ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home Breaking News Big Breaking ...

    Big Breaking : ਪਟਿਆਲਾ ਵਿਖੇ ਠੇਕੇਦਾਰ ਦਾ ਗੋਲੀਆਂ ਮਾਰ ਕੇ ਕਤਲ

    Big Breaking

    Big Breaking | ਹਮਲਾਵਰ ਫਰਾਰ, ਪੁਲਿਸ ਜਾਂਚ ‘ਚ ਜੁਟੀ

    ਪਟਿਆਲਾ/ਸੁਨਾਮ ਊਧਮ ਸਿੰਘ ਵਾਲਾ (ਖੁਸ਼ਵੀਰ ਸਿੰਘ ਤੂਰ/ਕਰਮ ਥਿੰਦ)। ਪਟਿਆਲਾ (Patiala News) ਦੇ ਨਾਭਾ ਰੋਡ ‘ਤੇ ਯਾਦਵਿੰਦਰਾ ਇੰਕਲੇਵ ਦੀ ਮਾਰਕੀਟ ‘ਚ ਮੋਟਰਸਾਈਕਲ ਸਵਾਰ ਨੇ ਐਸ ਐਸ ਪ੍ਰੋਵਾਇਡਰ ਕੰਟਰੈਕਟ ਕੰਪਨੀ ਦੇ ਮਾਲਕ ਦਰਸ਼ਨ ਸਿੰਗਲਾ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । (Big Breaking) ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ ਤੇ ਜ਼ਖ਼ਮੀ ਹਾਲਤ ਵਿੱਚ ਕੰਪਨੀ ਮਾਲਕ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ ਹੈ। ਦਰਸ਼ਨ ਸਿੰਗਲਾ ਸੁਨਾਮ ਦੇ ਰਹਿਣ ਵਾਲੇ ਸਨ।

    ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਠੇਕੇਦਾਰ ਦਰਸ਼ਨ ਕੁਮਾਰ ਵੱਡਾ ਕੰਟਰੈਕਟਰ ਹੈ ਜੋ ਪੰਜਾਬ ਭਰ ‘ਚ ਸਰਕਾਰੀ ਮਹਿਕਮਿਆਂ ਵਿਚ ਠੇਕੇ ‘ਤੇ ਮੁਲਾਜ਼ਮ ਮੁਹੱਈਆ ਕਰਵਉਣ ਦਾ ਕੰਮ ਕਰਦਾ ਹੈ। ਪੀਆਰਟੀਸੀ ਅੰਦਰ ਵੀ ਉਸ ਵੱਲੋਂ ਕਾਫੀ ਮੁਲਾਜ਼ਮ ਮੁਹੱਈਆ ਕਰਵਾਏ ਗਏ ਹਨ‌।

    ਉਹ ਸੁਨਾਮ ਊਧਮ ਸਿੰਘ ਵਾਲਾ ਦੇ ਇੰਦਰਾ ਬਸਤੀ ਦੇ ਰਹਿਣ ਵਾਲੇ ਸਨ । ਇਹ ਜਾਣਕਾਰੀ ਦਿੰਦੇ ਹੋਏ ਜਿਮੀ ਸਿੰਗਲਾ ਨੇ ਦੱਸਿਆ ਕਿ ਉਹਨਾਂ ਦੇ ਚਾਚਾ ਜੀ ਦਰਸ਼ਨ ਸਿੰਗਲਾ ਜਿਨ੍ਹਾਂ ਦਾ ਪਟਿਆਲਾ ਵਿਖੇ ਦਫਤਰ ਸੀ, ਜੋ ਰੋਜਾਨਾ ਆਉਦੇ ਜਾਂਦੇ ਸੀ ਅਤੇ ਰੋਜ਼ਾਨਾ ਦੀ ਤਰ੍ਹਾਂ ਉਹ ਅੱਜ ਕਰੀਬ 8.30 ਵਜੇ ਪਟਿਆਲਾ ਵੱਲ ਰਵਾਨਾ ਹੋਏ ਅਤੇ ਉਨ੍ਹਾਂ ਨੂੰ 9.30 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਕਿਸੇ ਵਿਅਕਤੀਆ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ, ਇਸ ਤੋ ਬਾਅਦ ਜਦੋਂ ਉਹਨਾਂ ਦੇ ਪਰਿਵਾਰਕ ਮੈਂਬਰ ਪਟਿਆਲਾ ਵਿਖੇ ਪੁੱਜੇ ਤਾਂ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ। ਪਿੱਛੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।

    ਇਹ ਵੀ ਪੜ੍ਹੋ: Wrestlers Protest | ਜੰਤਰ-ਮੰਤਰ ’ਤੇ ਪਹਿਲਵਾਨਾਂ ਤੇ Delhi Police ’ਚ ਝੜਪ, ਮਹਿਲਾ ਪਹਿਲਵਾਨ ਰੋਣ ਲੱਗੀਆਂ, ਖਿਡਾਰੀ ਵਾਪਸ ਕਰਨਗੇ ਮੈਡਲ

    LEAVE A REPLY

    Please enter your comment!
    Please enter your name here