ਮਾਮੂਲੀ ਰੰਜਿਸ਼ ਕਾਰਨ ਦੋਸਤ ਨੇ ਹੀ ਕੀਤਾ ਦੋਸਤ ਦਾ ਕਤਲ

Crime News
ਰਾਮਪੁਰਾ ਫੂਲ : ਅਰਸ਼ਦੀਪ ਸਿੰਘ ਦੀ ਫਾਈਲ ਫੋਟੋ। ਤਸਵੀਰ: ਸੱਚ ਕਹੂੰ ਨਿਊਜ਼

ਕਤਲ ਕਰਕੇ ਲਾਸ਼ ਨੂੰ ਬਾਹਰਲੇ ਘਰੇ ਟੋਇਆ ਪੁੱਟ ਕੇ ਦੱਬਿਆ (Crime News)

(ਅਮਿਤ ਗਰਗ) ਰਾਮਪੁਰਾ ਫੂਲ। ਨੇੜਲੇ ਪਿੰਡ ਚਾਉਕੇ ਵਿਖੇ ਇੱਕ ਦੋਸਤ ਵੱਲੋਂ ਆਪਣੇ ਦੋਸਤ ਦਾ ਮਾਮੂਲੀ ਰੰਜਿਸ਼ ਕਾਰਨ ਕਤਲ ਕਰ ਦਿੱਤਾ ਗਿਆ ਅਤੇ ਕਤਲ ਕਰਕੇ ਲਾਸ਼ ਨੂੰ ਆਪਣੇ ਬਾਹਰਲੇ ਘਰ ਟੋਆ ਪੁੱਟ ਕੇ ਦੱਬ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਚਾਉਕੇ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਪੁੱਤਰ ਸੁਖਦੀਪ ਸਿੰਘ ਰਾਮਦਾਸੀਆ ਸਿੱਖ ਚਾਉਕੇ ਦਾ ਪਿੰਡ ਦੇ ਦੋਸਤ ਗੁਰਭਿੰਦਰ ਸਿੰਘ ਉਰਫ਼ ਗੋਲਡੀ ਪੁੱਤਰ ਮਲਕੀਤ ਸਿੰਘ ਰਾਮਦਾਸੀਆ ਸਿੱਖ ਅਤੇ ਬਲਜੀਤ ਸਿੰਘ ਉਰਫ਼ ਪ੍ਰਭੂ ਪੁੱਤਰ ਰਾਜ ਸਿੰਘ ਰਾਮਦਾਸੀਆ ਸਿੱਖ ਵਾਸੀ ਚਾਉਕੇ ਵੱਲੋਂ ਕਤਲ ਕਰਕੇ ਗੁਰਭਿੰਦਰ ਸਿੰਘ ਗੋਲਡੀ ਦੇ ਬਾਹਰਲੇ ਘਰ ਟੋਆ ਪੁੱਟ ਕੇ ਲਾਸ਼ ਨੂੰ ਦੱਬ ਦਿੱਤਾ ਗਿਆ। Crime News

ਇਹ ਵੀ ਪੜ੍ਹੋ: ਨੋਰਥ ਜ਼ੋਨ/ਆਲ ਇੰਡੀਆ ਇੰਟਰ ਯੂਨੀਵਰਸਿਟੀ ਕਬੱਡੀ ਚੈਂਪੀਅਨਸ਼ਿਪ-2024 (ਲੜਕੀਆਂ) ਦਾ ਜੀਕੇਯੂ ਵਿਖੇ ਸ਼ਾਨਦਾਰ ਆਗਾਜ਼

ਇਸ ਸੰਬੰਧੀ ਪਿਛਲੇ ਚਾਰ ਦਿਨ ਤੋਂ ਅਰਸ਼ਦੀਪ ਸਿੰਘ ਦੇ ਗੁੰਮ ਹੋਣ ਦੀ ਖਬਰ ਸੋਸ਼ਲ ਮੀਡੀਆ ’ਤੇ ਘੁੰਮ ਰਹੀ ਸੀ ਅਤੇ ਅਰਸ਼ਦੀਪ ਸਿੰਘ ਦੀ ਸੂਚਨਾ ਦੇਣ ਵਾਲੇ ਨੂੰ ਇਨਾਮ ਦੀ ਵੀ ਪੇਸ਼ਕਸ਼ ਕੀਤੀ ਗਈ ਸੀ। ਪਰ ਬੀਤੇ ਕੱਲ੍ਹ ਪਤਾ ਲੱਗਾ ਕਿ ਅਰਸ਼ਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਗੋਲਡੀ ਦੇ ਬਾਹਰਲੇ ਘਰੇ ਟੋਆ ਪੁੱਟ ਕੇ ਦੱਬ ਦਿੱਤਾ ਗਿਆ ਹੈ। ਪੁਲਿਸ ਥਾਣਾ ਰਾਮਪੁਰਾ ਸਦਰ ਵਿਖੇ ਮ੍ਰਿਤਕ ਅਰਸ਼ਦੀਪ ਸਿੰਘ ਦੇ ਪਿਤਾ ਸੁਖਦੀਪ ਸਿੰਘ ਦੇ ਬਿਆਨਾਂ ਤੇ ਦੋਸ਼ੀਆਂ ਵਿਰੁੱਧ 302,34 ਆਈ ਪੀ ਐਸ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਕਤਲ ਦੇ ਕਾਰਣ ਖਬਰ ਲਿਖੇ ਜਾਣ ਤੱਕ ਕੋਈ ਪਤਾ ਨਹੀਂ ਲੱਗਿਆ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। Crime News

LEAVE A REPLY

Please enter your comment!
Please enter your name here