(ਸੱਚ ਕਹੂੰ ਨਿਊਜ਼)
ਸਰਸਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮੰਗਲਵਾਰ ਨੂੰ ਆਨਲਾਈਨ ਗੁਰੂਕੁਲ ਰਾਹੀਂ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਯੂਪੀ) ਤੋਂ ਸਰਸਾ ਦੇ ਪਿੰਡ ਪੰਜੁਆਣਾ, ਸਥਿਤ ਦ ਗੰਗਾ ਗ੍ਰੀਨਸ ਰਿਜੋਰਟ ’ਚ ਵੱਡੀਆਂ ਸਕਰੀਨਾਂ ’ਤੇ ਲਾਈਵ ਆ ਕੇ ਸਾਧ-ਸੰਗਤ ਨੂੰ ਅਪਣੇ ਪਵਿੱਤਰ ਆਸ਼ੀਰਵਾਦ ਨਾਲ ਨਵਾਜਦੇ ਹੋਏ ਹਜ਼ਾਰਾਂ ਲੋਕਾਂ ਨੂੰ ਬੁਰਾਈਆਂ ਅਤੇ ਨਸ਼ੇ ਤੋਂ ਦੂਰ ਕੀਤਾ। ਇਸ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਵੱਡੀ ਗਿਣਤੀ ’ਚ ਸਾਧ-ਸੰਗਤ ਤੋਂ ਇਲਾਵਾ ਖੇਤਰ ਦੇ ਹੋਰ ਪਿੰਡਾਂ ਤੋਂ ਸੈਂਕੜੇ ਦੀ ਗਿਣਤੀ ’ਚ ਨਵੀਆਂ ਪੰਚਾਇਤਾਂ ਅਤੇ ਹੋਰ ਪਤਵੰਤੇ ਲੋਕਾਂ ਨੇ ਸ਼ਿਰਕਤ ਕਰਕੇ ਰਾਮ-ਨਾਮ ਦਾ ਪੂਰਾ ਲਾਭ ਚੁੱਕਿਆ।
ਇਸ ਦੌਰਾਨ ਪੰਡਾਲ ਸਥਲ ਨੂੰ ਸੁੰਦਰ ਰੰਗੋਲੀਆਂ ਅਤੇ ਵੱਡੇ-ਵੱਡੇ ਹੋਰਡਿੰਗ ਲਗਾ ਕੇ ਵੱਧੀਆ ਤਰੀਕੇ ਨਾਲ ਸਜਾਇਆ ਗਿਆ ਸੀ। ਸਾਧ-ਸੰਗਤ ਨੇ ਵਿਸ਼ੇਸ਼ ਪੁਸ਼ਾਕਾਂ ’ਚ ਸੱਜ-ਧੱਜ ਕੇ ਖੁਬ ਖੁਸ਼ੀ ਮਨਾਈ। ਪੂਜਨੀਕ ਗੁਰੂ ਜੀ ਜਿਵੇਂ ਹੀ ਲਾਈਵ ਹੋਏ ਤਾਂ ਹਾਜ਼ਰ ਲੋਕਾਂ ਨੇ ਜੋਰਦਾਰ ਨਾਅਰੇ ਨਾਲ ਪੂਜਨੀਕ ਗੁਰੂ ਜੀ ਦਾ ਸਵਾਗਤ ਕੀਤਾ। ਪੂਜਨੀਕ ਗੁਰੂ ਜੀ ਨੇ ਨਵੀਆਂ ਪੰਚਾਇਤਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਫਰਮਾਇਆ ਕਿ ਨਸ਼ੇ ਖਿਲਾਫ ਮੁਹਿੰਮ ਚਲਾ ਕੇ ਪਿੰਡ-ਪਿੰਡ ਤੋਂ ਇਸ ਨੂੰ ਜੜ ਤੋਂ ਖਤਮ ਕਰਨ ਦਾ ਯਤਨ ਕਰੋ।
ਨਸ਼ੇਆਂ ਦੀ ਦਲਦਲ ’ਚੋਂ ਨਿਕਲੀ ਨਾਬਾਲਗ ਬੱਚੀ
ਭੈਣਾਂ ਵੱਲੋਂ 45 ਮੈਂਬਰ ਰੋਜੀ ਇੰਸਾਂ ਨੇ ਪੂਜਨੀਕ ਗੁਰੂ ਜੀ ਨਾਲ ਗੱਲ ਕੀਤੀ। ਉਨ੍ਹਾਂ ਪੂਜਨੀਕ ਗੁਰੂ ਜੀ ਨੂੰ ਸੂਚਿਤ ਕਰਦੇ ਹੋਏ ਕਿਹਾ ਕਿ ਪਿਤਾ ਜੀ ਉਹ ਇੱਕ ਨਾਬਾਲਗ ਬੱਚੀ ਨੂੰ ਨਾਲ ਲੈ ਕੇ ਆਏ ਹਨ। ਇਹ ਬੱਚੀ ਨਸ਼ੇ ਦੀ ਦਲਦਲ ’ਚ ਫਸੀ ਹੋਈ ਹੈ। ਪਿਤਾ ਜੀ ਤੁਸੀਂ 5 ਸਾਲ ਕਿੱੱਥੇ ਚੱਲੇ ਗਏ ਸੀ। ਸਮਾਜ ’ਚ ਨਸ਼ੇ ਕਾਰਨ ਬਹੁਤ ਬੁਰਾ ਹਾਲ ਹੋ ਗਿਆ। ਇਸ ਗੱਲ ’ਤੇ ਪੂਜਨੀਕ ਗੁਰੂ ਜੀ ਨੇ ਅਪਣੇ ਪਵਿੱਤਰ ਆਸ਼ੀਰਵਾਦ ਨਾਲ ਨਵਾਜਦੇ ਹੋਏ ਫਰਮਾਇਆ ਕਿ ਬੇਟਾ ਤੁਸੀਂ ਅੱਜ ਗੁਰੂਮੰਤਰ ਲੈ ਲਿਆ ਹੈ, ਪੜ੍ਹਾਈ ਅਤੇ ਖੇਡਾਂ ਵੱਲ ਧਿਆਨ ਦਿਓ। ਸਾਧ-ਸੰਗਤ ਨੂੰ ਅਪਣਾ ਪਰਿਵਾਰ ਸਮਝੋ ਅਤੇ ਗੁਰੂਮੰਤਰ ਦਾ ਜਾਪ ਕਰਿਓ ਇਸ ਨਾਲ ਆਤਮਬਲ ਵਧੇਗਾ। ਸਾਧ-ਸੰਗਤ ਹਰ ਸਮੇਂ ਤੁਹਾਡੇ ਨਾਲ ਹੈ।
ਬੁਰਾਈਆਂ ਅਤੇ ਨਸ਼ਾ ਖਤਮ ਕਰਨ ਲਈ ਪੰਚਾਇਤਾਂ ਨੇ ਲਿਆ ਪੂਜਨੀਕ ਗੁਰੂ ਜੀ ਦਾ ਆਸ਼ੀਰਵਾਦ
ਪੋ੍ਗਰਾਮ ਦੌਰਾਨ ਬਲਾਕ ਦਾਰੇਵਾਲਾ ਦੇ ਪਿੰਡ ਮੱਟਦਾਦੂ ਤੋਂ ਚੁਣੇ ਗਏ ਨਵੇਂ ਸਰਪੰਚ ਰਣਦੀਪ ਸਿੰਘ ਨੇ ਪੂਜਨੀਕ ਗੁਰੂ ਨਾਲ ਗੱਲਬਾਤ ਕਰਦੇ ਹੋਏ ਆਸ਼ੀਰਵਾਦ ਮੰਗਿਆ। ਉਨ੍ਹਾਂ ਕਿਹਾ ਕਿ ਨਸ਼ੇ ਖਿਲਾਫ ਜਿਹੜੀ ਆਪ ਜੀ ਨੇ ਮੁਹਿੰਮ ਚਲਾ ਰੱਖੀ ਹੈ, ਉਸ ਦਾ ਅਨੁਸਰਣ ਕਰਕੇ ਹੋਏ ਪੰਚਾਇਤਾਂ ਅਪਣੇ-ਅਪਣੇ ਪਿੰਡਾਂ ’ਚ ਮੁਹਿੰਮ ਚਲਾਉਣਗੀਆਂ। ਉਨ੍ਹਾਂ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ ਪੌਧਾਰੋਪਣ ਅਤੇ ਸਫਾਈ ਮਹਾਂ ਅਭਿਆਨ ਬਾਰੇ ਬੋਲਦੇ ਹੋਏ ਕਿਹਾ ਕਿ ਆਪ ਜੀ ਨੇ ਜੋ ਇਹ ਮੁਹਿੰਮ ਚੱਲਾ ਰੱਖੀ ਹੈ ਉਸ ਦਾ ਵੀ ਅਨੁਸਰਣ ਕਰਦੇ ਹੋਏ ਅਪਣੇ-ਅਪਣੇ ਪਿੰਡ ’ਚ ਪੌਧਾਰੋਪਣ ਅਤੇ ਸਾਫ-ਸਫਾਈ ਕਾਇਮ ਰੱਖਣਗੇ। ਸਮਾਜ ’ਚ ਜਿਹੜੀਆਂ ਹੋਰ ਬੁਰਾਈਆਂ ਹਨ ਉਨ੍ਹਾਂ ਨੂੰ ਖਤਮ ਕਰਨ ਲਈ ਉਹ ਖੇਤਰ ਦੀਆਂ ਪੰਚਾਇਤਾਂ ਦੇ ਨਾਲ ਆਪ ਜੀ ਦਾ ਆਸ਼ੀਰਵਾਦ ਲੈਣ ਆਏ ਹਨ। ਜਿਸ ’ਤੇ ਪੂਜਨੀਕ ਗੁਰੂ ਜੀ ਨੇ ਫਰਮਇਆ ਕਿ ਅਸੀਂ ਜਿਹੜਾ ਨਸ਼ੇ ਖਿਲਾਫ ‘ਜਾਗੋ ਦੁਨੀਆਂ ਦੇ ਲੋਕੋ ਰਿਲੀਜ’ ਕੀਤਾ ਹੈ। ਉਸ ਰਾਹੀਂ ਅਸੀਂ ਸਰਪੰਚਾਂ ਨੂੰ ਹੀ ਕਿਹਾ ਹੈ ਕਿ ਅਪਣੇ ਪਿੰਡਾਂ ’ਚ ਠੀਕਰੀ ਪਹਿਰਾ ਲਾ ਦਿਓ ਅਤੇ ਨਸ਼ੇ ਨੂੰ ਜੜ ਤੋਂ ਖਤਮ ਕਰ ਦਿਓ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸਾਰੀਆਂ ਪੰਚਾਇਤਾਂ ਮਿਲ ਕੇ ਇਸ ਮੁਹਿੰਮ ਨੂੰ ਤੇਜ ਕਰਨਗੀਆਂ ਅਤੇ ਨਸ਼ਾ ਸਮਾਜ ਤੋਂ ਛੇਤੀ ਤੋਂ ਛੇਤੀ ਖਤਮ ਹੋ ਸਕਦਾ ਹੈ। ਇਸ ਲਈ ਸਾਡਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਹੈ। ਪੂਰੀ ਲਗਨ ਅਤੇ ਹਿੰਮਤ ਨਾਲ ਇਹ ਕੰਮ ਸ਼ੁਰੂ ਕਰ ਦਿਓ।
ਸਾਨੂੰ ਮਾਣ ਹੈ ਸਾਡੀਆਂ ਬੇਟੀਆਂ ਪਿੰਡ ਦੀ ਵਾਗਡੋਰ ਸੰਭਾਲਣ ਅੱਗੇ ਆ ਰਹੀਆਂ ਹਨ : ਪੂਜਨੀਕ ਗੁਰੂ ਜੀ
ਪਿੰਡ ਸਾਹੁਵਾਲਾ-ਪ੍ਰਥਮ ਦੀ ਨਵੀਂ ਸਰਪੰਚ ਕਵਿਤ ਨੇ ਕਿਹਾ ਕਿ ਗੁਰੂ ਜੀ ਮੈਂ ਪਿੰਡ ਦੀ ਵਾਗਡੋਰ ਸੰਭਾਲੀ ਹੈ। ਤੁਸੀਂ ਮੈਨੂੰ ਆਸ਼ੀਰਵਾਦ ਦਿਓ ਤਾਂ ਕਿ ਮੈਂ ਸਮਾਜ ’ਚ ਫੈਲੀਆਂ ਬੁਰਾਈਆਂ ਨੂੰ ਖਤਮ ਕਰ ਸਕਾਂ। ਇਸ ’ਤੇ ਪੂਜਨੀਕ ਗੁਰੂ ਜੀ ਨੇ ਉਨ੍ਹਾਂ ਨੂੰ ਅਪਣੇ ਪਵਿੱਤਰ ਆਸ਼ੀਰਵਦਾ ਨਾਲ ਨਵਾਜਦੇ ਹੋਏ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੀਆਂ ਬੇਟੀਆਂ ਪਿੰਡ ਦੀ ਵਾਗਡੋਰ ਸੰਭਾਲਣ ਲਈ ਅੱਗੇ ਆ ਰਹੀਆਂ ਹਨ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਪੂਰੀ ਲਗਨ ਨਾਲ ਸਮਾਜ ਭਲਾਈ ਦੇ ਕੰਮਾਂ ਨੂੰ ਰਫਤਾਰ ਦਿਓ। ਸਾਡਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ