ਕਾਂਗੜਾ ਨਾਮ ਚਰਚਾ ’ਚ ਵੱਡੀ ਗਿਣਤੀ ’ਚ ਉਮੜੀ ਸਾਧ-ਸੰਗਤ

WhatsApp-Image-2022-06-12-at-8.53.31-AM

ਸਾਧ-ਸੰਗਤ ਦਾ ਲਗਾਤਾਰ ਆਉਣਾ ਜਾਰੀ

(ਸੱਚ ਕਹੂੰ ਨਿਊਜ਼) ਕਾਂਗੜਾ। ਹਿਮਾਚਲ ਪ੍ਰਦੇਸ਼ ਦੀ ਸੂਬਾ ਪੱਧਰੀ ਨਾਮ ਚਰਚਾ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਪਹੁੰਚ ਚੁੱਕੀ ਹੈ ਤੇ ਹਾਲੇ ਵੀ ਸਾਧ-ਸੰਗਤ ਦਾ ਲਗਾਤਾਰ ਆਉਣਾ ਜਾਰੀ ਹੈ। ਨਾਮ ਚਰਚਾ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਹੈ। ਨਾਮ ਚਰਚਾ ’ਚ ਸਾਧ-ਸੰਗਤ ਢੋਲ-ਨਗਾੜਿਆਂ ਤੇ ਪੂਜਨੀਕ ਗੁਰੂ ਜੀ ਦੇ ਭਜਨਾਂ ’ਤੇ ਨੱਚਦੀ ਗਾਉਂਦੀ ਪਹੁੰਚ ਰਹੀ ਹੈ। ਵੱਡੀ ਗਿਣਤੀ ਨੂੰ ਦੇਖਦਿਆਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀਆਂ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਹਨ। ਟ੍ਰੈਫਿਕ ਵਿਵਸਥਾ ਨੂੰ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਬੜੀ ਬਾਖੂਬੀ ਨਾਲ ਸੰਭਾਲ ਰਹੇ ਹਨ ਤੇ ਭਾਰੀ ਭੀੜ ਹੋਣ ਦੇ ਬਾਵਜ਼ੂਦ ਟੈਰਫਿਕ ਵਿਵਸਥਾ ਬਿਨਾ ਕਿਸੇ ਜਾਮ ਤੋਂ ਜਾਰੀ ਹੈ। ।

ਜਿੰਮੇਵਾਰਾਂ ਵੱਲੋਂ ਨਾਮ ਚਰਚਾ ’ਚ ਪੁੱਜੀ ਸਾਧ-ਸੰਗਤ ਲਈ ਸੁਚੱਜੇ ਪ੍ਰਬੰਧ ਕੀਤੇ ਹਨ। ਸੇਵਾਦਾਰਾਂ ਆਪਣੀਆਂ-ਆਪਣੀਆਂ ਡਿਊਟੀ ’ਤੇ ਲੱਗੇ ਹੋਏ ਹਨ। ਨਾਮ ਚਰਚਾ ਡੀਏਵੀ ਕਾਲਜ ਦੇ ਨੇੜੇ ਨਗਰਪਾਲਿਕਾ ਗਰਾਊਂਡ, ਕਾਂਗੜਾ ’ਚ ਹੋ ਰਹੀ ਹੈ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ 139 ਕਾਰਜਾਂ ਨੂੰ ਰਫ਼ਤਾਰ ਦਿੱਤੀ ਜਾਵੇਗੀ।

ਨਾਮ ਚਰਚਾ ਲਈ ਵਿਸ਼ਾਲ ਪੰਡਾਲ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਆਉਣ ਵਾਲੀ ਸਾਧ-ਸੰਗਤ ਦੀ ਸਹੂਲਤ ਨੂੰ ਵੇਖਦਿਆਂ ਲੰਗਰ, ਭੋਜਨ ਅਤੇ ਮੈਡੀਕਲ ਸਹੂਲਤਾਂ ਆਦਿ ਦੇ ਪ੍ਰਬੰਧ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਧਰਮਸ਼ਾਲਾ, ਚਚੀਆਂ ਨਗਰੀ ਅਤੇ ਸੋਲਨ ਆਦਿ ’ਚ ਹੋਈਆਂ ਨਾਮ ਚਰਚਾਵਾਂ ’ਚ ਵੱਡੀ ਗਿਣਤੀ ’ਚ ਸ਼ਰਧਾਲੂ ਪਹੁੰਚੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ