ਬਿਜ਼ਲੀ ਮੁਲਾਜ਼ਮ ਦੇ ਡਿਊਟੀ ਸਮੇਂ ਖੰਭੇ ‘ਤੇ ਲੱਗਿਆ ਜਬਰਦਸ਼ਤ ਕਰੰਟ

Time, Duty, Talwalkar

ਖੰਭੇ ਤੋਂ ਸਿੱਧਾ ਧਰਤੀ ‘ਤੇ ਡਿੱਗਿਆ

ਸ਼ੇਰਪੁਰ,  (ਰਵੀ ਗੁਰਮਾ) | ਪੰਜਾਬ ਰਾਜ ਪਾਵਰਕਾਮ ਪ੍ਰਾਈਵੇਟ ਲਿਮ: ਦਫਤਰ ਸ਼ੇਰਪੁਰ ਦੇ ਅਧੀਨ ਕੰਮ ਕਰਦੇ ਇੱਕ ਸਹਾਇਕ ਲਾਇਨਮੈਨ ਦੇ ਅੱਜ ਸਵੇਰ ਸਮੇਂ ਬਿਜਲੀ ਦੇ ਖੰਬੇ ‘ਤੇ ਕੰਮ ਕਰਦੇ ਹੋਏ ਬੜੀ ਚੌਕ ਦੇ ਨਜ਼ਦੀਕ ਜਬਰਦਸ਼ਤ ਕਰੰਟ ਲੱਗਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਥਾਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਲਾਇਨਮੈਨ ਜਗਦੀਪ ਸਿੰਘ ਪੁੱਤਰ ਗੁਰਚੇਤ ਸਿੰਘ ਵਾਸੀ ਖੇੜੀ ਕਲਾਂ ਅੱਜ ਜਦੋਂ ਬੜੀ ਚੌਕ ਵਿਖੇ ਬਿਜਲੀ ਸਪਲਾਈ ਨੂੰ ਠੀਕ ਕਰਨ ਲਈ ਖੰਭੇ ਤੇ ਚੜ੍ਹਿਆ ਤਾਂ ਅਚਾਨਕ ਵਾਪਸੀ ਕਰੰਟ ਦੀ ਲਪੇਟ ਵਿੱਚ ਆ ਗਿਆ ਤੇ ਉਹ ਬਿਜਲੀ ਦੀਆਂ ਖੰਭੇ ਉੱਪਰਲੀਆਂ ਤਾਰਾਂ ਤੇ ਜਾ ਡਿੱਗਿਆ ਤੇ ਕੁਝ ਸਮੇਂ ਬਾਅਦ ਤਾਰਾਂ ਤੇ ਲਕਟਦੇ ਰਹਿਣ ਤੋਂ ਬਾਅਦ ਧਰਤੀ ਤੇ ਹੇਠਾਂ ਵੱਲ ਡਿੱਗ ਪਿਆ।

ਜਿਸ ਦੇ ਖੱਬੇ ਮੋਢੇ ਤੇ ਗੰਭੀਰ ਸੱਟ ਲੱਗ ਗਈ ਅਤੇ ਉਸ ਨੂੰ ਮੁੱਢਲੀ ਸਹਾਇਤਾ ਲਈ ਸਿਵਲ ਹਸਪਤਾਲ ਸ਼ੇਰਪੁਰ ਵਿਖੇ ਲਿਆਦਾ ਗਿਆ। ਜਿੱਥੇ ਡਾ. ਪਾਵੇਲ, ਫਾਰਮਾਸਿਸਟ ਰਾਕੇਸ਼ ਕੁਮਰ ਤੇ ਹੋਰ ਸਟਾਫ ਨੇ ਜਗਦੀਪ ਸਿੰਘ ਨੂੰ ਮੁੱਢਲੀ ਸਹਾਇਤਾ ਦਿੱਤੇ ਜਾਣ ਤੋਂ ਬਾਅਦ ਸਿਵਲ ਹਸਪਤਾਲ ਧੂਰੀ ਵਿਖੇ ਰੈਫਰ ਕਰ ਦਿੱਤਾ ਗਿਆ। ਸਿਵਲ ਹਸਪਤਾਲ ਧੂਰੀ ਵਿਖੇ ਜਗਦੀਪ ਸਿੰਘ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇੱਥੇ ਇਹ ਗੱਲ ਜਿਕਰਯੋਗ ਹੈ ਕਿ ਅੱਜ ਸਵੇਰ ਤੋਂ ਹੀ ਬਿਜਲੀ ਸਪਲਾਈ ਬੰਦ ਪਈ ਸੀ ਪਰ ਘਰਾਂ ਵਿੱਚ ਲੱਗੇ ਜਰਨੇਟਰ ਤੇ ਇਨਵੈਲਟਰ ਦੇ ਵਾਪਸੀ ਕਰੰਟ ਬਿਜਲੀ ਦੀਆਂ ਤਾਰਾਂ ਵਿੱਚ ਆ ਜਾਣ ਕਰਕੇ ਇਹਨਾਂ ਵੱਡਾ ਹਾਦਸਾ ਵਾਪਰ ਗਿਆ।

LEAVE A REPLY

Please enter your comment!
Please enter your name here