ਕੇਦਾਰਨਾਥ ਯਾਤਰਾ ਰੂਟ ‘ਤੇ ਵਾਪਰਿਆ ਵੱਡਾ ਹਾਦਸਾ, 3 ਦੀ ਮੌਤ, ਪੱਥਰਾਂ ਹੇਠ ਦੱਬੇ ਸ਼ਰਧਾਲੂ

Kedarnath Yatra
ਕੇਦਾਰਨਾਥ ਯਾਤਰਾ ਰੂਟ 'ਤੇ ਵਾਪਰਿਆ ਵੱਡਾ ਹਾਦਸਾ, 3 ਦੀ ਮੌਤ, ਪੱਥਰਾਂ ਹੇਠ ਦੱਬੇ ਸ਼ਰਧਾਲੂ

ਦੇਹਰਾਦੂਨ (ਸੱਚ ਕਹੂੰ ਨਿਊਜ਼)। Kedarnath Yatra ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ‘ਚ ਭਗਵਾਨ ਸ਼ੰਕਰ ਦੇ ਗਿਆਰ੍ਹਵੇਂ ਜਯੋਤਿਰਲਿੰਗ ਸ਼੍ਰੀ ਕੇਦਾਰਨਾਥ ਧਾਮ ਨੂੰ ਜਾਣ ਵਾਲੇ ਫੁੱਟਪਾਥ ‘ਤੇ ਐਤਵਾਰ ਸਵੇਰੇ ਜ਼ਮੀਨ ਖਿਸਕਣ ਕਾਰਨ ਪਹਾੜਾਂ ਤੋਂ ਡਿੱਗੇ ਮਲਬੇ ਅਤੇ ਪੱਥਰਾਂ ਹੇਠਾਂ ਕਈ ਸ਼ਰਧਾਲੂ ਦੱਬ ਗਏ। ਖ਼ਬਰ ਲਿਖੇ ਜਾਣ ਤੱਕ ਤਿੰਨ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। ਇੱਕ ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਹੈ।

ਇਹ ਵੀ ਪੜ੍ਹੋ: ਦੋਵੇਂ ਬਾਹਾਂ ਕੱਟੀਆਂ ਗਈਆਂ, ਫਿਰ ਵੀ ਕ੍ਰਿਕੇਟਰ ਬਣਨ ਦੇ ਸੁਫਨੇ ਨੂੰ ਪੂਰਾ ਕੀਤਾ ਆਮਿਰ ਹੁਸੈਨ ਨੇ

ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਰੁਦਰਪ੍ਰਯਾਗ ਦੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਰ ਨੇ ਅੱਜ ਦੱਸਿਆ ਕਿ ਆਫ਼ਤ ਕੰਟਰੋਲ ਰੂਮ ਨੂੰ ਸ਼ਾਮ 7.30 ਵਜੇ ਦੇ ਕਰੀਬ ਸੂਚਨਾ ਮਿਲੀ ਸੀ ਕਿ ਕੇਦਾਰਨਾਥ ਯਾਤਰਾ ਮਾਰਗ ਚੀਰਬਾਸਾ ਨੇੜੇ ਪਹਾੜੀ ਤੋਂ ਮਲਬੇ ਅਤੇ ਭਾਰੀ ਪੱਥਰਾਂ ਕਾਰਨ ਕੁਝ ਸ਼ਰਧਾਲੂ ਮਲਬੇ ਹੇਠ ਦੱਬੇ ਹੋਏ ਹਨ। ਸੂਚਨਾ ਮਿਲਦੇ ਹੀ ਐਨ਼ਡੀਆਰਐਫ, ਡੀਡੀਆਰ, ਵਾਈਐਮਐਫ,ਪ੍ਰਸ਼ਾਸਨ ਦੀ ਟੀਮ ਸਮੇਤ ਯਾਤਰਾ ਰੂਟ ‘ਤੇ ਤਾਇਨਾਤ ਸੁਰੱਖਿਆ ਕਰਮਚਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਰਾਹਤ ਅਤੇ ਬਚਾਅ ਕਾਰਜ ‘ਚ ਲੱਗੇ ਹੋਏ ਹਨ। ਬਚਾਅ ਟੀਮ ਨੇ ਮਲਬੇ ਹੇਠੋਂ ਤਿੰਨ ਵਿਅਕਤੀਆਂ ਨੂੰ ਬਾਹਰ ਕੱਢ ਲਿਆ ਹੈ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। Kedarnath Yatra