Malout News: ਮਲੋਟ (ਮਨੋਜ)। ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ ਚਰਚਾ ਪਿੰਡ ਕੁਰਾਈਵਾਲਾ ਦੀ ਸਮੂਹ ਸਾਧ-ਸੰਗਤ ਵੱਲੋਂ ਪੰਚਾਇਤੀ ਪੈਲੇਸ ਵਿਖੇ ਕਰਵਾਈ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸ਼ਿਰਕਤ ਕਰਕੇ ਗੁਰੂ ਮਹਿਮਾ ਦਾ ਗੁਨਗਾਣ ਕੀਤਾ।
ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਪਵਿੱਤਰ ਨਾਅਰਾ ਲਾ ਕੇ ਕੀਤੀ ਅਤੇ ਇਸ ਤੋਂ ਬਾਅਦ ਵੱਖ-ਵੱਖ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਸੁਣਾਈ। ਇਸ ਤੋਂ ਬਾਅਦ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਸਮੂਹ ਸਾਧ-ਸੰਗਤ ਨੂੰ ਵੱਧ ਤੋਂ ਵੱਧ ਸੇਵਾ ਅਤੇ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ। ਕੁਰਾਈਵਾਲਾ ਦੇ ਪ੍ਰੇਮੀ ਸੇਵਕ ਜਗਦੇਵ ਸਿੰਘ ਇੰਸਾਂ ਨੇ ਦੱਸਿਆ ਕਿ ਪਿੰਡ ਦੀ ਪ੍ਰੇਮੀ ਸੰਮਤੀ ਅਤੇ ਸਮੂਹ ਸੇਵਾਦਾਰਾਂ ਨੇ ਬਹੁਤ ਹੀ ਰੀਝ ਨਾਲ ਸੇਵਾ ਕੀਤੀ ਅਤੇ ਪੂਰਾ ਸਾਥ ਦਿੱਤਾ। Malout News
Read Also : ਪੜ੍ਹਨ ਵਾਲੇ ਬੱਚਿਆਂ ਲਈ ਆਇਆ ਖਾਸ ਅਪਡੇਟ, ਮੰਤਰੀ ਡਾ. ਬਲਜੀਤ ਕੌਰ ਦਾ ਤੋਹਫ਼ਾ
ਇਸ ਮੌਕੇ 85 ਮੈਂਬਰ ਪੰਜਾਬ ਬਲਰਾਜ ਸਿੰਘ ਇੰਸਾਂ, 85 ਮੈਂਬਰ ਪੰਜਾਬ ਭੈਣਾਂ ਅਮਰਜੀਤ ਕੌਰ ਇੰਸਾਂ, ਮਮਤਾ ਇੰਸਾਂ ਤੋਂ ਇਲਾਵਾ ਜੋਨਾਂ ਦੇ ਪ੍ਰੇਮੀ ਸੇਵਕਾਂ ਵਿੱਚੋਂ ਮੱਖਣ ਇੰਸਾਂ, ਬਲਵੰਤ ਇੰਸਾਂ, ਪਿੰਡਾਂ ਦੇ ਪ੍ਰੇਮੀ ਸੇਵਕਾਂ ਵਿੱਚੋਂ ਕੁਰਾਈਵਾਲਾ ਦੇ ਜਗਦੇਵ ਸਿੰਘ ਇੰਸਾਂ, ਜੰਡਵਾਲਾ ਚੜ੍ਹਤ ਸਿੰਘ ਦੇ ਗੁਰਲਾਲ ਸਿੰਘ ਇੰਸਾਂ, ਘੁਮਿਆਰਾ ਖੇੜ੍ਹਾ ਦੇ ਗੋਰਾ ਸਿੰਘ ਇੰਸਾਂ, ਅਬੁਲਖੁਰਾਣਾ ਦੇ ਦੀਵਾਨ ਚੰਦ ਇੰਸਾਂ, ਖ਼ਾਨੇ ਕੀ ਢਾਬ ਦੇ ਗੁਰਪ੍ਰੀਤ ਸਿੰਘ ਇੰਸਾਂ, ਕੁਰਾਈਵਾਲਾ ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਸੁਖਪਾਲ ਸਿੰਘ ਇੰਸਾਂ, ਦਵਿੰਦਰ ਸਿੰਘ ਇੰਸਾਂ, ਨੇਤਾ ਸਿੰਘ ਇੰਸਾਂ, ਸੁਖਚੈਨ ਸਿੰਘ ਇੰਸਾਂ, ਸੁਰਜੀਤ ਸਿੰਘ ਇੰਸਾਂ, ਭੈਣਾਂ ਵਿੱਚੋਂ ਕੋਮਲ ਇੰਸਾਂ, ਮੀਨੂੰ ਇੰਸਾਂ, ਰਾਣੀ ਇੰਸਾਂ, ਮਲਕੀਤ ਕੌਰ ਇੰਸਾਂ, ਬਿੰਦਰ ਕੌਰ ਇੰਸਾਂ, ਸੁਮਨ ਇੰਸਾਂ ਤੋਂ ਇਲਾਵਾ ਕੰਟੀਨ ਸੰਮਤੀ, ਟ੍ਰੈਫਿਕ ਸੰਮਤੀ, ਸਾਊਂਡ ਸੰਮਤੀ, ਐਮਐਸਜੀ ਆਈ.ਟੀ. ਵਿੰਗ, ਪੰਡਾਲ ਸੰਮਤੀ, ਜੋਨਾਂ ਅਤੇ ਪਿੰਡਾਂ ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਭੈਣਾਂ ਅਤੇ ਭਾਈ ਮੌਜ਼ੂਦ ਸਨ।