ਪਿਛਲੇ ਕਾਫ਼ੀ ਸਾਲਾਂ ਤੋਂ ਇੱਥੇ ਟੈਪਰੈਰੀ ਤੌਰ ਤੇ ਲੱਗੀਆਂ ਹੋਈਆਂ ਸੀ ਦੁਕਾਨਾਂ | Patiala News
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਦੁਪਹਿਰ 12 ਵਜੇਂ ਦੇ ਕਰੀਬ ਇੱਥੇ ਛੋਟੀ ਬਾਰਾਂਦਰੀ ਵਿਖੇ ਦਰਜ਼ਨ ਦੇ ਕਰੀਬ ਲੱਗੀਆਂ ਕੱਪੜੇ ਦੀਆਂ ਦੁਕਾਨਾਂ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਇਨ੍ਹਾਂ ਦੁਕਾਨਦਾਰਾਂ ਦਾ ਭਾਰੀ ਨੁਕਸਾਨ ਹੋ ਗਿਆ। ਇੱਥੇ ਇਹ ਦੁਕਾਨਾਂ ਪਿਛਲੇ ਕਾਫ਼ੀ ਸਾਲਾਂ ਤੋਂ ਲੱਗੀਆਂ ਹੋਈਆਂ ਅਤੇ ਇਹ ਦੁਕਾਨਾਂ ਟੈਪਰੈਰੀ ਤੌਰ ਤੇ ਲੱਗੀਆਂ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਇਹਨਾਂ ਦੁਕਾਨਾਂ ਦੇ ਪਿੱਛੇ ਖਾਲੀ ਪਏ ਪਲਾਟ ਚ ਕੂੜੇ ਕਰਕਟ ਨੂੰ ਲਗਾਈ ਗਈ ਸੀ, ਜਿਸ ਤੋਂ ਬਾਅਦ ਅੱਗ ਨੇ ਇਨ੍ਹਾਂ ਦੁਕਾਨਾਂ ਨੂੰ ਆਪਣੇ ਲਪੇਟੇ ਵਿੱਚ ਲੈ ਲਿਆ। (Patiala News)
ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਪਾਇਆ ਕਾਬੂ
ਕੱਪੜੇ ਨੂੰ ਅੱਗ ਫੈਲਣ ਕਾਰਨ ਚਾਰੇ ਪਾਸੇ ਧੂੰਆ ਹੀ ਧੂੰਆ ਹੋ ਗਿਆ ਅਤੇ ਨੇੜਲੇ ਦਫ਼ਤਰਾਂ ਅਤੇ ਬੈਕਾਂ ਦੇ ਲੋਕ ਵੀ ਡਰ ਗਏ। ਇਸ ਦੌਰਾਨ ਫਾਇਰ ਬਿਗ੍ਰੇਡ ਦੀਆਂ ਅੱਧੀ ਦਰਜ਼ਨ ਦੇ ਕਰੀਬ ਪੁੱਜੀਆਂ ਗੱਡੀਆਂ ਵੱਲੋਂ ਕਾਫ਼ੀ ਮੁਸੱਕਤ ਤੋਂ ਬਾਅਦ ਇਸ ਅੱਗ ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਤੱਕ ਸਾਰਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ। ਦੁਕਾਨਦਾਰਾਂ ਨੇ ਦੱਸਿਆ ਕਿ ਉਹ ਰੈਡੀਮੈਂਟ ਕੱਪੜੇ ਆਦਿ ਵੇਚ ਕੇ ਆਪਣਾ ਗੁਜਾਰਾਂ ਕਰਦੇ ਸਨ, ਪਰ ਅੱਗ ਕਾਰਨ ਉਨ੍ਹਾਂ ਦਾ ਸਾਰਾ ਸਮਾਨ ਸੜ੍ਹ ਗਿਆ ਅਤੇ ਉਨ੍ਹਾਂ ਨੂੰ ਲੱਖਾਂ ਦਾ ਨੁਕਸਾਨ ਪੁੱਜਿਆ ਹੈ।
Also Read : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤੀਰਅੰਦਾਜ਼ ਰਾਹੁਲ ਦੀ ਏਸ਼ੀਆ ਕੱਪ ਲਈ ਚੋਣ