ਸਾਡੇ ਨਾਲ ਸ਼ਾਮਲ

Follow us

18.8 C
Chandigarh
Tuesday, February 3, 2026
More
    Home ਸੂਬੇ ਪੰਜਾਬ ਅਕਾਲੀ ਦਲ ਦੇ ਵ...

    ਅਕਾਲੀ ਦਲ ਦੇ ਵਫਦ ਵੱਲੋਂ ਗੁੜਗਾਓਂ ’ਚ ਦਾਖਲ ਕਿਸਾਨ ਆਗੂ ਤੇਜਿੰਦਰ ਸਿੰਘ ਵਿਰਕ ਨਾਲ ਕੀਤੀ ਮੁਲਾਕਾਤ

    Meeting with Farmer Leader Sachkahoon

    ਵਿਰਕ ਦੀ ਹਾਲਤ ਸਥਿਰ, ਜਲਦੀ ਹੀ ਕਿਸਾਨ ਸੰਘਰਸ਼ ’ਚ ਸ਼ਾਮਲ ਹੋਣ ਦੀ ਗੱਲ ਆਖੀ

    (ਖੁਸ਼ਵੀਰ ਸਿੰਘ ਤੂਰ) ਪਟਿਆਲਾ/ਚੰਡੀਗੜ੍ਹ । ਅਕਾਲੀ ਦਲ ਦੇ ਇੱਕ ਵਫਦ ਵੱਲੋਂ ਅੱਜ ਯੂਪੀ ਦੇ ਤਰਾਈ ਇਲਾਕੇ ਦੇ ਕਿਸਾਨ ਆਗੂ ਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਤੇਜਿੰਦਰ ਸਿੰਘ ਵਿਰਕ ਦਾ ਗੁੜਗਾਓਂ ਦੇ ਮੇਦਾਂਤਾ ਹਸਪਤਾਲ ਜਾ ਕੇ ਹਾਲ-ਚਾਲ ਪੁੱਛਿਆ ਗਿਆ। ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਵਿਰਕ ਦੇ ਇਲਾਜ ’ਤੇ ਹੋਏ ਖਰਚ ਦੀ ਜ਼ਿੰਮੇਵਾਰੀ ਦਿੱਲੀ ਗੁਰਦੁਆਰਾ ਕਮੇਟੀ, ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਚੁੱਕੇਗਾ।

    ਜਾਣਕਾਰੀ ਅਨੁਸਾਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ’ਚ ਗਏ ਇਸ ਵਫ਼ਦ ’ਚ ਮਨਜਿੰਦਰ ਸਿੰਘ ਸਰਸਾ ਵੀ ਮੌਜੂਦ ਸਨ।ਇਸ ਮੌਕੇ ਅਕਾਲੀ ਆਗੂਆਂ ਨੇ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਕਿਸਾਨਾਂ ’ਤੇ ਹੋਏ ਹਮਲੇ ਦਾ ਨਿਸ਼ਾਨਾ ਤੇਜਿੰਦਰ ਸਿੰਘ ਵਿਰਕ ਸਨ ਤੇ ਇਸ ਹਮਲੇ ਦੀਆਂ ਵਾਇਰਲ ਵੀਡੀਓ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਵਿਰਕ ਨੂੰ 20 ਮੀਟਰ ਤੱਕ ਗੱਡੀ ਹੇਠ ਘੜੀਸਿਆ ਗਿਆ ਤੇ ਉਹ ਗੰਭੀਰ ਜ਼ਖ਼ਮੀ ਹੋ ਗਏ ਸਨ। ਉਹਨਾਂ ਦੱਸਿਆ ਕਿ 4 ਘੰਟਿਆਂ ਤੱਕ ਚੱਲਿਆ ਅਪ੍ਰੇਸ਼ਨ ਸਫਲ ਰਿਹਾ ਹੈ ਤੇ ਵਿਰਕ ਦੀ ਸਿਹਤ ਹੁਣ ਸਥਿਰ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਵਿਰਕ ਜਲਦੀ ਹੀ ਮੁੜ ਤੋਂ ਕਿਸਾਨ ਸੰਘਰਸ਼ ਦਾ ਹਿੱਸਾ ਹੋਣਗੇ। ਆਗੂਆਂ ਨੇ ਕਿਹਾ ਕਿ ਇਸ ਸਾਰੇ ਮਾਮਲੇ ਨੂੰ ਫਿਰਕੂ ਰੰਗਤ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਅਸੀਂ ਸਾਰਿਆਂ ਨੇ ਸ਼ਾਂਤੀ ਤੇ ਸੰਜਮ ਨਾਲ ਇਹ ਲੜਾਈ ਲੜਨੀ ਹੈ, ਜੋ ਕਿਸਾਨੀ ਦੀ ਤੇ ਦੇਸ਼ ਦੀ ਲੜਾਈ ਹੈ। ਇਸ ਮੌਕੇ ਜ਼ਖ਼ਮੀ ਤੇਜਿੰਦਰ ਸਿੰਘ ਵਿਰਕ ਨੇ ਕਿਹਾ ਕਿ ਉਹ ਹੁਣ ਠੀਕ ਹਨ ਤੇ ਇਹ ਸਭ ਸਾਥੀਆਂ ਦੀਆਂ ਦੁਆਵਾਂ ਤੇ ਪਰਮਾਤਮਾ ਦੀ ਮਿਹਰ ਸਦਕਾ ਹੀ ਸੰਭਵ ਹੋਇਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ