਮ ਨੇ ਆਪਣੇ-ਆਪ ਨੂੰ ਬਚਾਇਆ, ਪਰ ਤਸਕਰਾਂ ਨੇ ਪੁਲਿਸ ’ਤੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ’ਚ ਪੁਲਿਸ ਨੇ ਵੀ ਬਦਮਾਸ਼ ’ਤੇ ਫਾਇਰ ਕਰ ਦਿੱਤੇ। ਇਸ ਤੋਂ ਬਾਅਦ ਬਦਮਾਸ਼ ਗੱਡੀ ਲੈ ਕੇ ਬਾਹਰ ਵੱਲ ਭੱਜ ਗਿਆ। ਅਜਿਹੇ ’ਚ ਬਦਮਾਸ਼ ਨੇ ਪੁਲਿਸ ਦੀ ਗੱਡੀ ਨੂੰ ਟੱਕਰ ਮਾਰੀ। ਉਸ ਗੱਡੀ ’ਚ ਇੱਕ ਕਾਂਸਟੇਬਲ ਬੈਠਾ ਹੋਇਆ ਸੀ, ਜਿਹੜਾ ਕਿ ਬਾਲ-ਬਾਲ ਬਚ ਗਿਆ। (Rajasthan News)
ਖੇਤ ’ਚ ਮਿਲਿਆ ਇੱਕ ਜ਼ਮੀਨਦੋਜ਼ ਕਮਰਾ
ਪੁਲਿਸ ਨੂੰ ਦਰਵਾਜੇ ਦੇ ਅੰਦਰ ਜਾਣ ਤੋਂ ਬਾਅਦ ਉੱਥੇ ਕੱਚਾ ਫਰਸ਼ ਮਿਲਿਆ। ਜਦੋਂ ਪੁਲਿਸ ਨੂੰ ਸ਼ੱਕ ਹੋਇਆ ਤਾਂ ਪੁਲਿਸ ਨੇ ਮਿੱਟੀ ਹਟਾ ਕੇ ਵੇਖਿਆ। ਹੇਠਾਂ ਇੱਕ ਲੋਹੇ ਦਾ ਢੱਕਨ ਮਿਲਿਆ। ਜਦੋਂ ਉਸ ਨੂੰ ਖੋਲ੍ਹਿਆ ਗਿਆ ਤਾਂ ਪੁਲਿਸ ਨੂੰ ਹੇਠਾਂ ਇੱਕ ਕਮਰਾ ਮਿਲਿਆ। ਜਿਸ ਵਿੱਚ ਡੋਡਾ-ਪੋਸਤ ਦੇ ਗੱਟੇ ਪਏ ਹੋਏ ਸਨ। ਸਾਰੇ ਪੋਸਤ ਨੂੰ ਜਦੋਂ ਇੱਕਠਾ ਕਰਕੇ ਬਾਹਰ ਲਿਆਂਦਾ ਗਿਆ ਤਾਂ ਉਸ ਦਾ ਕੁੱਲ ਭਾਰ 14 ਕਿਲੋ 200 ਗ੍ਰਾਮ ਨਿਕਲਿਆ। ਪੁਲਿਸ ਨੇ ਖੇਤ ਦੇ ਮਾਲਕ ਰਾਮਲਾਲ ਸਮੇਤ 3 ਲੋਕਾਂ ’ਤੇ ਮਾਮਲਾ ਦਰਜ਼ ਕਰਕੇ ਆਪਣੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Rajasthan News)