ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News Crime News: ਦ...

    Crime News: ਦਿਨ-ਦਿਹਾੜੇ ਬਦਮਾਸ਼ਾਂ ਦੇ ਗਿਰੋਹ ਵੱਲੋਂ ਪਿਓ-ਪੁੱਤ ’ਤੇ ਹਮਲਾ

    Crime News
    Crime News: ਦਿਨ-ਦਿਹਾੜੇ ਬਦਮਾਸ਼ਾਂ ਦੇ ਗਿਰੋਹ ਵੱਲੋਂ ਪਿਓ-ਪੁੱਤ ’ਤੇ ਹਮਲਾ

    ਪਿਓ ਦੀ ਹੋਈ ਮੌਤ, ਪੁੱਤ ਦੀ ਹਾਲਤ ਗੰਭੀਰ

    (ਮੋਹਨ ਲਾਲ) ਬਰੀਵਾਲਾ। ਦਿਨੋਂ-ਦਿਨ ਵਧਦੀਆਂ ਜਾ ਲੁੱਟ-ਖੋਹ ਤੇ ਜਾਨਲੇਵਾ ਹਮਲਿਆਂ ਦੀਆਂ ਘਟਨਾਵਾਂ ਦੇ ਚਲਦੇ ਪੂਰੇ ਪੰਜਾਬ ਅੰਦਰ ਡਰ ਦਾ ਮਾਹੌਲ ਬਣਿਆ ਹੋਇਆ ਹੈ। ਜਿਸ ਦੇ ਚਲਦੇ ਰਾਤ ਨੂੰ ਘਰੋਂ ਨਿਕਲਣਾ ਤਾਂ ਪਹਿਲਾਂ ਹੀ ਮੁਸ਼ਕਿਲ ਸੀ ਪਰ ਹੁਣ ਤਾਂ ਦਿਨ-ਦਿਹਾੜੇ ਵੀ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ। Crime News

    ਇਹ ਵੀ ਪੜ੍ਹੋ: ਮੇਰੇ ਨਾਂਅ ’ਤੇ ਪੈਸੇ ਮੰਗੇ ਤਾਂ ਹੋਵੇਗੀ ਸਖ਼ਤ ਕਾਰਵਾਈ, ਮੰਤਰੀ ਅਨਮੋਲ ਗਗਨ ਮਾਨ ਨੇ ਆੜੇ ਹੱਥੀਂ ਲਏ ਅਧਿਕਾਰੀ

    ਜ਼ਿਲ੍ਹੇ ਅੰਦਰ ਪੈਂਦੇ ਪਿੰਡ ਬਾਜਾ ਮਰਾੜ੍ਹ ਦੇ ਵਸਨੀਕ ਲਖਵੀਰ ਸਿੰਘ ਆਪਣੇ ਪੁੱਤਰ ਪਿਆਰਜੀਤ ਸਿੰਘ ਨਾਲ ਦਿਨ ਸ਼ੁੱਕਰਵਾਰ ਸਵੇਰੇ 5:30 ਵਜੇ ਦਵਾਈ ਲੈਣ ਲਈ ਬਠਿੰਡਾ ਵਿਖੇ ਜਾ ਰਹੇ ਸਨ। ਜਿੱਥੇ ਰਾਸਤੇ ਵਿੱਚ ਪਿੰਡ ਮਰਾੜ੍ਹ ਤੋਂ ਖਾਰਾ ਲਿੰਕ ਰੋਡ ਉੱਤੇ ਬਦਮਾਸ਼ਾਂ ਦੇ ਗਿਰੋਹ ਵੱਲੋਂ ਉਹਨਾਂ ਦੀ ਕਾਰ ਉੱਤੇ ਹਮਲਾ ਕਰ ਦਿੱਤਾ ਗਿਆ। ਜਿਸ ਦੌਰਾਨ ਲਖਵੀਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਅਤੇ ਪਿਆਰਜੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ। ਇਸ ਦੌਰਾਨ ਬਰੀਵਾਲਾ ਥਾਣਾ ਇੰਚਾਰਜ ਐਸਐਚਓ ਜਗਸੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਵੱਖ-ਵੱਖ ਟੀਮਾਂ ਵੱਲੋਂ ਦੋਸ਼ੀਆਂ ਦੀ ਭਾਲ ਜਾਰੀ ਕਰ ਦਿੱਤੀ ਗਈ ਹੈ ।

    LEAVE A REPLY

    Please enter your comment!
    Please enter your name here