ਜੀਆਰਪੀ ਮੁਲਾਜ਼ਮਾਂ ਨੇ ਪਾਇਆ ਅੱਗ ’ਤੇ ਕਾਬੂ
(ਰਘਬੀਰ ਸਿੰਘ) ਲੁਧਿਆਣਾ। ਅੱਜ ਸਵੇਰੇ ਲੁਧਿਆਣਾ ਰੇਲਵੇ ਸਟੇਸਨ ਦੇ ਪਲੇਟਫਾਰਮ ਨੰਬਰ 5 ‘ਤੇ ਖੜ੍ਹੀ ਹਿਸਾਰ ਪੈਸੰਜਰ ਦੇ ਡੱਬੇ ਦੀ ਸੀਟ ‘ਚ ਅਚਾਨਕ ਅੱਗ ਲੱਗ ਗਈ। (Fire Passenger Train) ਮੌਕੇ ‘ਤੇ ਮੌਜੂਦ ਜੀਆਰਪੀ ਮੁਲਾਜਮਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਟਰੇਨ ਨੂੰ ਬਰਨਿੰਗ ਟਰੇਨ ਬਣਨ ਤੋਂ ਬਚਾਇਆ। ਸੁਕਰ ਹੈ ਕਿ ਵੱਡਾ ਹਾਦਸਾ ਹੋਣੋਂ ਟਲ ਗਿਆ। ਹਿਸਾਰ ਤੋਂ ਆ ਰਹੀ ਟਰੇਨ ਪਲੇਟਫਾਰਮ ਨੰਬਰ 5 ‘ਤੇ ਖੜ੍ਹੀ ਸੀ, ਜਿਸ ਨੇ ਅੰਮ੍ਰਿਤਸਰ ਲਈ ਰਵਾਨਾ ਹੋਣਾ ਸੀ। ਹਾਦਸੇ ਦੇ ਸਮੇਂ ਕੋਚ ‘ਚ ਕੋਈ ਵੀ ਯਾਤਰੀ ਮੌਜੂਦ ਨਹੀਂ ਸੀ, ਜਿਸ ਕਾਰਨ ਕੋਈ ਜਖਮੀ ਨਹੀਂ ਹੋਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਏਡੀਜੀਪੀ ਗੁਰਪ੍ਰੀਤ ਕੌਰ ਨੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਲਈ ਰੇਲਵੇ ਸਟੇਸ਼ਨ ਆਉਣਾ ਸੀ। ਜਿਸ ਸਬੰਧੀ ਡੀਐਸਪੀ ਬਲਰਾਜ ਰਾਣਾ, ਇੰਸਪੈਕਟਰ ਜਸਕਰਨ ਸਿੰਘ, ਆਰਪੀਐਫ ਦੇ ਇੰਸਪੈਕਟਰ ਸਲੇਸ ਸਰਮਾ ਦੀਆਂ ਟੀਮਾਂ ਨਿਰੀਖਣ ਕਰ ਰਹੀਆਂ ਸਨ। ਟੀਮ ਜਿਵੇਂ ਹੀ ਪਲੇਟਫਾਰਮ ਨੰਬਰ 5 ‘ਤੇ ਪਹੁੰਚੀ ਤਾਂ ਉਨ੍ਹਾਂ ਨੇ ਇਕ ਕੋਚ ‘ਚੋਂ ਧੂੰਆਂ ਨਿਕਲਦਾ ਦੇਖਿਆ ਅਤੇ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਜਿਸ ‘ਤੇ ਪੁਲਿਸ ਮੁਲਾਜ਼ਮਾਂ ਨੇ ਚੌਕਸੀ ਦਿਖਾਉਂਦੇ ਹੋਏ ਅੱਗ ‘ਤੇ ਕਾਬੂ ਪਾਉਣ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। (Fire Passenger Train)
ਉਨ੍ਹਾਂ ਨੇ ਕੁਝ ਹੀ ਸਮੇਂ ‘ਚ ਅੱਗ ‘ਤੇ ਕਾਬੂ ਪਾ ਲਿਆ ਅਤੇ ਭਾਰੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇੰਸਪੈਕਟਰ ਜਸਕਰਨ ਸਿੰਘ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਜਾਪਦਾ ਹੈ ਕਿ ਕਿਸੇ ਸਵਾਰੀ ਨੇ ਸੀਟ ‘ਤੇ ਸਿਗਰਟ ਜਾਂ ਬੀੜੀ ਸੁੱਟੀ ਹੋਵੇਗੀ, ਜਿਸ ਕਾਰਨ ਧੂੰਆਂ ਨਿਕਲਣ ਕਾਰਨ ਇਹ ਹਾਦਸਾ ਵਾਪਰਿਆ ਹੈ। ਸਮੇਂ ਸਿਰ ਬਚਾਅ ਕਾਰਜਾਂ ਕਾਰਨ ਭਿਆਨਕ ਹਾਦਸਾ ਟਲ ਗਿਆ, ਜੇਕਰ ਰੇਲਗੱਡੀ ਦੇ ਰਵਾਨਾ ਹੋਣ ਤੋਂ ਬਾਅਦ ਅੱਗ ਲੱਗ ਜਾਂਦੀ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਹਾਦਸੇ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਟਰੇਨ ਨੂੰ ਅਗਲੇ ਸਟੇਸ਼ਨ ‘ਤੇ ਭੇਜ ਦਿੱਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ