ਲਾਰਡਜ਼ ‘ਚ ਪਿਛਲੇ 7 ਸਾਲਾਂ ‘ਚ ਏਸ਼ੀਆਈ ਟੀਮਾਂ ਦਾ ਸ਼ਾਨਦਾਰ ਰਿਕਾਰਡ

ਇੰਗਲੈਂਡ ਨੇ ਲਾਰਡਜ਼ ‘ਚ ਆਖ਼ਰੀ ਵਾਰ ਕਿਸੇ ਏਸ਼ੀਆਈ ਟੀਮ ਨੂੰ 2011 ‘ਚ ਹਰਾਇਆ ਸੀ

 

ਲੰਦਨ 8 ਅਗਸਤ

ਕ੍ਰਿਕਟ ਦਾ ਮੱਕਾ ਕਹੇ ਜਾਣ ਵਾਲੇ ਲਾਰਡਜ਼ ਮੈਦਾਨ ‘ਤੇ ਪਿਛਲੇ ਸੱਤ ਸਾਲਾਂ ‘ਚ ਏਸ਼ੀਆਈ ਟੀਮਾਂ ਦਾ ਬਿਹਤਰ ਰਿਕਾਰਡ ਰਿਹਾ ਹੈ ਅਤੇ ਇਸ ਰਿਕਾਰਡ ਤੋਂ ਭਾਰਤੀ ਟੀਮ ਇੰਗਲੈਂਡ ਵਿਰੁੱਧ ਅੱਜ ਤੋਂ ਸ਼ੁਰੂ ਹੋਣ ਵਾਲੇ ਦੂਸਰੇ ਟੈਸਟ ‘ਚ ਵਾਪਸੀ ਲਈ ਪ੍ਰੇਰਣਾ ਲੈ ਸਕਦੀ ਹੈ ਇੰਗਲੈਂਡ ਨੇ ਲਾਰਡਜ਼ ‘ਚ ਆਖ਼ਰੀ ਵਾਰ ਕਿਸੇ ਏਸ਼ੀਆਈ ਟੀਮ ਨੂੰ 2011 ‘ਚ ਹਰਾਇਆ ਸੀ ਅਤੇ ਉਹ ਟੀਮ ਭਾਰਤ ਦੀ ਸੀ ਉਸ ਤੋਂ ਬਾਅਦ ਲਾਰਡਜ਼ ‘ਚ ਇੰਗਲੈਂਡ ਨੇ ਏਸ਼ੀਆਈ ਟੀਮਾਂ ਨਾਲ ਪੰਜ ਮੈਚ ਖੇਡੇ ਹਨ ਜਿੰਨ੍ਹਾਂ ਵਿੱਚੋਂ ਉਸਨੇ ਤਿੰਨ ਮੈਚ ਹਾਰੇ ਹਨ ਅਤੇ ਦੋ ਡਰਾਅ ਖੇਡੇ ਹਨ ਇੰਗਲੈਂਡ ਨੇ ਜੂਨ 2014  ‘ਚ ਸ਼੍ਰੀਲੰਕਾ ਨਾਲ ਮੈਚ ਡਰਾਅ ਖੇਡਿਆ ਜਦੋਂਕਿ ਜੁਲਾਈ 2014 ‘ਚ ਉਸਨੂੰ ਭਾਰਤ ਤੋਂ 95 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ

 

 ਲਾਰਡਜ਼ ਮੈਦਾਨ ‘ਤੇ ਭਾਰਤ ਰਿਕਾਰਡ ਜ਼ਿਆਦਾ ਚੰਗਾ ਨਹੀਂ

ਜੂਨ 2016 ‘ਚ ਇੰਗਲੈਂਡ ਨੇ ਸ਼੍ਰੀਲੰਕਾ ਨਾਲ ਮੈਚ ਡਰਾਅ ਖੇਡਿਆ ਜਦੋਂਕਿ ਜੁਲਾਈ 2016 ‘ਚ ਇੰਗਲੈਂਡ ਨੂੰ ਪਾਕਿਸਤਾਨ ਹੱਥੋਂ 75 ਦੌੜਾਂ ਨਾਲ ਹਾਰ ਦਾ ਸਾਮ੍ਹਣਾ ਕਰਨਾ ਪਿਆ ਇੰਗਲੈਂਡ ਦੀ ਟੀਮ ਮਈ 2018 ‘ਚ ਪਾਕਿਸਤਾਨ ਤੋਂ ਨੌਂ ਵਿਕਟਾਂ ਨਾਲ ਹਾਰ ਗਈ ਇਸ ਟਰੈਂਡ ਨੂੰ ਦੇਖਿਆ ਜਾਵੇ ਤਾਂ ਭਾਰਤ ਕੋਲ ਲਾਰਡਜ਼ ‘ਚ ਜਿੱਤਣ ਦਾ ਮੌਕਾ ਬਣਦਾ ਹੈ ਲਾਰਡਜ਼ ਮੈਦਾਨ ‘ਤੇ ਹਾਲਾਂਕਿ ਭਾਰਤ ਰਿਕਾਰਡ ਜ਼ਿਆਦਾ ਚੰਗਾ ਨਹੀਂ ਹੈ ਇਸ ਮੈਦਾਨ ‘ਤੇ ਭਾਰਤ ਨੇ ਕੁੱਲ 17 ਮੈਚ ਖੇਡੇ ਹਨ ਜਿੰਨ੍ਹਾਂ ‘ਚ ਉਸਨੂੰ ਦੋ ‘ਚ ਜਿੱਤ ਅਤੇ 11 ‘ਚ ਹਾਰ ਮਿਲੀ ਹੈ ਜਦੋਂਕਿ ਚਾਰ ਮੈਚ ਡਰਾਅ ਰਹੇ ਹਨ
ਆਪਣੇ 1000 ਟੈਸਟ ਮੈਚ ਪੂਰੇ ਕਰ ਚੁੱਕੇ ਇੰਗਲੈਂਡ ਨੇ ਕ੍ਰਿਕਟ ਦੇ ਮੱਕਾ ‘ਚ 134 ਮੈਚ ਖੇਡੇ ਹਨ ਜਿੰਨ੍ਹਾਂ ਵਿੱਚੋਂ ਉਸਨੇ 53 ਮੈਚਾਂ ‘ਚ ਜਿੱਤ ਅਤੇ 32 ‘ਚ ਹਾਰ ਮਿਲੀ ਹੈ ਜਦੋਂਕਿ 49 ਟੈਸਟ ਡਰਾਅ ਰਹੇ ਹਨ ਇੰਗਲੈਂਡ ਦੇ ਅਲਿਸਟੇਰ ਕੁਕ ਕੋਲ ਇਸ ਮੈਦਾਨ ‘ਤੇ 2000 ਦੌੜਾਂ ਪੂਰੀਆਂ ਕਰਨ ਦਾ ਮੌਕਾ ਹੈ ਕੁੱਕ ਲਾਰਡਜ਼ ‘ਤੇ ਹੁਣ ਤੱਕ 1916 ਦੌੜਾਂ ਬਣਾ ਚੁੱਕੇ ਹਨ ਇਸ ਮੈਦਾਨ ‘ਤੇ 2000 ਦੌੜਾਂ ਪੂਰੀਆਂ ਕਰਨ ਵਾਲੇ ਇੱਕੋ ਇੱਕ ਬੱਲੇਬਾਜ਼ ਗ੍ਰਾਹਮ ਗੂਚ ਹਨ ਜਿੰਨ੍ਹਾ ਨੇ ਲਾਰਡਜ਼ ‘ਚ 21 ਮੈਚਾਂ ‘ਚ 2015 ਦੌੜਾਂ ਬਣਾਈਆਂ ਹਨ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੂੰ ਲਾਰਡਜ਼ ‘ਤੇ 100 ਵਿਕਟਾਂ ਹਾਸਲ ਕਰਨ ਵਾਲਾ ਪਹਿਲਾ ਗੇਂਦਬਾਜ਼ ਬਣਨ ਲਈ ਸਿਰਫ਼ ਛੈ ਵਿਕਟਾਂ ਦੀ ਜ਼ਰੂਰਤ ਹੈ ਐਂਡਰਸਨ ਲਾਰਡਜ਼ ‘ਚ ਹੁਣ ਤੱਕ 22 ਟੈਸਟ ਮੈਚਾਂ ‘ਚ 94 ਵਿਕਟਾਂ ਲੈ ਚੁੱਕੇ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।