ਨਾਮਚਰਚਾ ‘ਚ ਸੇਵਾਦਾਰ ਤਰਸੇਮ ਸਿੰਘ ਇੰਸਾਂ ਨੂੰ ਸ਼ਰਧਾਂਜ਼ਲੀ ਦੇਣ ਪਹੁੰਚਿਆ ਵੱਡਾ ਇਕੱਠ

ਤਰਸੇਮ ਸਿੰਘ ਇੰਸਾਂ ਦੀਆਂ ਨਾਬਾਲਗ ਬੇਟੀਆਂ ਦੇ ਨਾਂਅ 1-1 ਲੱਖ ਦੀ ਐਫਡੀ ਦਾ ਐਲਾਨ

ਲੁਧਿਆਣਾ, (ਰਘਬੀਰ ਸਿੰਘ/ਵਨਰਿੰਦਰ ਮਣਕੂ)। ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਥਾਨਕ ਦੁੱਗਰੀ ਇਲਾਕੇ ਵਿੱਚ ਰਹਿੰਦੇ ਤਰਸੇਮ ਸਿੰਘ ਇੰਸਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਅੱਜ ਨਾਮਚਰਚਾ ਵਿੱਚ ਵੱਡਾ ਇਕੱਠ ਪਹੁੰਚਿਆ। ਨਾਮਚਰਚਾ ਘਰ ਵਿੱਚ ਸਾਧ ਸੰਗਤ ਤੋਂ ਇਲਾਵਾ ਰਿਸ਼ਤੇਦਾਰ ਅਤੇ ਸਕੇ ਸਬੰਧੀ ਵੀ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ। ਨਾਮਚਰਚਾ ਦੌਰਾਨ ਸਾਧ-ਸੰਗਤ ਵੱਲੋਂ ਸੇਵਾਦਾਰ ਤਰਸੇਮ ਸਿੰਘ ਇੰਸਾਂ ਦੀਆਂ ਨਾਬਾਲਗ ਦੋ ਬੇਟੀਆਂ ਦੇ ਨਾਂਅ ਇੱਕ-ਇੱਕ ਲੱਖ ਰੁਪਏ ਦੀ ਐਫਡੀ ਦੇਣ ਦਾ ਐਲਾਨ ਕੀਤਾ। ਸਥਾਨਕ ਫਿਰੋਜ਼ਪੁਰ ਰੋਡ ‘ਤੇ ਸਥਿੱਤ ਨਾਮਚਰਚਾ ਘਰ ਗਹੌਰ ਵਿਖੇ ਤਰਸੇਮ ਸਿੰਘ ਇੰਸਾਂ ਨੂੰ ਸ਼ਰਧਾਂਜ਼ਲੀ ਭੇਂਟ ਕਰਨ ਲਈ ਰੱਖੀ

ਨਾਮਚਰਚਾ ਦੀ ਸ਼ੁਰੂਆਤ ਸਵੇਰੇ 11 ਵਜੇ ਬਲਾਕ ਭੰਗੀਦਾਸ ਕਮਲਦੀਪ ਇੰਸਾਂ ਵੱਲੋਂ ਪਵਿੱਤਰ ਨਾਅਰਾ ਲਾਉਂਣ ਨਾਲ ਹੋਈ। ਨਾਮਚਰਚਾ ਦੌਰਾਨ ਕਵੀ ਰਾਜਾਂ ਨੇ ਸ਼ਬਦ ਬੋਲਣ ਦੀ ਸੇਵਾ ਕੀਤੀ ਅਤੇ ਸਾਰੀ ਸਾਧ-ਸੰਗਤ ਨੂੰ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨ ਮੋਬਾਈਲ ਰਾਹੀਂ ਸਪੀਕਰ ਤੇ ਸੁਣਾਏ ਗਏ। ਨਾਮ ਚਰਚਾ ਦੌਰਾਨ 45 ਮੈਂਬਰ ਸੰਦੀਪ ਇੰਸਾਂ ਅਤੇ 45 ਮੈਂਬਰ ਭੈਣ ਕਰਿਸ਼ਨਾ ਇੰਸਾਂ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਤਰਸੇਮ ਸਿੰਘ ਇੰਸਾਂ ਮਾਨਵਤਾ ਸੇਵਾ ਲਈ ਮੋਹਰਲੀ ਕਤਾਰ ਵਿੱਚ ਖੜੇ ਵਿਖਾਈ ਦਿੰਦੇ ਸਨ।

ਪਿਛਲੇ 20 ਸਾਲਾਂ ਤੋਂ ਉਹ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਸਨ ਅਤੇ ਖੂਨਦਾਨ ਕਰਨ, ਲੋੜਵੰਦਾਂ ਨੂੰ ਰਾਸ਼ਨ ਦੇਣ ਸਮੇਤ ਹੋਰ ਮਾਨਵਤਾ ਭਲਾਈ ਦੇ ਕਾਰਜ ਕਰਦੇ ਰਹਿੰਦੇ ਸਨ। ਸਾਧ-ਸੰਗਤ ਦੇ ਹਰ ਸੁੱਖ ਦੁੱਖ ਵਿੱਚ ਸ਼ਾਮਲ ਰਹਿਣ ਵਾਲਾ ਤਰਸੇਮ ਸਿੰਘ ਇੰਸਾਂ ਹਸਪਤਾਲ ਵਿੱਚ ਆਪਣੇ ਅਖੀਰਲੇ ਸਮੇਂ ਵਿੱਚ ਵੀ ਆਪਣੇ ਪਰਿਵਾਰ ਨੂੰ ਡੇਰਾ ਸੱਚਾ ਸੌਦਾ ਨਾਲ ਜੁੜੇ ਰਹਿਣ ਅਤੇ ਮਾਨਵਤਾ ਭਲਾਈ ਦੇ ਕਾਰਜ ਕਰਦੇ ਰਹਿਣ ਲਈ ਪ੍ਰੇਰਦਾ ਰਿਹਾ।

ਇਸ ਮੌਕੇ ਉਨ੍ਹਾਂ ਨੇ ਤਰਸੇਮ ਸਿੰਘ ਇੰਸਾਂ ਦੀਆਂ ਦੋ ਨਾਬਾਲਗ ਬੇਟੀਆਂ ਦੇ ਨਾਂਅ ਬੈਂਕ ਵਿੱਚ ਇੱਕ ਇੱਕ ਲੱਖ ਦੀ ਐਫਡੀ ਸਾਧ-ਸੰਗਤ ਵੱਲੋਂ ਕਰਵਾਉਂਣ ਦਾ ਐਲਾਨ ਕੀਤਾ। ਇਸ ਮੌਕੇ ਉੱਕਤ ਤੋਂ ਇਲਾਵਾ 25 ਮੈਂਬਰਾਂ ਵਿੱਚ ਪੂਰਨ ਚੰਦ ਇੰਸਾਂ, ਕੈਪਟਨ ਹਰਮੇਸ਼ ਇੰਸਾਂ, ਹਰੀਸ਼ ਚੰਦਰ ਸ਼ੰਟਾ ਇੰਸਾਂ, ਐਸ. ਪੀ. ਬੰਗੜ ਇੰਸਾਂ, ਦੇਸ ਰਾਜ ਇੰਸਾਂ, ਸੋਨੂੰ ਇੰਸਾਂ, 15 ਮੈਂਬਰਾਂ ਵਿੱਚ ਕਰਿਸ਼ਨ ਜੁਨੇਜਾ ਇੰਸਾਂ, ਕੁਲਦੀਪ ਇੰਸਾਂ, ਭੰਗੀਦਾਸ ਪ੍ਰੇਮ ਇੰਸਾਂ, ਸੱਤਿਆ ਦੇਵ ਇੰਸਾਂ, ਬਲਬੀਰ ਸਿੰਘ ਫੌਜੀ ਇੰਸਾਂ, ਲਛਮਣ ਲੱਕੀ ਇੰਸਾਂ, ਦਰਸ਼ਨ ਸਿੰਘ ਇੰਸਾਂ ਤੋਂ ਇਲਾਵਾ ਸਾਧ ਸੰਗਤ ਅਤੇ ਰਿਸ਼ਤੇਦਾਰ, ਗਲੀ ਮੁਹੱਲਾ ਵਾਸੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.