Doggy Care: ਜਾਖਲ (ਤਰਸੇਮ ਸਿੰਘ)। ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂ ਜਿੱਥੇ ਦਿਨ-ਰਾਤ ਮਾਨਵਤਾ ਭਲਾਈ ਦੇ ਕੰਮਾਂ ’ਚ ਲੱਗੇ ਰਹਿੰਦੇ ਹਨ, ਉੱਥੇ ਹੀ ਉਹ ਸੜਕਾਂ ’ਤੇ ਰਹਿ ਰਹੇ ਦਿਮਾਗੀ ਤੌਰ ’ਤੇ ਕਮਜੋਰ ਲੋਕਾਂ ਦਾ ਇਲਾਜ ਵੀ ਕਰਵਾਉਂਦੇ ਹਨ ਤੇ ਵਿਛੜੇ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਂਦੇ ਹਨ। ਇਸ ਦੇ ਨਾਲ ਹੀ ਉਹ ਗੂੰਗੇ ਪਸ਼ੂਆਂ ਤੇ ਪੰਛੀਆਂ ਦੀ ਦੇਖਭਾਲ ਕਰਨ ’ਚ ਵੀ ਪਿੱਛੇ ਨਹੀਂ ਰਹਿੰਦੇ। ਅਜਿਹੀ ਹੀ ਇਕ ਮਿਸਾਲ ਜਾਖਲ ਮੰਡੀ ’ਚ ਵੇਖਣ ਨੂੰ ਮਿਲੀ, ਜਿੱਥੇ 6 ਤੋਂ 7 ਬੱਚਿਆਂ ਦੀ ਮਾਂ ਕੁੱਤੇ ਦਾ ਟਰੇਨ ਹੇਠਾਂ ਆਉਣ ਕਾਰਨ ਪੈਰ ਕੱਟਿਆ ਗਿਆ। ਇਸ ਬਾਰੇ ਜਦੋਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਪਤਾ ਲੱਗਿਆ ਤਾਂ। Doggy Care
Read This : FASTag New Rules: ਜੇਕਰ ਗੱਡੀ ’ਚ ਲੱਗਿਆ ਹੈ ਫਾਸਟੈਗ ਤਾਂ ਇਹ ਨਿਯਮ ਜਾਣ ਲਵੋ… ਹਾਈਵੇਅ ’ਤੇ ਪਹਿਲਾ ਟੋਲ ਹੋਵੇਗ…
ਉਹ ਮੌਕੇ ’ਤੇ ਪਹੁੰਚੇ ਤਾਂ ਕੁੱਤਾ ਦਰਦ ਨਾਲ ਕੁਰਲਾ ਰਿਹਾ ਸੀ। ਤੇ ਉਸ ਦੇ ਕਤੂਰੇ ਵੀ ਉਸ ਦੇ ਆਲੇ-ਦੁਆਲੇ ਘੁੰਮ ਰਹੇ ਸਨ। ਹੁਣ ਉਸ ਨਾਲ ਕੋਈ ਹੋਰ ਹਾਦਸਾ ਵਾਪਰ ਜਾਂਦਾ ਕਿਉਂਕਿ ਰੇਲਵੇ ਟਰੈਕ ’ਤੇ ਰੇਲ ਗੱਡੀਆਂ ਦੀ ਆਵਾਜਾਈ ਜਾਰੀ ਹੈ। ਪਰ ਸੱਚਾ ਸੌਦਾ ਪ੍ਰੇਮੀ ਜਰਨੈਲ ਸਿੰਘ ਲੀਲਾ, ਕੁਲਦੀਪ ਲੇਹਲਾ, ਮਹੇਸ਼ ਕੁਮਾਰ, ਅਰਸ਼ ਕੁਮਾਰ ਮੌਕੇ ’ਤੇ ਪਹੁੰਚ ਗਏ, ਤੇ ਕੁੱਤੇ ਨੂੰ ਡਾਕਟਰ ਕੋਲ ਲੈ ਕੇ ਜਾਣ ਲਈ ਰੇਹੜੀ ਦਾ ਪ੍ਰਬੰਧ ਕੀਤਾ ਤੇ ਉਸ ਨੂੰ ਚੁੱਕ ਕੇ ਡੇਰਾ ਪ੍ਰੇਮੀ ਡਾਕਟਰ ਦੀਪਕ ਕੋਲ ਲੈ ਗਏ ਜਿਸ ਨੇ ਉਸ ਦਾ ਇਲਾਜ਼ ਕੀਤਾ। ਇਸ ਤੋਂ ਪਹਿਲਾਂ ਵੀ ਡਾ. ਦੀਪਕ ਇੰਸਾਂ ਨੇ ਜ਼ਖਮੀ ਹੋਏ ਸੈਂਕੜੇ ਬੇਜ਼ੁਬਾਨ ਪਸ਼ੂ ਜਾਨਵਰਾਂ ਦਾ ਮੁਫ਼ਤ ਇਲਾਜ਼ ਕੀਤਾ ਹੈ। ਇਸ ਜਖਮੀ ਕੁੱਤੇ ਤੇ ਉਸ ਦੇ ਕਤੂਰਿਆਂ ਦੀ ਸੇਵਾ-ਸੰਭਾਲ ਡੇਰਾ ਪ੍ਰੇਮੀ ਕਰ ਰਹੇ ਹਨ। Doggy Care