ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਉਦੋਂ ਤੱਕ ਸੰਘਰਸ਼ ਜਾਰੀ ਰਹਿਣਗੇ : ਬੁਲਾਰੇ
ਅੱਜ ਦੀ ਰੈਲੀ ਸਦਕਾ ਸ਼ੁਰੂ ਕੀਤੇ ਸੰਘਰਸ਼ ਨੂੰ ਬੂਰ ਪਿਆ ਹੈ : ਜੁਆਇੰਟ ਐਕਸ਼ਨ ਕਮੇਟੀ
ਮਾਲੇਰਕੋਟਲਾ (ਗੁਰਤੇਜ ਜੋਸ਼ੀ) ਪਿਛਲੇ ਇੱਕ ਮਹੀਨੇ ਤੋਂ ਚੱਲ ਰਹੀਆਂ ਤਿਆਰੀਆਂ ਸਦਕਾ ਅੱਜ 12 ਜਥੇਬੰਦੀਆਂ ਤੇ ਜੁਆਇੰਟ ਐਕਸ਼ਨ ਕਮੇਟੀ, ਪੰਜਾਬ ਦੇ ਸਾਂਝੇ ਉਦਮਾਂ ਨਾਲ ਕਾਲੇ ਕਾਨੂੰਨਾਂ ਖਿਲਾਫ਼ ਰੱਖੀ ਰੈਲੀ ਵਿਸ਼ਾਲ ਰੈਲੀ ਦਾ ਰੂਪ ਧਾਰ ਗਈ ਕਰੀਬ 60 ਹਜ਼ਾਰ ਲੋਕਾਂ ਦੇ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਉਹ ਆਪਣੇ ਸੰਘਰਸ਼ ਉਦੋਂ ਤੱਕ ਕਿਸੇ ਨਾ ਕਿਸੇ ਹਾਲਤ ‘ਚ ਜਾਰੀ ਰੱਖਣਗੇ ਜਦੋਂ ਤੱਕ ਕੇਂਦਰ ਸਰਕਾਰ ਬਣਾਏ ਗਏ ਕਾਲੇ ਕਾਨੂੰਨਾਂ ਨੂੰ ਵਾਪਿਸ ਨਹੀਂ ਲੈ ਲੈਂਦੀ
ਉਨ੍ਹਾਂ ਕਿਹਾ ਕਿ ਅੱਜ ਸਿਰਫ ਮੁਸਲਿਮ ਹੀ ਨਹੀਂ ਸਾਰੀਆਂ ਘੱਟ ਗਿਣਤੀਆਂ ਇੱਕ ਪਲੇਟ ਫਾਰਮ ‘ਤੇ ਇੱਕਠੀਆਂ ਹਨ ਅਤੇ ਉਹ ਆਪਣੇ ਹੱਕਾਂ ਪ੍ਰਤੀ ਸੁਚੇਤ ਹਨ ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਤੇ ਧਾਰਮਿਕ ਮੌਲਵੀਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੋਦੀ ਸਰਕਾਰ ਨੇ ਉਕਤ ਕਾਨੂੰਨ ਪਾਸ ਕਰਕੇ ਇੱਕ ਤਰ੍ਹਾਂ ਨਾਲ ਵਧੀਆ ਕੰਮ ਵੀ ਕੀਤਾ ਹੈ ਕਿਉਂਕਿ ਅੱਜ ਉਕਤ ਕਾਨੁੰਨਾਂ ਕਰਕੇ ਸਿਰਫ ਮੁਸਲਮਾਨ ਹੀ ਨਹੀਂ ਬਲਕਿ ਸਾਰੇ ਧਰਮਾਂ ਦੇ ਲੋਕ ਆਪਸ ‘ਚ ਮਤਭੇਦ ਮਿਟਾ ਕੇ ਜ਼ਾਲਮ ਸਰਕਾਰ ਖਿਲਾਫ਼ ਇੱਕਠੇ ਹੋ ਗਏ ਹਨ ਤੇ ਹੁਣ ਉਹ ਸਰਕਾਰ ਦੇ ਕਿਸੇ ਵੀ ਤਰਾਂ ਦੇ ਜ਼ਾਲਮ ਰਵੱਈਏ ਖਿਲਾਫ ਚੁੱਪ ਕਰਕੇ ਨਹੀਂ ਬੈਠਣਗੇ
ਇਸ ਮੌਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਕਸਬਿਆਂ ਤੋਂ ਕਾਫਲਿਆਂ ਦੀ ਸ਼ਕਲ ‘ਚ ਵੱਡੀ ਗਿਣਤੀ ‘ਚ ਲੋਕ ਰੈਲੀ ਵਾਲੀ ਥਾਂ ‘ਤੇ ਪਹੁੰਚੇਰੈਲੀ ਮੌਕੇ ਦਾਣਾ ਮੰਡੀ ਦੇ ਵਿਸ਼ਾਲ ਪੰਡਾਲ ‘ਚ ਰਹ ਪਾਸੇ ਕਿਸਾਨ ਜਥੇਬੰਦੀਆਂ ਦੇ ਝੰਡੇ, ਕਾਲੇ ਤੇ ਤਿਰੰਗੇ ਝੰਡੇ ਦਿਖਾਈ ਦੇ ਰਹੇ ਸਨ ਸ਼ਹਿਰ ਮਾਲੇਰਕੋਟਲਾ ਦੇ ਲੋਕਾਂ ਨੇ ਆਏ ਆਪਣੇ ਬਾਹਰਲੇ ਭਾਈਆਂ ਦੇ ਸਵਾਗਤ ਅਤੇ ਮਹਿਮਾਨਵਾਜ਼ੀ ਦੇ ਮੱਦੇਨਜ਼ਰ ਵੱਡੀ ਗਿਣਤੀ ‘ਚ ਫਲਾਂ, ਚਾਹ, ਪਕੌੜੇ ਅਤੇ ਚਾਵਲਾਂ (ਬਿਰਯਾਨੀ) ਦੇ ਲੰਗਰ ਲਗਾਏ ਹੋਏ ਸਨਦੱਸਣਯੋਗ ਹੈ ਕਿ ਉਕਤ ਰੈਲੀ ਨੂੰ ਸਫਲ ਕਰਨ ਲਈ ਦੋ ਮਹੀਨੇ ਤੋਂ ਕਾਲੇ ਕਾਨੂੰਨਾਂ ਖਿਲਾਫ ਹੋਂਦ ‘ਚ ਆਈ ਜੁਆਇੰਟ ਐਕਸ਼ਨ ਕਮੇਟੀ, ਪੰਜਾਬ ਦੇ ਬੈਨਰ ਤਲੇ ਪੂਰੇ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ ਜਾਗਰੂਕਤਾ ਪ੍ਰੋਗ੍ਰਾਮ ਵਿੱਢੇ ਹੋਏ ਸਨ
ਅਤੇ ਉਕਤ ਕਮੇਟੀ ਵੱਲੋਂ ਕਰੀਬ ਡੇਢ ਮਹੀਨੇ ਤੋਂ ਸਥਾਨਕ ਸਰਹੰਦੀ ਗੇਟ ਵਿਖੇ ਕਾਲੇ ਕਾਨੂੰਨ ਵਾਪਿਸ ਕਰਵਾਉਣ ਲਈ ਲਗਾਤਾਰ ਧਰਨਾ ਵੀ ਸ਼ੁਰੁ ਕੀਤਾ ਹੋਇਆ ਹੈਰੈਲੀ ਮੌਕੇ ਕਿਸੇ ਤਰਾਂ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਦੇ ਮੱਦੇਨਜ਼ਰ ਪੁਲਸ ਪ੍ਰਸ਼ਾਸ਼ਨ ਅਤੇ ਸਿਵਲ ਪ੍ਰਸ਼ਾਸ਼ਨ ਵੱਲੌਂ ਪਿਛਲੇ ਕਈ ਦਿਨਾਂ ਤੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਸੀ ਅਤੇ ਮਾਰਕੀਟ ਕਮੇਟੀ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਪੂਰੀ ਤਨਦੇਹੀ ਨਾਲ ਐਕਸ਼ਨ ਕਮੇਟੀ ਦੇ ਸੱਦੇ ‘ਤੇ ਸਫਾਈ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।