Job News: ਕਰੋੜਾਂ ਨੌਜਵਾਨਾਂ ਕੋਲ ਸੁਨਹਿਰੀ ਮੌਕਾ

Job News
Job News: ਕਰੋੜਾਂ ਨੌਜਵਾਨਾਂ ਕੋਲ ਸੁਨਹਿਰੀ ਮੌਕਾ

ਮੇਰਾ ਭਾਰਤ ਪੋਰਟਲ | Job News

  • ਔਨਲਾਈਨ ਪੋਰਟਲ ’ਤੇ ਤੁਹਾਨੂੰ ਹੁਨਰ ਤੋਂ ਲੈ ਕੇ ਨੌਕਰੀ ਤਕ ਬਹੁਤ ਸਾਰੇ ਫਾਇਦੇ ਮਿਲਣਗੇ

Job News: ਈ-ਭਾਰਤ ਪੋਰਟਲ ’ਤੇ, ਦੇਸ਼ ਦੇ ਨੌਜਵਾਨ ਕਰੀਅਰ ਕਾਉਂਸਲਿੰਗ, ਹੁਨਰ ਸਿਖਲਾਈ ਅਤੇ ਰੁਜ਼ਗਾਰ (ਖ਼ਾਲੀ) ਮੌਕਿਆਂ ਬਾਰੇ ਹਰ ਜਾਣਕਾਰੀ ਪ੍ਰਾਪਤ ਕਰਨ ਦੇ ਯੋਗ ਹੋਣਗੇ। ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਮਨਸੁਖ ਮੰਡਾਵੀਆ ਦਾ ਕਹਿਣਾ ਹੈ ਕਿ ਮਾਈ ਭਾਰਤ ਪਲੇਟਫਾਰਮ ਨੂੰ ਨੌਜਵਾਨਾਂ ਲਈ ਸਿੰਗਲ ਵਿੰਡੋ ਸਿਸਟਮ ਬਣਾਇਆ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਪੋਰਟਲ ਨੂੰ ਨੈਸ਼ਨਲ ਕਰੀਅਰ ਸਰਵਿਸ ਪੋਰਟਲ ਨਾਲ ਜੋੜਿਆ ਜਾਵੇਗਾ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਨੌਜਵਾਨਾਂ ਨੂੰ ਕਰੀਅਰ ਦੇ ਵਿਕਾਸ ਤੇ ਹੁਨਰ ਵਧਾਉਣ ਦੇ ਮੌਕੇ ਆਸਾਨੀ ਨਾਲ ਮਿਲ ਜਾਣਗੇ। ਇਹ ਪੋਰਟਲ ਨੌਜਵਾਨਾਂ ਨੂੰ ਉਦਯੋਗ, ਸਰਕਾਰ ਤੇ ਗੈਰ ਸਰਕਾਰੀ ਸੰਗਠਨਾਂ ’ਚ ਸਿੱਖਣ ਦੇ ਮੌਕਿਆਂ ਨਾਲ ਜੋੜੇਗਾ। ਇਸ ਸਮੇਂ ਇਸ ਪਲੇਟਫਾਰਮ ’ਤੇ 1.55 ਕਰੋੜ ਨੌਜਵਾਨ ਜੁੜੇ ਹੋਏ ਹਨ ਤੇ ਇਹ ਨੌਜਵਾਨ ਹੁਣ ਸਰਕਾਰ ਦੀਆਂ ਨਵੀਆਂ ਸਕੀਮਾਂ ਤੇ ਆਪਣੇ ਤਜ਼ਰਬੇ ਕਾਲਜ ਦੇ ਵਿਦਿਆਰਥੀਆਂ ਨਾਲ ਸਾਂਝੇ ਕਰਨਗੇ।

Read This : Foods To Avoid With Radish: ਠੰਢ ’ਚ ਮੂਲੀ ਦੇ ਪਰਾਂਠਿਆਂ ਨਾਲ ਨਹੀਂ ਖਾਣੇ ਚਾਹੀਦੇ ਇਹ 5 ਭੋਜਨ, ਆਰਾਮ ਨਾਲ ਖਾ ਰਹੇ …

5 ਹਜ਼ਾਰ ਕਾਲਜਾਂ ’ਚ ਜਾਣਗੇ ਯੂਥ ਵਲੰਟੀਅਰ

ਮੰਤਰਾਲੇ ਦੀ ਯੋਜਨਾ ਹੈ ਕਿ ਪਹਿਲੇ ਪੜਾਅ ’ਚ ਨੌਜਵਾਨ ਵਲੰਟੀਅਰ ਦੇਸ਼ ਭਰ ਦੇ 5 ਹਜ਼ਾਰ ਕਾਲਜਾਂ ’ਚ ਜਾਣਗੇ ਤੇ ਕਾਲਜ ਦੇ ਵਿਦਿਆਰਥੀਆਂ ਨੂੰ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਸਰਕਾਰ ਦੇ ਨਵੇਂ ਕਦਮਾਂ ਬਾਰੇ ਦੱਸਣਗੇ। ਮੰਤਰਾਲਾ ਚਾਹੁੰਦਾ ਹੈ ਕਿ ਘੱਟੋ-ਘੱਟ 5 ਕਰੋੜ ਨੌਜਵਾਨ ਇਸ ਪਲੇਟਫਾਰਮ ਨਾਲ ਜੁੜਨ ਤਾਂ ਜੋ ਉਹ ਆਪਣੇ ਲਈ ਉਪਲਬਧ ਸਾਰੇ ਮੌਕਿਆਂ ਤੋਂ ਜਾਣੂ ਹੋਣ। ਕਈ ਵਾਰ ਨੌਜਵਾਨ ਜਾਣਕਾਰੀ ਦੀ ਘਾਟ ਕਾਰਨ ਅੱਗੇ ਨਹੀਂ ਵਧ ਪਾਉਂਦੇ। ਹੁਣ ਦੇਸ਼ ’ਚ ਹੁਨਰ ਸਿਖਲਾਈ ’ਤੇ ਧਿਆਨ ਦਿੱਤਾ ਜਾ ਰਿਹਾ ਹੈ।

ਇੰਟਰਨਸ਼ਿਪ ਦੇ ਮੌਕੇ ਲਗਾਤਾਰ ਵਧ ਰਹੇ ਹਨ, ਅਜਿਹੇ ’ਚ ਕਾਲਜ ਦੇ ਵਿਦਿਆਰਥੀ ਇਸ ਪੋਰਟਲ ਰਾਹੀਂ ਖੁਦ ਇੰਟਰਨਸ਼ਿਪ ਲਈ ਅਪਲਾਈ ਕਰ ਸਕਦੇ ਹਨ। ਉਹ ਜਾਣ ਸਕਦੇ ਹਨ ਕਿ ਉਨ੍ਹਾਂ ਨੂੰ ਮੌਕੇ ਕਿੱਥੇ ਮਿਲਣਗੇ। ਰੁਜ਼ਗਾਰ ਦੇ ਮੌਕੇ ਕਿੱਥੇ ਮਿਲਣਗੇ? ਇਹ ਪਲੇਟਫਾਰਮ ਨੌਜਵਾਨਾਂ ਨੂੰ ਵਿਕਸਤ ਭਾਰਤ ਲਈ ਸਸ਼ਕਤ ਕਰਨ ਤੇ ਸਮਰੱਥ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਇਹ ਪਲੇਟਫਾਰਮ ਨੌਜਵਾਨਾਂ ਨੂੰ ਵਿਕਸਤ ਭਾਰਤ ਦੇ ਨਿਰਮਾਣ ’ਚ ਅਰਥਪੂਰਨ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦਾ ਹੈ। ਦੇਸ਼ ਭਰ ਦੇ ਕਾਲਜਾਂ ’ਚ ਯੁਵਾ ਵਲੰਟੀਅਰ ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਦੇ 2047 ਤੱਕ ਵਿਕਸਤ ਭਾਰਤ ਦੇ ਵਿਜ਼ਨ ਬਾਰੇ ਜਾਗਰੂਕ ਕਰਨਗੇ।

ਇਸ ਮੁਹਿੰਮ ’ਚ ਜ਼ਿਲ੍ਹਾ ਯੂਥ ਅਫ਼ਸਰ ਵੀ ਭਾਗ ਲੈਣਗੇ। ਮੰਤਰਾਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪੋਰਟਲ ਨੌਜਵਾਨਾਂ ਨੂੰ ਆਪਣੀ ਸਮਰੱਥਾ ਨੂੰ ਸੁਧਾਰਨ ਤੇ ਵਧਾਉਣ ਲਈ ਇੱਕ ਪਲੇਟਫਾਰਮ ਦੇਵੇਗਾ। ਨੌਜਵਾਨ ਵੀ ਆਪਣੇ ਵਿਚਾਰਾਂ ਅਤੇ ਯੋਜਨਾਵਾਂ ਨੂੰ ਸਾਂਝਾ ਕਰਨ ਦੇ ਯੋਗ ਹੋਣਗੇ, ਉਨ੍ਹਾਂ ਦੇ ਵਿਚਾਰਾਂ ਅਤੇ ਤਜ਼ਰਬਿਆਂ ਦੀ ਵਰਤੋਂ ਸਰਕਾਰੀ ਯੋਜਨਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਕੀਤੀ ਜਾਵੇਗੀ। ਨੌਜਵਾਨਾਂ ਦੇ ਸੁਝਾਵਾਂ ਨੂੰ ਅਹਿਮੀਅਤ ਦਿੱਤੀ ਜਾਵੇਗੀ। ਨੌਜਵਾਨਾਂ ਕੋਲ ਵੱਖ-ਵੱਖ ਖੇਤਰਾਂ ’ਚ ਅਪਲਾਈ ਕਰਨ ਦਾ ਵਿਕਲਪ ਹੋਵੇਗਾ। ਪੇਸ਼ੇਵਰ ਵਿਕਾਸ, ਸਿੱਖਿਆ, ਕਲਾ, ਸਾਹਿਤ ਤੇ ਸਮਾਜਿਕ ਸੇਵਾਵਾਂ ਲਈ ਵੀ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ।