ਛਤਰਪਤੀ ਸੰਭਾਜੀਨਗਰ (ਏਜੰਸੀ)। ਮਹਾਂਰਾਸ਼ਟਰ (Maharashtra Fire News) ’ਚ ਛਤਰਪਤੀ ਸੰਭਾਜੀਨਗਰ ਦੇ ਵਾਲੁਜ ਉਦਯੌਗਿਕ ਖੇਤਰ ’ਚ ਸ਼ਨਿੱਚਰਵਾਰ ਦੇਰ ਰਾਤ ਹੱਥਾਂ ਦੇ ਦਸਤਾਨੇ ਬਣਾਉਣ ਵਾਲੀ ਕੰਪਨੀ ਦੀ ਇਕਾਈ ’ਚ ਭਿਆਨਕ ਅੱਗ ਲੱਗਣ ਨਾਲ ਛੇ ਮਜ਼ਦੂਰਾਂ ਦੀ ਮੌਤ ਹੋ ਗਈ।
ਕਿਵੇਂ ਹੋਇਆ ਹਾਦਸਾ | Maharashtra Fire News
ਸੂਤਰਾਂ ਮੁਤਾਬਿਕ ਫੈਕਟਰੀ ’ਚ ਅਗ ਰਾਤ ਨੂੰ ਕਰੀਬ ਸਵਾ ਦੋ ਵਜੇ ਲੱਗੀ, ਜਿਸ ਕਾਰਨ ਉੱਥੇ ਸੁੱਤੇ ਪਏ ਕੁਝ ਕਰਮਚਾਰੀ ਜਾਗ ਏ। ਪ੍ਰਾਪਤ ਜਾਣਕਾਰੀ ਅਨੁਸਾਰ ਗਰਮ ਭਾਫ਼ ਨਾਲ ਉਨ੍ਹਾਂ ਦੀ ਨੀਂਦ ਖੁੱਲ੍ਹੀ ਅਤੇ ਉਹ ਆਪਣੀ ਜਾਨ ਬਚਾਉਣ ਲਈ ਭੱਜੇ। ਬੰਦ ਫੈਕਟਰੀ ਕੈਂਪਸ ’ਚ ਸੁੱਤੇ ਪਏ ਮਜ਼ਦੂਰਾਂ ਨੇ ਅੱਗ ਲੱਗਣ ਦੀ ਸੂਚਨਾ ਦਿੱਤੀ। ਕੰਪਨੀ ਦੇ ਐਗਜ਼ਿਟ ਪੁਆਇੰਟ ’ਤੇ ਅ ੱਗ ਲੱਗਣ ਕਾਰਲ ਮਜ਼ਦੂਰਾਂ ਨੂੰ ਬਾਹਰ ਨਿੱਕਲਣ ਤੋਂ ਰੋਕ ਦਿੱਤਾ ਗਿਆ, ਪਰ ਕੁਝ ਲੋਕਾ ਰੁੱਖ ਦਾ ਸਹਾਰਾ ਲੈ ਕੇ ਬਾਹਰ ਨਿੱਕਲਣ ’ਚ ਸਫ਼ਲ ਰਹੇ। ਪੰਦਰਾਂ ਕਰਮਚਾਰੀਆਂ ਨੂੰ ਹਾਲਾਂਕਿ ਬਚਾ ਲਿਆ ਗਿਆ ਹੈ। ਐਤਵਾਰ ਸਵੇਰੇ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਕੁਝ ਅੱਗ ਬੁਝਾਊ ਵਿਭਾਗ ਦੀਆਂ ਗੱਡੀਆਂ ਘਟਨਾ ਸਥਾਨ ’ਤੇ ਪਹੁੰਚੀਆਂ। ਉਨ੍ਹਾਂ ਕਿਹਾ ਕਿ ਅੱਗ ਬੁਝਾਉਣ ਦਾ ਕੰਮ ਅਜੇ ਵੀ ਜਾਰੀ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
Also Read : ਸਕੂਲ ਖੁੱਲ੍ਹਣ ਤੋਂ ਪਹਿਲਾਂ ਸੰਘਣੀ ਧੁੰਦ ਤੇ ਕੋਹਰੇ ਕਾਰਨ ਮਾਪੇ ਚਿੰਤਤ
ਫਾਇਰ ਬਿ੍ਰਗੇਡ ਵਿਭਾਗ ਦੇ ਅਧਿਕਾਰਿਕ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਦੇ ਅਧਿਕਾਰੀ ਫੈਕਟਰੀ ’ਚ ਦਾਖਲ ਹੋ ਗਏ ਹਨ ਅਤੇ ਛੇ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਉੱਧਰ ਜੀਐੱਮਸੀਐੱਚ ਸੂਤਰਾਂ ਅਨੁਸਾਰ ਛੇ ਜਖਮੀ ਵਿਅਕਤੀਆਂ ਨੂੰ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ’ਚ ਲਿਜਾਇਆ ਗਿਆ ਸੀ, ਉਨ੍ਹਾਂ ਨੂੰ ਮਿ੍ਰਤਕ ਐਲਾਨ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਜ਼ਿਆਦਾਤਰ ਮਜ਼ਦੂਰ ਬਿਹਾਰ ਦੇ ਨਿਵਾਸੀ ਹਨ ਅਤੇ ਮਿ੍ਰਤਕਾਂ ਦੀ ਪਛਾਣ ਮੁਸਤਾਕ ਸ਼ੇਖ (65), ਕੌਸ਼ਰ ਸ਼ੇਖ (32), ਇਕਬਾਲ ਸ਼ੇਖ (18), ਕਾਕਨਜੀ (55), ਰਿਆਜਭਾਈ (32) ਅਤੇ ਮਾਰਗਸ ਸ਼ੇਖ (33) ਦੇ ਤੌਰ ’ਤੇ ਹੋਈ ਹੈ।