250 ਮਰੀਜਾਂ ਨੂੰ ਬਾਹਰ ਕੱਢ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ
ਕੋਲਕਾਤਾ, ਏਜੰਸੀ।
ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਸਥਿਤ ਕੋਲਕਾਤਾ ਮੈਡੀਕਲ ਕਾਲਜ ਕੈਂਪਸ ‘ਚ ਅੱਜ ਸਵੇਰੇ ਦਵਾਈਆਂ ਦੀ ਇੱਕ ਦੁਕਾਨ ‘ਚ ਭਿਆਨਕ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਐਮਰਜੈਂਸੀ ਵਿਭਾਗ ਕੋਲ ਦਵਾ ਦੀ ਇੱਕ ਦੁਕਾਨ ‘ਚ ਸਵੇਰੇ ਅੱਠ ਵਜੇ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਮੌਕੇ ‘ਤੇ ਭੇਜਿਆ ਗਿਆ। ਅੱਗ ਲੱਗਣ ਤੋਂ ਤੁਰੰਤ ਬਾਅਦ ਹਸਪਤਾਲ ਸਟਾਫ ਅਤੇ ਸਥਾਨਕ ਲੋਕਾਂ ਨੇ ਆਪਾਤਕਾਲੀਨ ਵਿਭਾਗ ‘ਚੋਂ ਘੱਟੋ ਘੱਟ 250 ਮਰੀਜਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ। ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਅਤੇ ਆਪਦਾ ਪ੍ਰਬੰਧਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਲੱਗੀ ਅੱਗ ‘ਤੇ ਕਾਬੂ ਪਾਉਣ ਦਾ ਯਤਨ ਕਰ ਰਹੀਆਂ ਹਨ। ਅੱਗ ਕਾਰਨ ਹਸਪਤਾਲ ਦੇ ਚਾਰੇ ਪਾਸੇ ਕਾਲੇ ਧੂੰਏਂ ਦੀ ਪਰਤ ਜਿਹੀ ਛਾ ਗਈ ਹੈ ਅਤੇ ਲੋਕ ਸੁਰੱਖਿਅਤ ਸਥਾਨਾਂ ਵੱਲ ਭੱਜਦੇ ਦੇਖੇ ਗਏ। ਇਸ ਨਾਲ ਫਿਲਹਾਲ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।