Free Medical Camp | 70 ਮਰੀਜ਼ਾਂ ਦਾ ਮੁਫ਼ਤ ਚੈਕਅੱਪ, ਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ
ਸ੍ਰੀ ਕਿੱਕਰਖੇੜਾ/ਅਬੋਹਰ (ਮੇਵਾ ਸਿੰਘ)। ਪੂਜ਼ਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਅਗਵਾਈ ਵਿਚ 152ਵਾਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਸ੍ਰੀ ਕਿੱਕੜਖੇੜਾ, ਤਹਿ: ਅਬੋਹਰ, ਜ਼ਿਲ੍ਹਾ ਸ੍ਰੀ ਫਾਜ਼ਿਲਕਾ ਵਿਖੇ ਸ਼ਾਹ ਸਤਿਨਾਮ ਜੀ ਸ਼ਪੈਸਲਿਸਟੀ ਹਪਸਤਾਲ ਸਰਸਾ ਤੋਂ ਆਏ ਡਾ: ਰਾਜਿੰਦਰ ਕੁਮਾਰ ਅੱਖਾਂ ਦੇ ਮਾਹਰ ਅਤੇ ਡਾ: ਸੰਦੀਪ ਭਾਦੂ ਇੰਸਾਂ ਦੀ ਅਗਵਾਈ ਵਿਚ ਉਨ੍ਹਾਂ ਦੇ ਨਾਲ ਆਈ ਮੈਡੀਕਲ ਟੀਮ ਵੱਲੋਂ ਲਗਾਇਆ ਗਿਆ। Free Medical Camp
ਇਹ ਵੀ ਪੜ੍ਹੋ: ਝੋਨੇ ਦੀ ਸਿੱਧੀ ਬਿਜਾਈ ਅਤੇ ਨਰਮੇ ਦੀ ਫਸਲ ਸਬੰਧੀ ਜਾਗਰੂਕਤਾ ਕੈਂਪ ਲਗਾਇਆ
ਇਸ ਮੌਕੇ ਅੱਖਾਂ ਦੇ ਮਾਹਰ ਡਾਕਟਰ ਰਾਜਿੰਦਰ ਕੁਮਾਰ ਵੱਲੋਂ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਵੀ ਕੀਤੀ ਗਈ। ਇਸ ਮੌਕੇ ਡਾ. ਸੰਦੀਪ ਭਾਦੂ ਇੰਸਾਂ ਨੇ ਕਿਹਾ ਕਿ ਇਹ ਮੈਡੀਕਲ ਚੈਕਅੱਪ ਕੈਂਪ ਪੂਜ਼ਨੀਕ ਗੁਰੂ ਜੀ ਦੇ ਦਿਸ਼ਾ-ਨਿਰਦੇਸਾਂ ’ਤੇ ਸੀ.ਐਮ.ਓ. ਫਾਜ਼ਿਲਕਾ ਦੀ ਮਨਜ਼ੂਰੀ ਨਾਲ ਪਿਛਲੇ ਕਾਫੀ ਸਮੇਂ ਤੋਂ ਲਗਾਇਆ ਜਾ ਰਿਹਾ ਹੈ। ਉਨ੍ਹਾਂ ਮਰੀਜ਼ਾਂ ਨੂੰ ਸਲਾਹ ਦਿੱਤੀ ਕਿ ਸਦਾ ਤੰਦਰੁਸਤੀ ਵਾਲਾ ਜੀਵਨ ਜਿਉਣ ਲਈ ਆਪਣੇ ਉਮਰ ਦੇ ਹਿਸਾਬ ਨਾਲ ਖਾਣਾ-ਪੀਣਾ ਚਾਹੀਦਾ ਹੈ।
ਖਾਣ-ਪੀਣ ਸਹੀ ਰੱਖੀਏ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ
ਉਨ੍ਹਾਂ ਕੈਂਸਰ ਦੀ ਬਿਮਾਰੀ ਹੋਣ ਦਾ ਕਾਰਨ ਦੱਸਦਿਆਂ ਕਿਹਾ ਜਿਆਦਾਤਰ ਧਰਤੀ ਹੇਠਲਾ ਪਾਣੀ ਜੋ ਕਿ ਜਿਆਦਾਤਰ ਪੀਣ ਲਈ ਵਰਤਿਆਂ ਜਾਂਦਾ, ਕੈਂਸਰ ਹੋਣ ਦਾ ਵੱਡਾ ਕਾਰਨ ਹੋ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਹੋ ਸਕੇ ਤਾਂ ਕਣਕ ਦੇ ਆਟੇ ਵਿਚ ਜੇਕਰ ਥੋੜਾ-ਥੋੜਾ ਵੇਸਣ ਮਿਲਾਕੇ ਖਾਧਾ ਜਾਵੇ ਤਾਂ ਕਾਫੀ ਹੱਦ ਤੱਕ ਤੰਦਰੁਸਤੀ ਬਣੀ ਰਹਿ ਸਕਦੀ ਹੈ। ਉਨ੍ਹਾਂ ਆਖਰ ਵਿਚ ਕਿ ਬਜ਼ਾਰੋਂ ਲਿਆਂਦੀ ਜਾਣ ਵਾਲੀ ਹਰ ਤਰ੍ਹਾਂ ਦੀ ਸਬਜ਼ੀ ਜਾਂ ਫਰੂਟਾਂ ਨੂੰ ਖਾਣ ਤੋਂ ਪਹਿਲਾਂ ਘੱਟੋ ਘੱਟ ਅੱਧਾ ਘੰਟਾ ਪਾਣੀ ਵਿਚ ਡੁੱਬੋ ਰੱਖਣਾ ਚਾਹੀਦਾ, ਤਾਂ ਜੋ ਉਨ੍ਹਾਂ ਦੇ ਵਧਣ ਫੁੱਲਣ ਲਈ ਕੀਤੇ ਦਵਾਈਆਂ ਦੇ ਛਿੜਕਾਅ ਦਾ ਅਸਰ ਘਟਾਇਆ ਜਾ ਸਕੇ। Free Medical Camp
ਉਨਾਂ ਅੱਗੇ ਕਿਹਾ ਕਿ ਜੇਕਰ ਅਸੀਂ ਆਪਣਾ ਖਾਣ-ਪੀਣ ਸਹੀ ਰੱਖੀਏ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਨ। ਡਾ. ਭਾਦੂ ਨੇ ਕਿਹਾ ਸਾਨੂੰ ਖੰਡ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ, ਚਾਹ ਘੱਟੋ ਤੋਂ ਘੱਟ ਪੀਤੀ ਜਾਵੇ, ਜਿਆਦਾ ਦੇਰ ਦੀ ਬਣੀ ਚਾਹ ਬਿਲਕੁਲ ਨਾ ਪੀਤੀ ਜਾਵੇ, ਹੋ ਸਕੇ ਗਰੀਨ-ਟੀ ਪੀ ਲਈ ਜਾਵੇ, ਉਨ੍ਹਾਂ ਕਿਹਾ ਜਿਹੜੇ ਵੀ ਫਲ ਜਾਂ ਸਬਜ਼ੀਆਂ ਅਸੀਂ ਬਜ਼ਾਰੋਂ ਲਿਆਉਂਦੇ ਹਾਂ,ਉਨ੍ਹਾਂ ਨੂੰ ਘੱਟੋ ਘੱਟ ਅੱਧਾ ਘੰਟਾ ਸਾਫ ਪਾਣੀ ਵਿਚ ਰੱਖਿਆ ਜਾਵੇ, ਤਾਂ ਕਿ ਉਨ੍ਹਾਂ ਤੇ ਕੀਤੇ ਦਵਾਈ ਦੇ ਛਿੜਕਾਅ ਤੇ ਵੈਕਸੀਨ ਦਾ ਜੋ ਅਸਰ ਹੈ, ਉਹ ਘੱਟ ਸਕੇ। Free Medical Camp
ਇਸ ਮੌਕੇ ਬਲਾਕ ਆਜਮਵਾਲਾ, ਕਿੱਕਰਖੇੜਾ, ਬੱਲੂਆਣਾ, ਅਬੋਹਰ ਤੇ ਖੂਈਆਂ ਸਰਵਰ ਬਲਾਕਾਂ ਤੋਂ ਸਾਧ-ਸੰਗਤ ਚੈਕਅੱਪ ਕਰਾਉਣ ਕੈਂਪ ਵਿਚ ਪਹੁੰਚੀ ਇਸ ਮੌਕੇ 85 ਮੈਂਬਰ ਜੇ.ਈ ਕ੍ਰਿਸ਼ਨ ਲਾਲ ਇੰਸਾਂ, ਸੁਖਚੈਨ ਸਿੰਘ ਇੰਸਾਂ ਪ੍ਰੇਮੀ ਸੇਵਕ ਬਲਾਕ ਕਿੱਕਰਖੇੜਾ, ਗੁਰਮੁਖ ਇੰਸਾਂ ਪ੍ਰੇਮੀ ਸੇਵਕ ਬਲਾਕ ਆਜਮਵਾਲਾ, ਗੁਰਪਵਿੱਤਰ ਸਿੰਘ ਇੰਸਾਂ 15 ਮੈਂਬਰ, ਮੈਡੀਕਲ ਟੀਮ ਵਿਚ ਕ੍ਰਿਸਨ ਕੁਮਾਰ ਕਾਲੜਾ, ਮੋਹਨ ਲਾਲ ਇੰਸਾਂ 15 ਮੈਂਬਰ, ਸੁਰਜੀਤ ਸਿੰਘ ਇੰਸਾਂ ਪ੍ਰੇਮੀ ਸੇਵਕ ਕਿੱਕਰਖੇੜਾ, ਜਗਦੀਸ ਰਾਏ ਇੰਸਾਂ, ਰਾਮ ਪ੍ਰ੍ਰਤਾਪ ਇੰਸਾਂ 15 ਮੈਂਂਬਰ ਨੇ ਵੀ ਆਪਣੀ ਜਿੰਮੇਵਾਰੀ ਨਿਭਾਈ।