Mahina Chowk ਕੋਲ ਦੋ ਦੁਕਾਨਾਂ ਨੂੰ ਲੱਗੀ ਅੱਗ

Two Shops, Fire, Mahana Chowk

ਦੁਕਾਨਾਂ ‘ਚ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ | Mahina Chowk

  • ਜਾਨੀ ਨੁਕਸਾਨ ਤੋਂ ਬਚਾਅ

ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਦੇ ਮਹਿਣਾ (Mahina Chowk) ਚੌਂਕ ਦੇ ਨਜ਼ਦੀਕ ਅੱਜ ਦੋ ਦੁਕਾਨਾਂ ਨੂੰ ਸ਼ੱਕੀ ਹਾਲਾਤਾਂ ‘ਚ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਜਿੰਨ੍ਹਾਂ ਦੋ ਦੁਕਾਨਾਂ ਨੂੰ ਅੱਗ ਲੱਗੀ ਹੈ ਉਨ੍ਹਾਂ ‘ਚ ਇੱਕ ਕਿਰਾਏਦਾਰ ਦੀ ਦੁਕਾਨ ਹੈ ਜਦੋਂਕਿ ਦੂਸਰਾ ਇਮਾਰਤ ਤੇ ਇੱਕ ਦੁਕਾਨ ਦਾ ਮਾਲਕ ਹੈ।

ਕਿਰਾਏਦਾਰ ਨੇ ਦੁਕਾਨਾਂ ਦੇ ਮਾਲਕ ਤੇ ਅੱਗ ਦੀ ਘਟਨਾਂ ਨੂੰ ਅੰਜਾਮ ਦੇਣ ਦੇ ਦੋਸ਼ ਲਾਏ ਹਨ ਜਿੰਨ੍ਹਾਂ ਨੂੰ ਦੂਸਰੀ ਧਿਰ ਨੇ ਬੇਬੁਨਿਆਦ ਕਰਾਰ ਦਿੱਤਾ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਭੀੜ ਭਾੜ ਵਾਲੇ ਖੇਤਰ ‘ਚ ਲੱਗੀ ਭਿਆਨਕ ਅੱਗ ਦੇ ਬਾਵਜੂਦ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ ਅੱਖੀਂ ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਅੱਗ ਜਲਦੀ ਨਾਂ ਬੁਝਦੀ ਤਾਂ ਆਸੇ ਪਾਸੇ ਕੱਪੜੇ ਆਦਿ ਦੀਆਂ ਦੁਕਾਨਾਂ ਅੱਗ ਦੀ ਲਪੇਟ ‘ਚ ਆ ਸਕਦੀਆਂ ਸਨ। (Mahina Chowk)

ਜਾਣਕਾਰੀ ਮੁਤਾਬਕ ਅੱਗ ਅੱਜ ਸਵੇਰੇ 10  ਵਜੇ ਦੇ ਕਰੀਬ ਲੱਗੀ ਦੱਸੀ ਜਾ ਰਹੀ ਹੈ। ਦੇਖਦਿਆਂ ਹੀ ਦੇਖਦਿਆ ਅੱਗ ਨੇ ਰਾਧੇ ਸ਼ਾਮ ਗਲਾਸ ਵਰਕਸ ਅਤੇ ਸਿੱਧੂ ਫੋਟੋ ਗੈਲਰੀ ਨੂੰ ਆਪਣੀ ਲਪੇਟ ‘ਚ ਲੈ ਲਿਆ। ਅੱਗ ਐਨੀ ਜਿਆਦਾ ਭਿਆਨਕ ਸੀ ਕਿ ਕਾਫੀ ਉੱਚੀਆਂ ਲਾਟਾਂ ਨਿਕਲ ਰਹੀਆਂ ਸਨ। ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡੀ ਦੀ ਛੋਟੀ ਗੱਡੀ ਮੌਕੇ ਤੇ ਗਈ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਅੱਗ ਦੇ ਹੋਰਨਾਂ ਪਾਸਿਆਂ ਵੱਲ ਫੈਲਣ ਦੇ ਖਤਰੇ ਨੂੰ ਟਾਲਣ ਲਈ 4 ਹੋਰ ਫਾਇਰ ਟੈਂਡਰਾਂ ਨੂੰ ਵਾਰੋ ਵਾਰੀ ਮੌਕੇ ਤੇ ਸੱਦਿਆ ਗਿਆ ਜਿੰਨ੍ਹਾਂ ਅੱਧੇ ਘੰਟੇ ਦੇ ਕਰੀਬ ਅੱਗ ਤੇ ਕਾਬੂ ਪਾ ਲਿਆ। ਪਰ ਉਦੋਂ ਤੱਕ ਦੋਵਾਂ ਦੁਕਾਨਾਂ ਵਿਚਲਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ। (Mahina Chowk)

ਇਹ ਵੀ ਪੜ੍ਹੋ : 10 ਰੁਪਏ ਦੇ ਵਾਧੇ ਨਾਲ ਕੇਂਦਰ ਨੇ ਕਿਸਾਨ ਕੀਤੇ ਖੁਸ਼

LEAVE A REPLY

Please enter your comment!
Please enter your name here