ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਅਬੋਹਰ ’ਚ ਵੱਡੀ...

    ਅਬੋਹਰ ’ਚ ਵੱਡੀ ਵਾਰਦਾਤ, ਲੜਕੀ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ

    Crime News

    ਅਬੋਹਰ। ਸਥਾਨਕ ਫਾਜ਼ਿਲਕਾ ਰੋਡ ’ਤੇ ਜੋਹੜੀ ਮੰਦਰ ’ਚ ਆਪਣੀ ਮਾਂ ਨਾਲ ਮੱਥਾ ਟੇਕਣ ਆਈ ਇੱਕ ਨੌਜਵਾਨ ਲੜਕੀ ਦਾ ਇੱਕ ਮਨਚਲੇ ਨੇ ਚਾਕੂ ਨਾਲ ਗਲਾ ਰੇਤ ਦਿੱਤਾ। ਮੁਲਜ਼ਮ ਮੰਦਰ ਦੇ ਅੰਦਰ ਹੀ ਲੁਕ ਕੇ ਬੈਠਾ ਹੋਇਆ ਸੀ। ਲੜਕੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਿਸ ਨੂੰ ਇਲਾਜ਼ ਲਈ ਤੁਰੰਤ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਜਿੱਥੋਂ ਉਸ ਨੂੰ ਮੁੱਢਲਾ ਇਲਾਜ਼ ਦੇ ਕੇ ਰੈਫਰ ਕਰ ਦਿੱਤਾ ਗਿਆ ਹੈ। (Abohar News)

    ਮੰਦਰ ਦੇ ਅੰਦਰ ਕੀਤਾ ਹਮਲਾ | Abohar News

    ਪੀੜਤ ਈਦਗਾਹ ਬਸਤੀ ਨਿਵਾਸੀ ਅਰਸ਼ਿਤਾ (22) ਨੇ ਪੁਲਿਸ ਨੂੰ ਦੱਸਿਆ ਕਿ ਉਹ ਸਵੇਰੇ 10:15 ਵਜੇ ਦੇ ਕਰੀਬ ਆਪਣੀ ਮਾਂ ਨਾਲ ਜੋਹੜੀ ਮੰਦਰ ’ਚ ਮੱਥਾ ਟੇਕਣ ਲਈ ਆਈ ਸੀ। ਇਸ ਦੌਰਾਨ ਮੰਦਰ ’ਚ ਬਣੀ ਬਗੀਚੀ ’ਚ ਲੁਕ ਕੇ ਬੈਠੇ ਨੌਜਵਾਨ ਨੇ ਲੜਕੀ ਨੂੰ ਘੇਰ ਕੇ ਉਸ ਦੇ ਗਲੇ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਤੇ ਗਲਾ ਰੇਤ ਦਿੱਤਾ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।

    ਗੁਆਂਢੀਆਂ ਦੀ ਮੱਦਦ ਨਾਲ ਹਸਪਤਾਲ ਪਹੰੁਚਾਇਆ

    ਜਖ਼ਮੀ ਹਾਲਤ ’ਚ ਲੜਕੀ ਨੂੰ ਮੌਕੇ ’ਤੇ ਤੜਫਦੀ ਹਾਲਤ ’ਚ ਗੁਆਂਢੀਆਂ ਦੀ ਮੱਦਦ ਨਾਲ ਹਸਪਤਾਲ ਭੇਜਿਆ ਗਿਆ। ਜਿੱਥੋਂ ਮੁੱਢਲੇ ਇਲਾਜ਼ ਤੋਂ ਬਾਅਦ ਉਸ ਨੂੰ ਸ੍ਰੀ ਗੰਗਾਨਗਰ ਲਈ ਰੈਫ਼ਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਇੱਕ ਸ਼ੋਅਰੂਮ ’ਚ ਕੰਮ ਕਰਦੀ ਹੈ ਤੇ ਇੱਕ ਲੜਕਾ ਕੁਝ ਦਿਨਾਂ ਤੋਂ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਪੁਲਿਸ ਮੌਕੇ ’ਤੇ ਪਹੰੁਚ ਕੇ ਘਟਨਾ ਦੀ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਿਕ ਮੁਲਜ਼ਮ ਨੂੰ ਜਲਦੀ ਹੀ ਕਾਬੂ ਕਰ ਕੇ ਉਸ ਦਾ ਰਿਮਾਂਡ ਲਿਆ ਜਾਵੇਗਾ।

    ਇਹ ਵੀ ਪੜ੍ਹੋ : ਡਿੱਪੂ ਹੋਲਡਰ ਲਾਉਣਗੇ ਧਰਨਾ, ਕੀ ਲੋਕ ਹੋਣਗੇ ਪ੍ਰੇਸ਼ਾਨ ਤੇ ਜਾਣੋ ਪੂਰਾ ਮਾਮਲਾ

    LEAVE A REPLY

    Please enter your comment!
    Please enter your name here