ਫਾਇਰ ਬਿਗ੍ਰੇਡ ਦੀਆਂ ਗੱਡੀਆਂ ਵੱਲੋਂ ਪਾਇਆ ਅੱਗ ’ਤੇ ਕਾਬੂ | Fire Accident
- ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਵੀ ਜਾਇਜ਼ਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੇ ਗਊਸਾਲਾ ਰੋਡ ’ਤੇ ਸਥਿਤ ਇਲੈਕਟ੍ਰੋਨਿਕ ਦੇ ਸੋਅਰੂਮ ਆਰ ਕੇ ਟਰੇਡਰਜ਼ ’ਚ ਅੱਜ ਅਚਾਨਕ ਅੱਗ ਲੱਗ ਗਈ, ਜਿਸ ਨਾਲ ਕਿ ਕਾਫ਼ੀ ਨੁਕਾਸਨ ਹੋਣ ਦੀ ਖ਼ਬਰ ਹੈ। ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਜੱਦੋਂ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। Fire Accident
ਜਾਣਕਾਰੀ ਅਨੁਸਾਰ ਇਹ ਅੱਗ ਦੁਪਹਿਰ 12 ਵਜੇ ਦੇ ਕਰੀਬ ਲੱਗੀ, ਜਿਸ ਤੋਂ ਬਾਅਦ ਬਜ਼ਾਰ ਵਿੱਚ ਹਫ਼ੜਾ ਦਫੜੀ ਮੱਚ ਗਈ। ਇਸ ਦੌਰਾਨ ਦੁਕਾਨਦਾਰਾਂ ਅਤੇ ਲੋਕਾਂ ਵੱਲੋਂ ਸ਼ੋਅਰੂਮ ਅੰਦਰ ਪਏ ਇਲੈਕਟ੍ਰੋਨਿਕ ਸਮਾਨ ਨੂੰ ਬਾਹਰ ਵੀ ਕੱਢਿਆ ਗਿਆ। ਇਸ ਦੌਰਾਨ ਨਗਰ ਨਿਗਮ ਦੇ ਮੁਲਾਜ਼ਮਾਂ ਸਮੇਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪੁੱਜੀਆਂ, ਜਿਨ੍ਹਾਂ ਵੱਲੋਂ ਅੱਗ ’ਤੇ ਕਾਬੂ ਪਾਉਣ ਲਈ ਕਾਫ਼ੀ ਪਸੀਨਾ ਬਹਾਇਆ ਗਿਆ। Fire Accident
ਇਹ ਵੀ ਪੜ੍ਹੋ: Parneet Kaur ਦੀ ਅਗਵਾਈ ’ਚ ਭਾਜਪਾ ਵੱਲੋਂ ਸਨੌਰ ’ਚ ਧਰਨਾ ਪ੍ਰਦਰਸ਼ਨ
ਮੁਢਲੇ ਤੌਰ ’ਤੇ ਅੱਗ ਲੱਗਣ ਦਾ ਕਾਰਨ ਸਾਰਟ ਸਰਕਟ ਦੱਸਿਆ ਜਾ ਰਿਹਾ ਹੈ। ਨੇੜੇ ਦੁਕਾਨਾਂ ਹੋਣ ਕਾਰਨ ਇਨ੍ਹਾਂ ਦੁਕਾਨਦਾਰਾਂ ਵਿੱਚ ਵੀ ਅੱਗ ਦਾ ਡਰ ਪਾਇਆ ਗਿਆ।
ਜਿਕਰਯੋਗ ਹੈ ਕਿ ਦੀਵਾਲੀ ਦਾ ਤਿਉਹਾਰ ਨੇੜਲੇ ਹੋਣ ਕਾਰਨ ਦੁਕਾਨਦਾਰਾਂ ਵੱਲੋਂ ਵੱਡੀ ਗਿਣਤੀ ਵਿੱਚ ਸਮਾਨ ਇਕੱਠਾ ਕੀਤਾ ਹੋਇਆ ਹੈ। ਵਰਲਪੂਲ ਕੰਪਨੀ ਦੇ ਇਸ ਇਲੈਕਟ੍ਰੋਨਿਕ ਸੋਅਰੂਮ ਵਿੱਚ ਵੀ ਭਾਰੀ ਮਾਤਰਾਂ ਵਿੱਚ ਸਮਾਨ ਜਮਾਂ ਸੀ, ਜੋਂ ਕਿ ਲੋਕਾਂ ਦੀ ਮਿਹਨਤ ਨਾਲ ਬਾਹਰ ਵੀ ਕੱਢਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਫ਼ੀ ਸਮਾਨ ਅੱਗ ਦੀ ਭੇਂਟ ਵੀ ਚੜ੍ਹ ਗਿਆ। ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਵੀ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਉਨਾਂ ਸੋਅਰੂਮ ਦੇ ਮਾਲਕ ਨੂੰ ਹਿੰਮਤ ਵੀ ਦਿੱਤੀ ਅਤੇ ਅੱਗ ਬੁਝਾਉਣ ਵਾਲੇ ਕਰਮੀਆਂ ਨੂੰ ਜਲਦ ਤੋਂ ਜਲਦ ਅੱਗ ’ਤੇ ਕਾਬੂ ਪਾਉਣ ਲਈ ਨਿਰਦੇਸ਼ ਦਿੱਤੇ। Fire Accident