ਨਵੇਂ ਬਣ ਰਹੇ ਮਕਾਨ ਦਾ ਲੈਂਟਰ ਡਿੱਗਿਆ, ਇੱਕ ਦੀ ਮੌਤ

ਬਠਿੰਡਾ: ਡਿੱਗੇ ਹੋਏ ਲੈਂਟਰ ਦੀ ਤਸਵੀਰ।

(ਅਸ਼ੋਕ ਗਰਗ) ਬਠਿੰਡਾ। ਸਥਾਨਕ ਸ਼ਹਿਰ ਅੰਦਰ ਜੁਝਾਰ ਸਿੰਘ ਨਗਰ ਵਿਖੇ ਨਵੇਂ ਬਣ ਰਹੇ ਇੱਕ ਮਕਾਨ ਦੀ ਉਪਰਲੀ ਛੱਤ ਦਾ ਅਚਾਨਕ ਲੈਂਟਰ ਡਿੱਗ ਪਿਆ ਜਿਸ ਵਿੱਚ ਮਿਸਤਰੀ ਤੇ ਮਜਦੂਰ ਦੋਵੇਂ ਗੰਭੀਰ ਜਖਮੀ ਹੋ ਗਏ ਲੈਂਟਰ ਡਿੱਗਣ ਦਾ ਪਤਾ ਲੱਗਦਿਆਂ ਹੀ ਆਸ ਪਾਸ ਦੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਅਤੇ ਇਸ ਦੀ ਸੂਚਨਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਦਫਤਰ ਨੂੰ ਦਿੱਤੀ।

ਇਹ ਵੀ ਪੜ੍ਹੋ : ਨਹਿਰੀ ਪਾਣੀ ਦੇ ਨੱਕੇ ਨੂੰ ਲੈ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਸੂਚਨਾ ਮਿਲਣ ’ਤੇ ਸੰੰਸਥਾ ਦੇ ਵਰਕਰ ਯਾਦਵਿੰਦਰ ਕੰਗ ਐਂਬੂਲੈਂਸ ਸਮੇਤ ਮੌਕੇ ’ਤੇ ਪੁੱਜੇ ਅਤੇ ਦੋਵਾਂ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾ ਦਿੱਤਾ ਜ਼ਖਮੀਆਂ ਦੀ ਪਛਾਣ ਨੰਦ ਲਾਲ (28) ਪੁੱਤਰ ਲਾਲੂ ਯਾਦਵ ਵਾਸੀ ਪਿੰਡ ਤਿੰਨਕੋਨੀ ਅਤੇ ਲੋਗੜ ਸਿੰਘ ਵਾਸੀ ਪਿੰਡ ਬਹਿਮਣ ਵਜੋਂ ਹੋਈ ਹੈ। ਡਾਕਟਰਾਂ ਨੇ ਲੋਗੜ ਸਿੰਘ ਦੀ ਹਾਲਤ ਦੇਖਦੇ ਹੋਏ ਹੋਰ ਹਸਪਤਾਲ ਨੂੰ ਰੈਫਰ ਕਰ ਦਿੱਤਾ ਜਿਥੇ ਉਸ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here