ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home ਸੂਬੇ ਪੰਜਾਬ ਸਰੀਰਦਾਨੀ ਪ੍ਰੇ...

    ਸਰੀਰਦਾਨੀ ਪ੍ਰੇਮੀ ਜਸਵੰਤ ਸਿੰਘ ਇੰਸਾਂ ਨੂੰ ਦਿੱਤੀ ਭਾਵਭਿੰਨੀ ਸ਼ਰਧਾਂਜਲੀ

    Body Donor Jaswant Insan Sachkahoon

    ਵੱਡੀ ਗਿਣਤੀ ਸਾਧ-ਸੰਗਤ ਤੇ ਰਿਸ਼ਤੇਦਾਰਾਂ ਕੀਤੀ ਸ਼ਿਰਕਤ

    (ਰਾਜਵਿੰਦਰ ਬਰਾੜ) ਗਿੱਦੜਬਾਹਾ। ਸਰੀਰਦਾਨੀ ਸੱਚਖੰਡ ਪ੍ਰੇਮੀ ਜਸਵੰਤ ਸਿੰਘ ਇੰਸਾਂ (Body Donor Jaswant Insan) ਨੰਬਰਦਾਰ ਨਮਿੱਤ ਸ਼ਰਧਾਂਜਲੀ ਸਮਾਗਮ ਵਜੋਂ ਨਾਮ ਚਰਚਾ ਸੁੰਦਰਮ ਪੈਲਿਸ ਪਿੰਡ ਗਿਲਜੇਵਾਲਾ ਵਿਖੇ ਹੋਈ। ਇਸ ਮੌਕੇ ਸਾਧ ਸੰਗਤ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾਈ। ਇਸ ਮੌਕੇ ਸਰੀਰਦਾਨੀ ਪਰਿਵਾਰ ਨੂੰ ਬਲਾਕ ਦੇ ਸਟੇਟ ਕਮੇਟੀ 45 ਮੈਂਬਰ ਪੰਜਾਬ ਦੇ ਜਿੰਮੇਵਾਰਾਂ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੀਨੀ. ਵਾਇਸ ਚੇਅਰਮੈਨ ਡੇਰਾ ਸੱਚਾ ਸੌਦਾ ਸਰਸਾ ਜਗਜੀਤ ਸਿੰਘ ਇੰਸਾਂ ਨੇ ਸਰੀਰਦਾਨੀ ਸੱਚਖੰਡ ਪ੍ਰੇਮੀ ਜਸਵੰਤ ਸਿੰਘ ਇੰਸਾਂ ਨੰਬਰਦਾਰ ਦੇ ਜੀਵਨ ’ਤੇ ਝਾਤ ਪਾਉਂਦੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਮਾਨਵਤਾ ਭਲਾਈ ਕਾਰਜਾਂ ਤਹਿਤ ਪਰਿਵਾਰ ਵੱਲੋਂ ਪ੍ਰੇਮੀ ਜਸਵੰਤ ਸਿੰਘ ਇੰਸਾਂ ਨੰਬਰਦਾਰ ਦਾ ਪੂਰਾ ਸਰੀਰ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ, ਜੋ ਕਿ ਬਹੁਤ ਵੱਡਾ ਮਾਨਵਤਾ ਭਲਾਈ ਦਾ ਕਾਰਜ ਹੈ।

    Body Donor Jaswant Insan Sachkahoon

    ਇਸ ਮੌਕੇ ਰਾਮ ਸਿੰਘ ਚੇਅਰਮੈਨ, 45 ਮੈਂਬਰ ਪੰਜਾਬ ਗੁਰਮੇਲ ਸਿੰਘ ਇੰਸਾਂ ਤੇ ਅਮਰਜੀਤ ਸਿੰਘ 45 ਮੈਂਬਰ ਸਟੇਟ ਹਰਿਆਣਾ ਨੇ ਪ੍ਰੇਮੀ ਜਸਵੰਤ ਸਿੰਘ ਇੰਸਾਂ ਨੰਬਰਦਾਰ ਦੇ ਜੀਵਨ ਬਾਰੇ ਦੱਸਿਆ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠੀ ਵੀ ਰਹੇ ਤੇ ਉਨ੍ਹਾਂ ਨੇ ਲਗਭਗ 40 ਸਾਲ ਪਹਿਲਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਤੇ ਡੇਰਾ ਸੱਚਾ ਸੌਦਾ ਨਾਲ ਜੁੜੇ ਤੇ ਆਪਣੇ ਪਰਿਵਾਰ ਨੂੰ ਜੋੜਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਇੱਕ ਬੇਟਾ, ਦੋ ਬੇਟੀਆਂ ਹਨ ਬੇਟਾ ਤੇ ਬੇਟੀਆਂ ਦੇ ਸਹੁਰੇ ਪਰਿਵਾਰ ਵੀ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਹਨ ਤੇ ਬੇਟਾ ਹਰਚਰਨ ਸਿੰਘ ਇੰਸਾਂ 45 ਮੈਂਬਰ ਕਮੇਟੀ ਵਿੱਚ ਸੇਵਾ ਨਿਭਾ ਰਿਹਾ ਹੈ। ਇਨ੍ਹਾਂ ਤੋਂ ਬਾਅਦ ਪ੍ਰੇਮੀ ਗੁਰਬਾਜ ਸਿੰਘ ਇੰਸਾਂ ਐੱਮਐੱਸਜੀ ਕੰਪਲੈਕਸ ਸਰਸਾ ਨੇ ਆਈ ਹੋਈ ਸਾਧ-ਸੰਗਤ ਦਾ ਧੰਨਵਾਦ ਕੀਤਾ।

    ਇਸ ਮੌਕੇ ਸਾਧ-ਸੰਗਤ ਰਾਜਨੀਤਿਕ ਵਿੰਗ ਮੈਂਬਰ ਪੰਜਾਬ ਰਾਮਕਰਨ ਸਿੰਘ ਇੰਸਾਂ, ਰਵੀ ਕੁਮਾਰ ਇੰਸਾਂ, 45 ਮੈਂਬਰ ਪੰਜਾਬ ਗੁਰਦਾਸ ਸਿੰਘ ਇੰਸਾਂ, ਗੁਰਮੇਲ ਸਿੰਘ ਇੰਸਾਂ, ਜਤਿੰਦਰ ਮਾਹਸ਼ਾ, ਸੁਰੇਸ਼ ਬਟਾਲਾ, ਗੁਰਦੇਵ ਸਿੰਘ ਇੰਸਾਂ, ਦੁਨੀ ਚੰਦ ਇੰਸਾਂ, ਗੁਰਦੀਪ ਸਿੰਘ ਇੰਸਾਂ ਪਟਵਾਰੀ ,ਪਰਮਿੰਦਰ ਨੋਨਾ ਇੰਸਾਂ, ਰਤਨ ਲਹਿਰਾ, ਸੇਵਕ ਸਿੰਘ ਇੰਸਾਂ, ਬਲਦੇਵ ਸਿੰਘ ਇੰਸਾਂ, ਵਿਜੈ ਨਾਭਾ ਇੰਸਾਂ, ਬਸੰਤ ਸਿੰਘ ਇੰਸਾਂ, ਗੁਰਜੀਤ ਸਿੰਘ ਇੰਸਾਂ, ਹਰਦਮ ਸਿੰਘ ਇੰਸਾਂ 45 ਮੈਂਬਰ ਸਟੇਟ ਹਰਿਆਣਾ, ਰਾਜ ਸਿੰਘ ਇੰਸਾਂ ਕਿੰਗਰਾ, 45 ਮੈਂਬਰ ਯੂਥ ਸੁਖਦੇਵ ਇੰਸਾਂ, ਸੁਖਦੀਪ ਸਿੰਘ ਇੰਸਾਂ, ਪਿ੍ਰਥੀ ਸਿੰਘ ਇੰਸਾਂ, 45 ਮੈਂਬਰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਮਨਜੀਤ ਸਿੰਘ ਇੰਸਾਂ, ਅਮਰਜੀਤ ਸਿੰਘ ਇੰਸਾਂ , ਗਰਵਿੰਦਰ ਸਿੰਘ ਇੰਸਾਂ, ਨੇਕ ਸਿੰਘ ਇੰਸਾਂ, ਟੇਕ ਸਿੰਘ ਇੰਸਾਂ, ਸ਼ੁਭਾਸ਼ ਸ਼ਰਮਾ ਇੰਸਾਂ ਸੱਚ ਕਹੂੰ ਸਰਸਾ , ਸੱਚ ਕਹੂੰ ਪੱਤਰਕਾਰ ਮੇਵਾ ਸਿੰਘ, ਬਸੰਤ ਸਿੰਘ, ਰਵੀਪਾਲ ਦੋਦਾ, ਨੀਲਾ ਮਾਨ ਚੱਕ ਗਿਲਜੇਵਾਲਾ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਾਰੇ ਬਲਾਕਾਂ ਦੇ ਜਿੰਮੇਵਾਰਾਂ ਤੋਂ ਇਲਾਵਾ ਜਿਲ੍ਹਾ ਸੁਜਾਨ ਭੈਣਾਂ, ਬਲਾਕ ਸੁਜਾਨ ਭੈਣਾਂ ਤੇ ਸ਼ਾਹ ਸਤਿਨਾਮ ਜੀ ਗ੍ਰਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਭਾਈ ਅਤੇ ਭੈਣਾਂ, ਰਿਸ਼ਤੇਦਾਰਾਂ ਤੋਂ ਇਲਾਵਾ ਸਾਧ-ਸੰਗਤ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਨਾਮ ਚਰਚਾ ਦੀ ਸ਼ਰੂਆਤ 45 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਨੇ ਪਵਿੱਤਰ ਨਾਅਰਾ ਲਗਾ ਕੇ ਕੀਤੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here