ਡੇਰਾ ਸ਼ਰਧਾਲੂ ਵੱਲੋਂ 30ਵੀਂ ਵਾਰ ਖੂਨਦਾਨ ਕਰਕੇ ਜ਼ਰੂਰਤਮੰਦ ਮਰੀਜ ਦੀ ਜਾਨ ਬਚਾਈ

Welfare Work

ਦੂਜਿਆਂ ਦੀ ਜਾਨ ਬਚਾਉਂਦੇ ਹਾਂ ਲੇਕਿਨ ਖੂਨ ਦੇਣ ਨਾਲ ਸਾਡੇ ਸਰੀਰ ਦੀਆਂ ਕਮੀਆਂ ਵੀ ਹੁੰਦੀਆ ਹਨ ਦੂਰ : ਪਵਨ ਇੰਸਾਂ

ਭਾਦਸੋਂ (ਸੁਸ਼ੀਲ ਕੁਮਾਰ) ਅੱਜ ਦੇ ਸਮੇਂ ’ਚ ਜਿੱਥੇ ਕੋਈ ਆਪਣੇ ਦੀ ਸਾਰ ਨਹੀਂ ਲੈਂਦਾ ਉਥੇ ਹੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਪਣੀ ਜਾਨ ਦੀ ਪ੍ਰਵਾਹ ਨਾ ਕੀਤੀ ਬਿਨਾ ਮਾਨਵਤਾ ਭਲਾਈ ਦੇ ਕੰਮਾਂ ’ਚ ਦਿਨ ਰਾਤ ਮੋਹਰੀ ਰਹਿੰਦੇ ਹਨ। ਅਜਿਹੀ ਹੀ ਮਿਸਾਲ ਇੱਕ ਡੇਰਾ ਸ਼ਰਧਾਲੂ ਪਵਨ ਇੰਸਾਂ ਬਲਾਕ ਪ੍ਰੇਮੀ ਸੇਵਕ ਬਲਾਕ ਮੱਲੇਵਾਲ (ਭਾਦਸੋਂ) ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਇੱਕ ਜ਼ਰੂਰਤਮੰਦ ਮਰੀਜ ਕੁਲਵਿੰਦਰ ਕੌਰ ਪਤਨੀ ਬਿੱਟੂ ਸਿੰਘ ਪਿੰਡ ਭੜੋ ਤਹਿਸੀਲ ਭਵਾਨੀਗੜ੍ਹ, ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਐਮਰਜੈਂਸੀ ਵਾਰਡ ਵਿੱਚ ਦਾਖਲ ਮਰੀਜ ਕੁਲਵਿੰਦਰ ਕੌਰ ਨੂੰ ਖੂਨ ਦੇ ਕੇ ਉਸ ਭੈਣ ਦੀ ਜਾਨ ਬਚਾਈ। (Welfare Work)

ਇਸ ਮੌਕੇ ਬਲਾਕ ਪ੍ਰੇਮੀ ਸੇਵਕ ਪਵਨ ਇੰਸਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜ਼ਰੂਰਤਮੰਦ ਨੂੰ 30ਵੀਂ ਵਾਰ ਖੂਨਦਾਨ ਕਰਕੇ ਇੱਕ ਵੱਖਰੀ ਹੀ ਖੁਸ਼ੀ ਮਹਿਸੂਸ ਹੋਈ ਹੈ ਅਤੇ ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਅਸੀਂ ਦੂਜਿਆਂ ਦੀ ਜਾਨ ਬਚਾਉਂਦੇ ਹਾਂ ਪਰ ਖੂਨ ਦੇਣ ਨਾਲ ਸਾਡੇ ਸਰੀਰ ਦੀਆਂ ਕਮੀਆਂ ਵੀ ਦੂਰ ਹੋ ਜਾਂਦੀਆ ਹਨ ਅਤੇ ਸਰੀਰ ਹੋਰ ਵੀ ਜ਼ਿਆਦਾ ਤੰਦਰੁਸਤ ਹੋ ਜਾਂਦਾ ਹੈ।

LEAVE A REPLY

Please enter your comment!
Please enter your name here