ਸਵੇਰ ਦੀ ਸੈਰ ’ਤੇ ਵਕੀਲ ਦੀ ਗੋਲੀ ਮਾਰਕੇ ਹੱਤਿਆ

Aam Aadmi Party

ਫਿਰੋਜ਼ਾਬਾਦ ’ਚ ਵਕੀਲ ਦੀ ਗੋਲੀ ਮਾਰਕੇ ਹੱਤਿਆ

  • ਵਕੀਲ ਦਾ ਨਾਂਅ ਸ਼ਿਵ ਸ਼ੰਕਰ ਦੂਬੇ ਦੱਸਿਆ ਜਾ ਰਿਹਾ ਹੈ
  • ਹੱਤਿਆ ਬਾਅਦ ਵਾਰਦਾਤ ਦੇ ਇਲਾਕੇ ’ਚ ਸਨਸਨੀ

ਫ਼ਿਰੋਜ਼ਾਬਾਦ (ਵਿਕਾਸ ਪਾਲੀਵਾਲ/ਸੱਚ ਕਹੂੰ ਨਿਊਜ਼)। ਥਾਣੇ ਦੇ ਦੱਖਣ ਵਿਚ ਪੈਂਦੇ ਪਿੰਡ ਲਾਲੜੂ ਵਿਚ ਸਵੇਰੇ ਵਕੀਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਐਡਵੋਕੇਟ ਸ਼ਿਵਸ਼ੰਕਰ ਦੂਬੇ ਸਵੇਰ ਦੀ ਸੈਰ ’ਤੇ ਗਏ ਹੋਏ ਸਨ। ਜਿੱਥੇ ਸੁੰਨਸਾਨ ਜਗ੍ਹਾ ’ਤੇ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਬਦਮਾਸ਼ਾਂ ਨੇ ਪਿਸਤੌਲ ਨਾਲ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਤੋਂ ਬਾਅਦ ਇਲਾਕੇ ’ਚ ਸਨਸਨੀ ਫੈਲ ਗਈ ਹੈ। ਸੂਚਨਾ ਮਿਲਣ ’ਤੇ ਪੁਲਿਸ ਅਧਿਕਾਰੀ ਅਤੇ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚ ਗਈ ਹੈ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਪੁਲਿਸ ਅਧਿਕਾਰੀ ਇਸ ਘਟਨਾ ਸਬੰਧੀ ਸਪੱਸ਼ਟ ਤੌਰ ’ਤੇ ਕੁਝ ਨਹੀਂ ਦੱਸ ਰਹੇ ਹਨ। ਜਿਸ ਥਾਂ ’ਤੇ ਵਕੀਲ ਨੂੰ ਗੋਲੀ ਮਾਰੀ ਗਈ, ਉੱਥੇ ਗੈਸ ਏਜੰਸੀ ਹੈ, ਜਿਸ ’ਤੇ ਸੀ.ਸੀ.ਟੀ.ਵੀ. ਘਟਨਾ ਬਾਰੇ ਕੋਈ ਸੁਰਾਗ ਹਾਸਲ ਕਰਨ ਲਈ ਪੁਲਿਸ ਇਨ੍ਹਾਂ ਸੀਸੀਟੀਵੀ ਕੈਮਰੇ ਵੀ ਸਕੈਨ ਕਰ ਰਹੀ ਹੈ। ਇੱਥੇ ਐਸਐਸਪੀ ਆਸ਼ੀਸ਼ ਤਿਵਾੜੀ ਨੇ ਦੱਸਿਆ ਕਿ ਪੁਲਿਸ ਨੂੰ ਘਟਨਾ ਦੀ ਸੂਚਨਾ ਸਵੇਰੇ 9 ਵਜੇ ਦੇ ਕਰੀਬ ਮਿਲੀ। ਕਾਤਲਾਂ ਨੂੰ ਫੜਨ ਲਈ ਪੰਜ ਟੀਮਾਂ ਬਣਾਈਆਂ ਗਈਆਂ ਹਨ। ਗੈਂਗਸਟਰਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here