Malout News: ਐਮਡੀ ਰਵੀ ਬਾਂਸਲ ਅਤੇ ਅਨਮੋਲ ਬਾਂਸਲ ਨੇ ਕੈਂਪ ਦੀ ਸਫ਼ਲਤਾ ਲਈ ਸਹਿਯੋਗੀਆਂ ਦਾ ਕੀਤਾ ਧੰਨਵਾਦ
Malout News: ਮਲੋਟ (ਮਨੋਜ)। ਸ਼ਾਨੇ ਪੰਜਾਬ ਫਾਊਂਡੇਸ਼ਨ ਮਲੋਟ ਵੱਲੋਂ ਸਵ: ਸ਼੍ਰੀ ਹੇਮ ਰਾਜ ਬਾਂਸਲ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਉਨ੍ਹਾਂ ਦੀ ਛੇਵੀਂ ਬਰਸੀ ਮੌਕੇ ਔਰਤਾਂ ਦੇ ਰੋਗਾਂ ਸਬੰਧੀ ਮੁਫ਼ਤ ਮੈਡੀਕਲ ਚੈਕਅੱਪ ਅਤੇ ਸਰਜਰੀ ਕੈਂਪ ਐਡਵਰਡ ਗੰਜ ਹਸਪਤਾਲ (“ਨਰੈਣੀ ਵਾਲਾ) ਵਿਖੇ ਲਗਾਇਆ ਗਿਆ। ਕੈਂਪ ਵਿੱਚ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦੀ ਜਾਂਚ ਕਰਕੇ ਅਪ੍ਰੇਸ਼ਨ ਵਾਲੇ ਮਰੀਜ਼ਾਂ ਦੀ ਚੋਣ ਕੀਤੀ।
Read Also : Railway News: ਹਰਿਆਣਾ ਦੇ ਸਰਸਾ ਸਟੇਸ਼ਨ ਤੋਂ ਚੱਲਣ ਵਾਲੀਆਂ ਰੇਲ ਗੱਡੀਆਂ ਦਾ ਦੇਖ ਲਓ ਸਮਾਂ, ਆਵੇਗਾ ਤੁਹਾਡੇ ਵੀ ਕੰਮ
ਜਾਣਕਾਰੀ ਦਿੰਦਿਆਂ ਸ਼ਾਨੇ ਪੰਜਾਬ ਦੇ ਚੀਫ ਐਡਮਿਨਿਸਟਰੇਟਰ ਰਾਜ ਕੁਮਾਰ, ਬਲਾਕ ਮਲੋਟ ਦੀਆਂ ਸਮੂਹ ਸਮਾਜਸੇਵੀ ਅਤੇ ਧਾਰਮਿਕ ਜੱਥੇਬੰਦੀਆਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਨੇ ਦੱਸਿਆ ਕਿ ਸ਼ਾਨੇ ਪੰਜਾਬ ਫਾਊਂਡੇਸ਼ਨ, ਮਲੋਟ ਦੇ ਮੈਨੇਜਿੰਗ ਡਾਇਰੈਕਟਰ ਰਵੀ ਬਾਂਸਲ ਦੇ ਵਿਸ਼ੇਸ਼ ਉਦਮ ਸਦਕਾ ਲਗਾਏ ਗਏ ਔਰਤਾਂ ਦੇ ਰੋਗਾਂ ਸਬੰਧੀ ਮੁਫ਼ਤ ਮੈਡੀਕਲ ਚੈਕਅੱਪ ਅਤੇ ਸਰਜਰੀ ਕੈਂਪ ਵਿੱਚ ਸਰਜਰੀ ਦੇ ਮਾਹਿਰ ਡਾ. ਬਿਕਰਮ ਦੀਪ ਸਿੰਘ, ਐਮਬੀਬੀਐਸ, ਐਮਐਸ (ਜਨਰਲ ਅਤੇ ਲੈਪਰੋਸਕੋਪਿਕ ਸਰਜਨ), ਦੀਪ ਲੈਪਰੋਸਕੋਪਿਕ ਅਤੇ ਸਰਜਰੀ ਸੈਂਟਰ, ਫਰੀਦਕੋਟ ਅਤੇ ਉਨ੍ਹਾਂ ਦੀ ਟੀਮ ਨੇ ਲਗਭਗ 65 ਮਰੀਜ਼ਾਂ ਦੀ ਜਾਂਚ ਕਰਨ ਤੋਂ ਬਾਅਦ 15 ਦੇ ਕਰੀਬ ਮਰੀਜ਼ਾਂ ਦੀ ਅਪ੍ਰੇਸ਼ਨ ਲਈ ਚੋਣ ਕੀਤੀ। Malout News
ਉਨ੍ਹਾਂ ਦੱਸਿਆ ਕਿ ਅਪ੍ਰੇਸ਼ਨ ਵਾਲੀਆਂ ਔਰਤਾਂ ਮਰੀਜ਼ਾਂ ਵਿੱਚੋਂ ਪਿੱੱਤੇ ਦੀ ਪੱਥਰੀ, ਹਰਨੀਆਂ ਅਤੇ ਰਸੋਲੀਆਂ ਦੇ ਅਪੇ੍ਰਸ਼ਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸ਼ਾਨੇ ਪੰਜਾਬ ਫਾਊਂਡੇਸ਼ਨ ਵੱਲੋਂ ਸਮੇਂ-ਸਮੇਂ ’ਤੇ ਲੋੜਵੰਦ ਲੋਕਾਂ ਲਈ ਕੈਂਪ ਅਤੇ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ। ਕੈਂਪ ਵਿੱਚ ਭੋਲੇ ਕੀ ਫੌਜ ਵੈਲਫੇਅਰ ਸੁਸਾਇਟੀ, ਏਕਤਾ ਨਗਰ ਸੰਮਤੀ, ਜੈ ਮਾਂ ਦੁਰਗਾ ਸੇਵਾ ਸੰਸਥਾ ਅਤੇ ਉਮੀਦ ਫਾਊਂਡੇਸ਼ਨ ਮਲੋਟ ਦਾ ਵੀ ਪੂਰਾ ਸਹਿਯੋਗ ਰਿਹਾ। ਸ਼ਾਨੇ ਪੰਜਾਬ ਫਾਊਂਡੇਸ਼ਨ ਮਲੋਟ ਦੇ ਐਮ.ਡੀ ਰਵੀ ਬਾਂਸਲ ਅਤੇ ਅਨਮੋਲ ਬਾਂਸਲ ਵੱਲੋਂ ਕੈਂਪ ਦੀ ਸਫ਼ਲਤਾ ਲਈ ਸਹਿਯੋਗੀਆਂ ਦਾ ਕੀਤਾ ਧੰਨਵਾਦ ਕੀਤਾ।
Malout News
ਕੈਂਪ ਦੌਰਾਨ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਅਨਮੋਲ ਬਾਂਸਲ, ਮਹੀਪਾਲ ਗਰਗ (ਪਾਲਾ), ਭੋਲੇ ਕੀ ਫੋਜ ਸੰਸਥਾ ਦੇ ਰਾਹੁਲ ਗਗਨੇਜਾ, ਸੰਜੂ ਕਾਮਰਾ, ਮਾਸਟਰ ਹਿੰਮਤ ਸਿੰਘ, ਅਨਿਲ ਜੁਨੇਜਾ (ਜੋਨੀ), ਕੇਵਲ ਅਰੋੜਾ, ਪਿੰਦਰ ਕੰਗ, ਦਵਿੰਦਰ ਸਿੰਘ ਗੋਰਾ, ਬੋਬੀ ਸ਼ਰਮਾ ਅਬੋਹਰ, ਜੋਤੀ ਗਰੋਵਰ, ਕਮਲ ਬਾਘਲਾ, ਦੀਪਕ ਡੂਮੜਾ, ਵਿਕਾਸ ਗਰੋਵਰ, ਨਵੀਨ ਅਰੋੜਾ, ਗੁਰਜੀਤ ਸਿੰਘ (ਬੱਬੂ) ਆਦਿ ਮੌਜੂਦ ਸਨ।