ਪਵਿੱਤਰ ਅਵਤਾਰ ਦਿਵਸ ‘ਤੇ ਧਰਤੀ ਨੂੰ ਦਿੱਤਾ ਹਰਿਆਲੀ ਦਾ ਤੋਹਫਾ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ 15 ਅਗਸਤ ਨੂੰ ਸਮਰਪਿਤ ਅੱਜ ਦੇਸ਼ ਤੇ ਵਿਦੇਸ਼ ‘ਚ ਸਾਧ-ਸੰਗਤ ਨੇ ਪੌਦਾ ਲਾਓ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਧਰਤੀ ਨੂੰ ਹਰਿਆਲੀ ਦਾ ਤੋਹਫਾ ਦਿੱਤਾ ਹੈ। ਅੱਜ ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਸਾਰੇ ਦੇਸ਼ ਤੇ ਵਿਦੇਸ਼ ‘ਚ ਸਾਧ-ਸੰਗਤ ਵੱਲੋਂ ਪੂਰੇ ਉਤਸ਼ਾਹ ਨਾਲ ਪੌਦੇ ਲਾਏ ਜਾ ਰਹੇ ਹਨ।



ਦੱਸਣਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਦਿਸ਼ਾ ਨਿਰਦੇਸ਼ ‘ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਵਾਤਾਵਰਨ ਸੁਰੱਖਿਆ ਦਾ ਬੀੜਾ ਚੁੱਕਿਆ ਹੋਇਆ ਹੈ। ਸਾਧ-ਸੰਗਤ ਵੱਲੋਂ ਹਰ ਸਾਲ ਪੂਜਨੀ ਗੁਰੂ ਜੀ ਦੇ ਪਵਿੱਤਰ ਅਵਤਾਰ ਦਿਵਸ ਤੇ ਆਜਾਦੀ ਦਿਵਸ ਦੀ ਖੁਸ਼ੀ ‘ਚ ਲੱਖਾਂ ਪੌਦੇ ਲਾਏ ਜਾਂਦੇ ਹਨ ਤੇ ਉਹਨਾਂ ਦੀ ਦਰਖ਼ਤ ਬਣਨ ਤੱਕ ਸੰਭਾਲ ਕੀਤੀ ਜਾਂਦੀ ਹੈ ਤੇ ਸਾਧ-ਸੰਗਤ ਵੱਲੋਂ ਲਾਏ ਗਏ ਪੌਦੇ ਹੁਣ ਵੱਡੇ ਦਰਖ਼ਤ ਬਣ ਕੇ ਦੁਨੀਆ ਨੂੰ ਹਰਿਆਲੀ ਦਾ ਤੋਹਫਾ ਤੇ ਸ਼ੁੱਧ ਵਾਤਾਵਰਨ ਦੇ ਰਹੇ ਹਨ।