ਸਾਡੇ ਨਾਲ ਸ਼ਾਮਲ

Follow us

20.8 C
Chandigarh
Sunday, January 18, 2026
More
    Home Breaking News Pune Helicopt...

    Pune Helicopter Crash: ਪੁਣੇ ’ਚ ਨਿੱਜੀ ਕੰਪਨੀ ਦਾ ਹੈਲੀਕਾਪਟਰ ਹਾਦਸਾਗ੍ਰਸਤ

    Pune Helicopter Crash
    Pune Helicopter Crash: ਪੁਣੇ ’ਚ ਨਿੱਜੀ ਕੰਪਨੀ ਦਾ ਹੈਲੀਕਾਪਟਰ ਹਾਦਸਾਗ੍ਰਸਤ

    ਪਾਇਲਟ ਸਮੇਤ ਤਿੰਨ ਯਾਤਰੀ ਜ਼ਖਮੀ | Pune Helicopter Crash

    ਪੁਣੇ (ਏਜੰਸੀ)। Pune Helicopter Crash: ਪੁਣੇ ਦੇ ਪੌਡ ਇਲਾਕੇ ’ਚ ਸ਼ਨਿੱਚਰਵਾਰਨੂੰ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਹ ਹੈਲੀਕਾਪਟਰ ਮੁੰਬਈ ਤੋਂ ਹੈਦਰਾਬਾਦ ਜਾ ਰਿਹਾ ਸੀ। ਇਸ ’ਚ ਇੱਕ ਪਾਇਲਟ ਤੇ ਤਿੰਨ ਯਾਤਰੀ ਸਵਾਰ ਸਨ। ਹਾਦਸੇ ’ਚ ਪਾਇਲਟ ਜਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਬਾਕੀ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਏ। ਪੁਣੇ ਗ੍ਰਾਮੀਣ ਪੁਲਿਸ ਸੁਪਰਡੈਂਟ ਪੰਕਜ ਦੇਸ਼ਮੁਖ ਨੇ ਦੱਸਿਆ ਕਿ ਇਹ ਹੈਲੀਕਾਪਟਰ ਮੁੰਬਈ ਦੀ ਗਲੋਬਲ ਵੈਕਟਰਾ ਹੈਲੀਕਾਪਟਰ ਕੰਪਨੀ ਦਾ ਸੀ। ਸ਼ੱਕ ਹੈ ਕਿ ਹੈਲੀਕਾਪਟਰ ਤਕਨੀਕੀ ਖਰਾਬੀ ਕਾਰਨ ਹਾਦਸਾਗ੍ਰਸਤ ਹੋਇਆ ਹੈ। ਇਸ ਹਾਦਸੇ ਦਾ ਕਾਰਨ ਭਾਰੀ ਮੀਂਹ ਵੀ ਮੰਨਿਆ ਜਾ ਰਿਹਾ ਹੈ। ਹੈਲੀਕਾਪਟਰ ਦਾ ਨਾਮ ਏਡਬਲਯੂ 139 ਹੈ। ਪਾਇਲਟ ਦਾ ਨਾਂਅ ਕੈਪਟਨ ਆਨੰਦ ਹੈ, ਜਦੋਂ ਕਿ ਤਿੰਨ ਯਾਤਰੀਆਂ ਦੀ ਪਛਾਣ ਧੀਰ ਭਾਟੀਆ, ਅਮਰਦੀਪ ਸਿੰਘ ਤੇ ਐਸਪੀ ਰਾਮ ਵਜੋਂ ਹੋਈ ਹੈ।

    Read This : Pune Police traffic Advisory: ਭਟਕਿਆ ਬਚਪਨ ਤੇ ਡਾਵਾਂਡੋਲ ਸਮਾਜ

    LEAVE A REPLY

    Please enter your comment!
    Please enter your name here