ਮੋਹਾਲੀ। ਮੋਹਾਲੀ ’ਚ ਪੁਲਿਸ ਮੁਕਾਬਲਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੋਹਾਲੀ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਪੁਲਿਸ ਮੁਕਾਬਲਾ ਹੋਇਆ ਹੈ। ਪਿੰਡ ਬੜਮਾਜਰਾ ’ਚ ਦੋਵਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ। ਪੁਲਿਸ ਨੂੰ ਪਤਾ ਲੱਗਿਆ ਸੀ ਕਿ ਬਦਮਾਸ਼ ਕਾਰ ਖੋਹ ਕੇ ਅੰਮ੍ਰਿਤਸਰ ਵੱਲੋਂ ਆ ਰਹੇ ਹਨ। ਸੂਚਨਾ ਮਿਲਣ ’ਤੇ ਪੁਲਿਸ ਨੇ ਨਾਕਾਬੰਦੀ ਕਰ ਦਿੱਤੀ। ਜਿਵੇਂ ਹੀ ਬਦਮਾਸ਼ਾਂ ਨੇ ਪੁਲਿਸ ਟੀਮ ਨੂੰ ਦੇਖਿਆ ਤਾਂ ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬ ਵਿੱਚ ਪੁਲਿਸ ਨੇ ਗੋਲੀਆਂ ਚਲਾ ਦਿੱਤੀਆਂ। (Gangsters)
ਪੁਲਿਸ ਨੇ ਕਾਰ ਬਰਾਮਦ ਕਰ ਲਈ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਪੌਸ਼ ਇਲਾਕੇ ਮਜੀਠਾ ਰੋਡ ’ਤੇ ਸ਼ਨਿੱਚਰਵਾਰ ਅੱਧੀ ਰਾਤ ਨੂੰ ਲੁਟੇਰੇ ਗੋਲੀਆਂ ਚਲਾ ਕੇ ਡਾਕਟਰ ਤੋਂ ਕਾਰ ਖੋਹ ਕੇ ਫਰਾਰ ਹੋ ਗੲੈ ਸਨ। ਕੇਡੀ ਹਸਪਤਾਲ ਦੇ ਕਾਡਟਰ ਕੇਡੀ ਦੀ ਪਤਨੀ ਨੂੰ ਉਲ੍ਹਾਂ ਦਾ ਇੱਕ ਪਰਿਵਾਰਕ ਮਿੱਤਰ ਡਾਕਟਰ ਤਰਨ ਬੇਰੀ ਆਪਣੀ ਔਡੀ ਵਿੱਚ ਛੱਡਣ ਆ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦਾ ਪਿੱਛਾ ਕਰ ਰਹੇ ਲੁਟੇਰਿਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਡਰ ਕੇ ਮਾਰੇ ਡਾਕਟਰ ਨੇ ਕਾਰ ਰੋਕ ਲਈ, ਜਿਸ ਨੂੰ ਲੈ ਕੇ ਮੁਲਜ਼ਮ ਫਾਰਰ ਹੋ ਗਏ ਸਨ। ਮੋਹਾਲੀ ਪੁਲਿਸ ਨੂੰ ਇਨ੍ਹਾਂ ਲੁਟੇਰਿਆਂ ਦੇ ਆਉਣ ਬਾਰੇ ਸੂਹ ਮਿਲਣ ਤੋਂ ਬਾਅਦ ਪੁਲਿਸ ਨੈ ਨਾਕਾਬੰਦੀ ਕੀਤੀ ਹੋਈ ਸੀ।