ਸਾਡੇ ਨਾਲ ਸ਼ਾਮਲ

Follow us

13 C
Chandigarh
Monday, February 2, 2026
More
    Home Breaking News ਝਾੜੀਆਂ &#8216...

    ਝਾੜੀਆਂ ‘ਚ ਪਈ ਵਿਅਕਤੀ ਦੀ ਅੱਧ ਸੜੀ ਲਾਸ਼ ਮਿਲੀ

    ਝਾੜੀਆਂ ‘ਚ ਪਈ ਵਿਅਕਤੀ ਦੀ ਅੱਧ ਸੜੀ ਲਾਸ਼ ਮਿਲੀ

    ਸੁਨਾਮ ਊਧਮ ਸਿੰਘ ਵਾਲਾ ( ਕਰਮ ਥਿੰਦ ) ਸਥਾਨਕ ਸ਼ਹਿਰ ਦੇ ਨਾਲ ਲੱਗਦੀ ਰਵਿਦਾਸਪੁਰਾ ਟਿੱਬੀ ਦੇ ਨੇਡ਼ੇ ਝਾੜੀਆਂ ਦੇ ਵਿਚ ਇਕ ਗਲੀ ਸੜੀ ਲਾਸ਼ ਨੂੰ ਦੇ ਕੇ ਲੋਕਾਂ ‘ਚ ਸਨਸਨੀ ਫੈਲ ਗਈ ਮੌਕੇ ਤੇ ਪਹੁੰਚੀ ਪੁਲਸ ਵੱਲੋਂ ਲਾਸ਼ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਨ ਲਈ ਭੇਜ ਦਿੱਤਾ ਗਿਆ। ਸਥਾਨਕ ਸ਼ਹਿਰ ਚ ਉਸ ਸਮੇਂ ਅੱਜ ਸਨਸਨੀ ਫੈਲ ਗਈ ਜਦੋਂ ਇਕ ਝਾੜੀਆਂ ਦੇ ਵਿੱਚ ਗਲੀ ਸੜੀ ਲਾਸ਼ ਪਈ ਸੀ ਜਿਸ ਨੂੰ ਲੈ ਕੇ ਲੋਕਾਂ ਨੇ ਇਸਦੀ ਸੂਚਨਾ ਦਿੱਤੀ ਅਤੇ ਮੌਕੇ ਤੇ ਪੁਲਸ ਪਹੁੰਚੀ ਪੁਲੀਸ ਵੱਲੋਂ ਇਸ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਥਾਨਕ ਸਿਵਲ ਹਸਪਤਾਲ ਦੇ ਵਿੱਚ ਭੇਜਿਆ ਗਿਆ ਅਤੇ ਇਸ ਮੌਕੇ ਥਾਣਾ ਮੁਖੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਦੀ ਸੂਚਨਾ ਮਿਲੀ ਸੀ ਕਿ ਇੱਥੇ ਇਕ ਅੱਧ ਸੜੀ ਲਾਸ਼ ਪਈ ਹੈ

    ਜਿਸ ਨੂੰ ਲੈ ਕੇ ਉਹ ਤੁਰੰਤ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਉਸ ਨੂੰ ਸਿਵਲ ਹਸਪਤਾਲ ਭੇਜਿਆ ਗਿਆ ਅਜੇ ਤੱਕ ਇਸ ਦੀ ਕੋਈ ਪਹਿਚਾਣ ਨਹੀਂ ਹੋਈ ਹੈ ਇਸ ਦੀ ਉਮਰ ਲਗਪਗ 35 ਸਾਲ ਦੇ ਕਰੀਬ ਲੱਗਦੀ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.